
ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਕੀਤੀ ਸ਼ਮੂਲੀਅਤ
ਸ੍ਰੀ ਮੁਕਤਸਰ ਸਾਹਿਬ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੰਗੀਠਾ ਸੰਭਾਲ ਦੀ ਰਸਮ ਅੱਜ ਪਿੰਡ ਬਾਦਲ ਵਿਖੇ ਅਦਾ ਕੀਤੀ ਗਈ, ਜਿਸ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 4 ਮਈ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ।
ਇਹ ਵੀ ਪੜ੍ਹੋ: ਘਰ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਪੁੱਤਰ ਦੀ ਮੌਤ ਤੇ ਪਿਓ ਜ਼ਖ਼ਮੀ
Family members of Parkash Singh Badal collect his ashes
ਇਸ ਭੋਗ ਅਤੇ ਅੰਤਿਮ ਅੰਤਿਮ ਅਰਦਾਸ ਸਮਾਗਮ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਅੱਜ ਅੰਗੀਠਾ ਸੰਭਾਲ ਦੀ ਰਸਮ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਰੇਸ਼ਮ ਸਿੰਘ ਚੱਕਪੱਖੀਵਾਲਾ ਵਾਲੇ, ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਬਾਬਾ ਪ੍ਰੀਤਮ ਸਿੰਘ ਦੋਮਾਲਾਵਾਲਾ ਤੇ ਬਾਬਾ ਜੀਤ ਸਿੰਘ ਜੋਲਾਂਵਾਲਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: Weather Update: ਅਗਲੇ 5 ਦਿਨਾਂ ’ਚ 14 ਸੂਬਿਆਂ ਵਿਚ ਹੋਵੇਗੀ ਬਾਰਿਸ਼, ਮੌਸਮ ਵਿਭਾਗ ਵਲੋਂ ਅਲਰਟ ਜਾਰੀ
Family members of Parkash Singh Badal collect his ashes
ਇਸ ਦੌਰਾਨ ਡੇਰਾ ਸੱਚ ਖੰਡ ਬੱਲਾਂ ਤੋਂ ਸੰਤ ਬਾਬਾ ਮਨਦੀਪ ਦਾਸ, ਬਾਬਾ ਲੇਖਰਾਜ ਤੇ ਟਰੱਸਟੀ ਹਰਦੇਵ ਸਿੰਘ ਸਮੇਤ ਤਿੰਨ ਮੈਂਬਰੀ ਟੀਮ ਨੇ ਬਾਦਲ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ: ਅਗਲੇ ਮਹੀਨੇ ਛੁੱਟੀਆਂ ਹੀ ਛੁੱਟੀਆਂ, ਮਈ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਪੂਰੀ ਲਿਸਟ
Family members of Parkash Singh Badal collect his ashes
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਿਹਨਾਂ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਵਿਚ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕਾਕਾ ਰਣਦੀਪ ਸਿੰਘ, ਸਾਬਕਾ ਐਮ ਪੀ ਮੋਹਨ ਸਿੰਘ ਫਲੀਆਂਵਾਲਾ, ਆਪ ਦੇ ਵਿਧਾਇਕ ਗੁਰਮੀਤ ਖੁੰਡੀਆਂ, ਸਵਰਨ ਸਲਾਰੀਆ, ਗੁਰਪ੍ਰੀਤ ਬਨਾਂਵਾਲੀ, ਤਜਿੰਦਰ ਸਿੰਘ ਟਿੰਕਾ ਰਾਜਸਥਾਨ, ਹਰਮੀਤ ਕੌਰ ਗੋਲੂਵਾਲਾ ਤੇ ਰਮਿੰਦਰ ਅਵਾਲਾ ਜਲਾਲਾਬਾਦ ਸ਼ਾਮਲ ਸਨ।