
ਪੰਜਾਬ ਸਰਕਾਰ ਕਿਸਾਨਾਂ ਨੂੰ ਕੁੱਲ ਲਾਗਤ ‘ਤੇ 80 ਫੀਸਦੀ ਦੀ ਸਬਸਿਡੀ ਪ੍ਰਦਾਨ ਕਰਕੇ ਕਪਾਹ ਦੀ ਫਸਲ ‘ਤੇ ਡ੍ਰਿੱਪ ਸਿੰਜਾਈ ਤਕਨੀਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਕਿਸਾਨਾਂ ਨੂੰ ਕੁੱਲ ਲਾਗਤ ‘ਤੇ 80 ਫੀਸਦੀ ਦੀ ਸਬਸਿਡੀ ਪ੍ਰਦਾਨ ਕਰਕੇ ਕਪਾਹ ਦੀ ਫਸਲ ‘ਤੇ ਡ੍ਰਿੱਪ ਸਿੰਜਾਈ ਤਕਨੀਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਇਹ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਕਮੀ ਨੂੰ ਦੂਰ ਕਰਨ ਅਤੇ ਲਗਾਤਾਰ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਸਾਧਨਾਂ ਨੂੰ ਰਿਜ਼ਰਵ ਕਰਨ ਲਈ ਕੀਤਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਕਾਨ੍ਹ ਸਿੰਘ ਪੰਨੂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਸ਼ੁਰੂਆਤ ਵਿਚ ਇਕ ਪ੍ਰੋਜੈਕਟ ਦੇ ਤਹਿਤ 200 ਏਕੜ ਜ਼ਮੀਨ ਦਾ ਟੀਚਾ ਤੈਅ ਕੀਤਾ ਗਿਆ ਸੀ ਪਰ ਇਸ ਯੋਜਨਾ ਨੂੰ ਆਉਣ ਵਾਲੇ ਸਾਲਾਂ ਵਿਚ ਵਧਾਇਆ ਜਾ ਰਿਹਾ ਹੈ।
Kahan Singh Pannu
ਡ੍ਰਿੱਪ ਸਿੰਜਾਈ ਸਿਸਟਮ ਫਸਲ ਦੀ ਖੇਤੀ ਲਈ ਉਸ ਸਮੇਂ ਢੁੱਕਵਾਂ ਹੈ ਜਦੋਂ ਸਿੰਜਾਈ ਦਾ ਪਾਣੀ ਜਾਂ ਬਾਰਿਸ਼ ਦਾ ਪਾਣੀ ਰਵਾਇਤੀ ਖੇਤੀ ਲਈ ਘੱਟ ਹੁੰਦਾ ਹੈ। ਇਹ ਤਕਨੀਕ ਹਾਲੇ ਤੱਕ ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਹੋਰ ਕਪਾਹ ਉਗਾਉਣ ਵਾਲੇ ਜ਼ਿਲ੍ਹਿਆਂ ਦੇ ਕਈ ਕਿਸਾਨਾਂ ਵੱਲੋਂ ਅਪਣਾਈ ਗਈ ਹੈ। ਪੰਜਾਬ ਦੇ ਮਾਲਵਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿਚ ਕਪਾਹ ਦੀ ਖੇਤੀ ਲਈ 3.45 ਲੱਖ ਹੈਕਟੇਅਰ ਦੇ ਨਿਸ਼ਾਨੇ ਨੂੰ ਪਾਰ ਕਰ ਲਿਆ ਗਿਆ ਹੈ। ਆਉਣ ਵਾਲੇ ਕੁੱਝ ਦਿਨਾਂ ਵਿਚ ਇਸਦੇ 4 ਲੱਖ ਹੈਕਟੇਅਰ ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ ਪਰ ਕਈ ਕਿਸਾਨ ਡ੍ਰਿੱਪ ਸਿੰਜਾਈ ਸਿਸਟਮ ਦੀ ਵਰਤੋਂ ਪ੍ਰਤੀ ਘੱਟ ਸੁਚੇਤ ਹਨ।
Drip Irrigation
ਕਾਨ੍ਹ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਕਪਾਹ ਦੀ ਖੇਤੀ ਕਰਨ ਵਾਲੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਹਰੇਕ ਮਦਦ ਦਿੱਤੀ ਜਾਵੇ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਏਰੀ ਅਤੇ ਜੁਆਇੰਟ ਡਾਇਰੈਕਟਰ ਪਰਮਿੰਦਰ ਸਿੰਘ ਨੇ ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹੇ ਵਿਚ ਕਪਾਹ ਦੀ ਸਮੀਖਿਆ ਕੀਤੀ।
Drip irrigation
ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮਕਸਦ ਡ੍ਰਿੱਪ ਸਿੰਜਾਈ ਸਿਸਟਮ ਦੀ ਵਰਤੋਂ ਅਧੀਨ ਵੱਧ ਤੋਂ ਵੱਧ ਜ਼ਮੀਨ ਨੂੰ ਲੈ ਕੇ ਆਉਣਾ ਹੈ ਅਤੇ ਪਾਣੀ ਦੇ ਸਰੋਤਾਂ ਦੀ ਘੱਟ ਵਰਤੋਂ ਕਰਕੇ ਕਿਸਾਨਾਂ ਨੂੰ ਚੰਗੀ ਉਪਜ ਦੇਣਾ ਹੈ। ਉਹਨਾਂ ਕਿਹਾ ਕਿ ਕਈ ਸੂਬਿਆਂ ਵਿਚ ਕੀਤੇ ਗਏ ਪ੍ਰਯੋਗ ਨਾਲ ਪਤਾ ਚਲਦਾ ਹੈ ਕਿ ਡ੍ਰਿੱਪ ਸਿੰਜਾਈ ਨਾਲ ਖਾਦਾਂ ਅਤੇ ਕੀਟਨਾਸ਼ਕਾਂ ‘ਤੇ ਖਰਚੇ ਨੂੰ ਘੱਟ ਕਰਨ ਅਤੇ ਵੱਖ ਵੱਖ ਫਸਲਾਂ ਵਿਚ 10 ਤੋਂ 20 ਫੀਸਦੀ ਤੱਕ ਦੇ ਉਤਪਾਦ ਵਿਚ ਸੁਧਾਰ ਕਰਨ ‘ਚ ਮਦਦ ਮਿਲਦੀ ਹੈ।