ਬੀ.ਟੀ. ਕਪਾਹ ਦੀ ਕੀਮਤ ‘ਚ ਕਟੌਤੀ, ਲਗਭਗ 80 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ
Published : Mar 13, 2019, 2:21 pm IST
Updated : Mar 13, 2019, 2:21 pm IST
SHARE ARTICLE
cotton price reduced
cotton price reduced

ਕੇਂਦਰ ਸਰਕਾਰ ਰਾਇਲਟੀ ਫੀਸ ਘਟਾ ਕੇ ਬੀ.ਟੀ. ਕਪਾਹ ਦੇ ਬੀਜਾਂ ਦੀ ਕੀਮਤ ਵਿਚ ਕਟੌਤੀ ਕਰ ਦਿੱਤੀ ਹੈ। ਜਿਸ ਨਾਲ ਦੇਸ਼ ਭਰ ਵਿਚ ਖੇਤੀ ਕਰਨ ਵਾਲੇ ਲਗਭਗ 80 ਲੱਖ ਕਿਸਾਨਾਂ ਨੂੰ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਰਾਇਲਟੀ ਫੀਸ ਘਟਾ ਕੇ ਬੀ.ਟੀ. ਕਪਾਹ ਦੇ ਬੀਜਾਂ ਦੀ ਕੀਮਤ ਵਿਚ ਕਟੌਤੀ ਕਰ ਦਿੱਤੀ ਹੈ। ਜਿਸ ਨਾਲ ਦੇਸ਼ ਭਰ ਵਿਚ ਖੇਤੀ ਕਰਨ ਵਾਲੇ ਲਗਭਗ 80 ਲੱਖ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ।

ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਿਸਾਨਾਂ ਨੂੰ ਹੁਣ ਬੀ.ਟੀ. ਕਪਾਹ ਦੇ 450 ਗ੍ਰਾਮ ਵਾਲੇ ਪੈਕਟ ਲਈ ਵੱਧ ਤੋਂ ਵੱਧ 730 ਰੁਪਏ ਖਰਚ ਕਰਨੇ ਪੈਣਗੇ, ਜਿਸ ਦੀ ਕੀਮਤ ਪਹਿਲਾਂ 740 ਰੁਪਏ ਸੀ।

ਸਰਕਾਰ ਨੇ ਰਾਇਲਟੀ ਫੀਸ ‘ਚ 49 ਫੀਸਦੀ ਦੀ ਕਮੀ ਕੀਤੀ ਹੈ। ਸੀਜ਼ਨ 2018-2019 ਵਿਚ ਬੋਲਗਾਰਡ-2 ਬੀਟੀ ਕਪਾਹ ਦੀ ਕੀਮਤ ‘ਚ 39 ਰੁਪਏ ਦੀ ਰਾਇਲਟੀ ਫੀਸ ਸ਼ਾਮਿਲ ਸੀ, ਜੋ ਹੁਣ ਘਟਾ ਕੇ 20 ਰੁਪਏ ਕਰ ਦਿੱਤੀ ਗਈ ਹੈ। ਇਹ ਉਹ ਫੀਸ ਹੈ ਜੋ ਘਰੇਲੂ ਫਰਮਾਂ  ਨੂੰ ਜੀ.ਐਮ. ਕਿਸਮ ਬਣਾਉਣ ਵਾਲੇ ਨਿਰਮਾਤਾਵਾਂ ਨੂੰ ਚੁਕਾਉਣੀ ਪੈਂਦੀ ਹੈ।

ਲਗਾਤਾਰ ਦੂਜੇ ਸਾਲ ਇਹ ਫੀਸ ਘੱਟ ਕੀਤੀ ਗਈ ਹੈ। ਕਪਾਹ ਦੀ ਖੇਤੀ ਜੂਨ ਮਹੀਨੇ ਤੋਂ ਬਾਅਦ ਹੁੰਦੀ ਹੈ। ਬੀਜ ਸਸਤੇ ਹੋਣ ਨਾਲ ਕਿਸਾਨਾ ਨੂੰ ਰਾਹਤ ਮਿਲੇਗੀ। ਉੱਥੇ ਹੀ ਰਾਇਲਟੀ ਫੀਸ ਘੱਟ ਹੋਣ ਕਾਰਨ ਇਸ ਦੇ ਨਿਰਮਾਤਾ ਨਿਰਾਸ਼ ਹਨ ਕਿਉਂਕਿ  ਉਹਨਾਂ ਦਾ ਮੁਨਾਫਾ ਘੱਟ ਹੋਵੇਗਾ।

ਕੇਂਦਰ ਨੇ ਪਹਿਲੀ ਵਾਰ 2016-2017 ‘ਚ ਬੀ.ਟੀ. ਕਪਾਹ ਬੀਜਾਂ ਦੀ ਕੀਮਤ 830-1030 ਰੁਪਏ ਘਟਾ ਕੇ ਪ੍ਰਤੀ ਪੈਕਟ 800 ਰੁਪਏ ਕਰ ਦਿੱਤੀ ਸੀ। ਬਹੁਰਾਸ਼ਟਰੀ ਬੀਜ ਕੰਪਨੀਆਂ ਵੱਲੋਂ ਇਸ ਕਦਮ ਦੀ ਬਹੁਤ ਅਲੋਚਨਾ ਕੀਤੀ ਗਈ ਸੀ। ਮੋਨਸੈਂਟੋ ਨੇ ਭਾਰਤ ‘ਚ ਆਪਣੇ ਕਾਰੋਬਾਰ ਦਾ ਮੁੜ ਮੁਲਾਂਕਣ ਕਰਨ ਦੀ ਚੇਤਾਵਨੀ ਦੇ ਦਿੱਤੀ ਸੀ। ਉਸ ਨੇ ਇਸ ਖਿਲਾਫ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਵੀ ਦਰਜ ਕੀਤੀ ਸੀ।

ਜ਼ਿਕਰਯੋਗ ਹੈ ਕਿ ਕਈ ਕਿਸਾਨ ਸੰਗਠਨਾਂ ਨੇ ਬੀ.ਟੀ. ਕਪਾਹ ਬੀਜਾਂ ਦੀ ਕੀਮਤ ਘੱਟ ਕਰਨ ਦੀ ਮੰਗ ਕੀਤੀ ਸੀ। ਉਹਨਾਂ ਦੀ ਮੰਗ ਸੀ ਕਿ ਕਿਸਾਨਾਂ ‘ਤੇ ਬੇਲੋੜਾ ਬੋਝ ਨਾ ਪਵੇ। ਸਰਕਾਰ ਇਸ ‘ਤੇ 2016-17 ਤੋਂ ਕਦਮ ਚੁੱਕ ਰਹੀ ਹੈ। 2016-17 ‘ਚ ਜੋ ਵਿਸ਼ੇਸ਼ ਫੀਸ 49 ਰੁਪਏ ਸੀ, ਹੁਣ ਉਹ ਘੱਟ ਕੇ 29 ਰੁਪਏ ਰਹਿ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM
Advertisement