
‘ਰਾਹੀ ਸਰਨੋਬਤ’ ਨੇ ਮਿਊਨਿਖ ਵਿਚ ਚੱਲ ਰਹੇ ਸੈਸ਼ਨ ਦੀ ਤੀਜੇ ਆਈਐਸਐਸਐਫ਼ ਵਿਸ਼ਵ ...
ਨਵੀਂ ਦਿੱਲੀ: ‘ਰਾਹੀ ਸਰਨੋਬਤ’ ਨੇ ਮਿਊਨਿਖ ਵਿਚ ਚੱਲ ਰਹੇ ਸੈਸ਼ਨ ਦੀ ਤੀਜੇ ਆਈਐਸਐਸਐਫ਼ ਵਿਸ਼ਵ ਕੱਪ ‘ਚ ਸੋਮਵਾਰ ਨੂੰ ਮਹਿਲਾਵਾਂ ਦੀ 25 ਮੀਟਰ ਪਿਸਟਲ ਦਾ ਸੋਨ ਤਗਮਾ ਜਿੱਤ ਕੇ ਓਲੰਪਿਕ ਕੋਟਾ ਹਾਸਲ ਕੀਤਾ। ਭਾਰਤ ਨੂੰ ਮਿਊਨਿਖ ਵਿਸ਼ਵ ਕੱਪ ‘ਚ ਤਿੰਨ ਸੋਨ ਸਗਮੇ ਲੈ ਕੇ ਚੋਟੀ ‘ਤਾ ਹਨ। ਚੀਨ ਇਕ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਤਗਮੇ ਲੈ ਕੇ ਦੂਜੇ ਸਥਾਨ ‘ਤੇ ਹਨ।
Rahi Sarnobat
ਇਸ ਤੋਂ ਪਹਿਲਾਂ ਐਤਵਾਰ ਨੂੰ ਅਪੂਰਵੀ ਚੰਦੇਲਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ ਸੀ। ਏਸ਼ੀਆਈ ਖੇਡਾਂ ਦੀ ਚੈਂਪੀਅਨ ਰਾਹੀਂ ਨੇ ਅਪਣੇ ਕਰੀਅਰ ਦਾ ਦੂਜਾ ਵਿਸ਼ਵ ਕੱਪ ਸੋਨ ਤਗਮਾ ਜਿੱਤਿਆ। ਜਿਸ ਨਾਲ ਭਾਰਤ ਟੋਕੀਓ 2020 ਓਲੰਪਿਕ ਖੇਡਾਂ ਦੀ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ ਦੇ ਲਈ ਛੇਵਾਂ ਕੋਟਾ ਹਾਸਲ ਕਰਨ ਵਿਚ ਸਫ਼ਲ ਰਿਹਾ ਹੈ।