ਪੰਜਾਬ ਦੇ ਮੁੱਖ ਮੰਤਰੀ ਨੇ ਡਰੇਨਾਂ ਦੀ ਸਫਾਈ ਅਤੇ ਹੜ੍ਹ ਰੋਕੂ ਕੰਮਾਂ ਲਈ 55 ਕਰੋੜ ਰੁਪਏ ਮਨਜ਼ੂਰ ਕੀਤੇ
Published : May 28, 2020, 7:46 pm IST
Updated : May 28, 2020, 7:46 pm IST
SHARE ARTICLE
Photo
Photo

ਇਸਰਾਈਲ ਦੀ ਮੈਕਰੋਟ ਕੰਪਨੀ ਦੀ ਮੁੱਢਲੀ ਰਿਪੋਰਟ ਅਤੇ ਪੰਜਾਬ ਦੇ ਪਾਣੀ ਦੀ ਸਥਿਤੀ 'ਤੇ ਸਿਫਾਰਸ਼ਾਂ 'ਤੇ ਵੀ ਕੀਤੀ ਵਿਚਾਰ ਚਰਚਾ

ਚੰਡੀਗੜ੍ਹ, 28 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਹੜ੍ਹ ਰੋਕੋ ਤਿਆਰੀਆਂ ਨੂੰ ਪਹਿਲ ਦਿੰਦਿਆਂ ਇਨ੍ਹਾਂ ਦੇ ਪ੍ਰਬੰਧਾਂ ਅਤੇ ਡਰੇਨਾਂ ਦੀ ਸਫਾਈ ਲਈ 55 ਕਰੋੜ ਰੁਪਏ ਮਨਜ਼ੂਰ ਕੀਤੇ। ਇਸ ਦੇ ਨਾਲ ਹੀ ਆਗਾਮੀ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਾਰੇ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸੂਬੇ ਦੇ ਹੜ੍ਹ ਰੋਕੋ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੱਦੀ ਵੀਡਿਓ ਕਾਨਫਰੰਸਿੰਗ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਕਿਹਾ ਕਿ ਡਰੇਨਾਂ ਦੀ ਸਫਾਈ 30 ਜੂਨ ਤੋਂ ਪਹਿਲਾਂ ਕਰਵਾਉਣ ਲਈ 50 ਕਰੋੜ ਰੁਪਏ ਤੁਰੰਤ ਡਿਪਟੀ ਕਮਿਸ਼ਨਰਾਂ ਨੂੰ ਮੁਹੱਈਆ ਕਰਵਾ ਦਿੱਤੇ ਜਾਣ ਅਤੇ ਸਾਰੇ ਹੜ੍ਹ ਰੋਕੋ ਕੰਮਾਂ ਨੂੰ ਜੁਲਾਈ ਦੇ ਪਹਿਲੇ ਹਫਤੇ ਤੱਕ ਮੁਕੰਮਲ ਕਰ ਲਿਆ ਜਾਵੇ।

Captain Amrinder SinghCaptain Amrinder Singh

ਜਲ ਸਰੋਤ ਵਿਭਾਗ ਲਈ ਵੀ ਐਮਰਜੈਂਸੀ ਕੰਮਾਂ ਵਾਸਤੇ 5 ਕਰੋੜ ਰੁਪਏ ਹੋਰ ਮਨਜ਼ੂਰ ਕਰ ਦਿੱਤੇ ਹਨ। ਮੀਟਿੰਗ ਵਿੱਚ ਇਸਰਾਈਲ ਦੀ ਕੌਮੀ ਜਲ ਕੰਪਨੀ ਮੈਕਰੋਟ ਡਿਵੈਲਪਮੈਂਟ ਐਂਡ ਐਂਟਰਪ੍ਰਾਈਜਜ਼ ਲਿਮਟਿਡ ਵੱਲੋਂ ਸੂਬੇ ਵਿੱਚ ਪਾਣੀ ਦੀ ਸਥਿਤੀ ਅਤੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਖਾਕਾ ਉਲੀਕਣ ਵਾਸਤੇ ਤਿਆਰ ਕੀਤੀਆਂ ਤਿੰਨ ਮੁੱਢਲੀਆਂ ਰਿਪੋਰਟਾਂ ਉਤੇ ਵੀ ਵਿਚਾਰ ਚਰਚਾ ਹੋਈ। ਇਹ ਰਿਪੋਰਟਾਂ 'ਪਾਣੀ ਖੇਤਰ ਦੀ ਮੌਜੂਦਾ ਸਥਿਤੀ ਬਾਰੇ ਅਧਿਐਨ', 'ਜਲ ਸਰੋਤਾਂ ਦੇ ਅਨੁਮਾਨ' ਅਤੇ ਪਾਣੀ ਦੀ ਸ਼ਹਿਰੀ, ਪੇਂਡੂ, ਪਸ਼ੂਧਨ ਤੇ ਸਿੰਜਾਈ ਲਈ ਮੰਗ' ਨਾਲ ਸਬੰਧਤ ਸਨ।

File photoFile photo

ਕਾਬਲੇਗੌਰ ਹੈ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਜੂਨ ਮਹੀਨੇ ਜਲ ਸੰਭਾਲ ਤੇ ਪ੍ਰਬੰਧਨ ਮਾਸਟਰ ਪਲਾਨ ਬਣਾਉਣ ਲਈ ਕੰਪਨੀ ਨਾਲ ਸਮਝੌਤਾ ਕੀਤਾ ਸੀ। ਕੰਪਨੀ ਨੇ ਆਪਣੀਆਂ ਸਿਫਾਰਸ਼ਾਂ 18 ਮਹੀਨੇ ਦੇ ਅੰਦਰ ਦੇਣੀਆਂ ਹਨ ਅਤੇ ਮਾਸਟਰ ਪਲਾਨ ਦੀ ਅੰਤਿਮ ਰਿਪੋਰਟ ਅਕਤੂਬਰ 2020 ਤੱਕ ਸੌਂਪੀ ਜਾਣੀ ਹੈ। ਕੰਪਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਮੀਟਿੰਗ ਵਿੱਚ ਜਲ ਸਰੋਤ ਵਿਭਾਗ ਦੇ ਡਰੇਨੇਜ ਪ੍ਰਸ਼ਾਸਨ ਵੱਲੋਂ ਹੜ੍ਹ ਰੋਕੋ ਤਿਆਰੀਆਂ ਉਤੇ ਚਰਚਾ ਕੀਤੀ ਗਈ ਅਤੇ ਹੜ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਪੱਧਰ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।

Bhakra DamBhakra Dam

ਇਹ ਗੱਲ ਯਾਦ ਰੱਖਣਯੋਗ ਹੈ ਕਿ ਪਿਛਲੇ ਸਾਲ ਮਾਨਸੂਨ ਦੌਰਾਨ ਸੂਬੇ ਦੇ ਕੁਝ ਇਲਾਕਿਆਂ ਨੂੰ ਵੱਡੇ ਪੱਧਰ 'ਤੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ।
ਮੁੱਖ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪਹਿਲਾਂ ਹੀ ਹਰ ਸੰਭਵ ਕਦਮ ਚੁੱਕੇ ਜਾਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਪਿਛਲੇ ਸਾਲ ਵਰਗੇ ਹਾਲਾਤ ਨਾ ਪੈਦਾ ਹੋਣ। ਉਨ੍ਹਾਂ ਸਾਰੇ ਜ਼ਰੂਰੀ ਕੰਮਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਅਤੇ ਅਗਾਊਂ ਚਿਤਾਵਨੀਆਂ ਦੀ ਇਕ ਮਜ਼ਬੂਤ ਪ੍ਰਣਾਲੀ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਮੌਸਮ ਵਿਭਾਗ, ਭਾਖੜਾ ਬਿਆਸ ਪ੍ਰਬੰਧਨ ਬੋਰਡ ਸਣੇ ਸਬੰਧਤ ਵਿਭਾਗਾਂ ਨਾਲ ਨਿਰੰਤਰ ਤਾਲਮੇਲ ਰੱਖਿਆ ਜਾਵੇ ਤਾਂ ਜੋ ਸਮੇਂ ਸਿਰ ਅਗਾਊਂ ਭਵਿੱਖਬਾਣੀ ਕੀਤੀ ਜਾ ਸਕੇ ਅਤੇ ਅੱਗੇ ਇਸ ਦਾ ਪ੍ਰਸਾਰ ਕੀਤਾ ਜਾਵੇ।

Captain Amrinder SinghCaptain Amrinder Singh

ਇਸ ਸਾਲ ਹੋਈ ਜ਼ਿਆਦਾ ਬਰਫਬਾਰੀ ਕਾਰਨ ਜਲ ਭੰਡਾਰਾਂ ਦੇ ਭਰਨ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਵੱਲੋਂ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਇਸ ਮੌਨਸੂਨ ਸੀਜ਼ਨ ਦੌਰਾਨ ਪੈਣ ਵਾਲੇ ਮੀਂਹਾਂ ਦੌਰਾਨ ਇਹ ਯਕੀਨੀ ਬਣਾਉਣ ਲਈ ਢੁੱਕਵੀਂ ਨਿਗਰਾਨੀ ਕੀਤੇ ਜਾਵੇ ਕਿ ਭਾਖੜਾ ਡੈਮ ਦਾ ਪੱਧਰ ਮਾਨਸੂਨ ਮੀਂਹ ਦਾ ਪਾਣੀ ਝੱਲਣ ਦੀ ਸਮਰੱਥਾ ਰੱਖਦਾ ਹੋਵੇ।

Pong DamPong Dam

ਬਰਫ ਦੇ ਪਿਘਲਣ ਨਾਲ ਭਾਖੜਾ ਤੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਵੱਧ ਜਾਂਦੀ ਹੈ। ਇਹ ਮਾਰਚ ਦੇ ਆਖਰੀ ਹਫਤੇ ਬਰਫੀਲੇ ਖੇਤਰਾਂ ਵਿੱਚ ਤਾਪਮਾਨ ਦੇ ਵੱਧਣ ਨਾਲ ਸ਼ੁਰੂ ਹੋ ਕੇ 30 ਜੂਨ ਤੱਕ ਜਾਰੀ ਰਹਿੰਦਾ ਹੈ ਅਤੇ ਇਸ ਉਪਰੰਤ ਮਾਨਸੂਨ ਦੇ ਆਉਣ ਨਾਲ ਇਨ੍ਹਾਂ ਵਿੱਚੋਂ ਪਾਣੀ ਦੀ ਨਿਕਾਸੀ ਵੱਧਦੀ ਹੈ। ਭਾਖੜਾ ਦੇ ਪ੍ਰਬੰਧਕੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਤਾਪਮਾਨ ਦੇ ਵਧਣ ਸਦਕਾ ਦੋਵਾਂ ਡੈਮਾਂ ਦੀਆਂ ਜਲ ਝੀਲਾਂ ਨੇੜਲੇ ਬਰਫੀਲੇ ਖੇਤਰਾਂ ਵਿੱਚ ਬਰਫ ਜ਼ਿਆਦਾ ਪਿਘਲੀ ਹੈ ਜਿਸ ਕਰਕੇ ਦੋਵਾਂ ਵਿੱਚ ਹੁਣ ਤੋਂ ਹੀ ਪਿਘਲੀ ਬਰਫ ਦਾ ਪਾਣੀ ਪਹੁੰਚ ਰਿਹਾ ਹੈ।

Captain government social security fundCaptain government 

ਵਿਭਾਗ ਵੱਲੋਂ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਇਸ ਸਾਲ ਹੜ੍ਹਾਂ ਕਾਰਨ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਨਜਿੱਠਣ ਲਈ ਭਾਖੜਾ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ) ਦੇ ਅਧਿਕਾਰੀਆਂ ਅਤੇ ਭਾਈਵਾਲ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾ ਹੀ ਡੈਮਾਂ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਦੀ ਵਿਵਸਥਾ ਕੀਤੀ ਜਾ ਸਕੇ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਅਤੇ ਬੀ.ਬੀ.ਐਮ.ਬੀ ਵੱਲੋਂ ਸਮੇਂ ਚਿਰ ਅਗਾਊਂ ਚਿਤਾਵਨੀਆਂ ਜਾਰੀ ਕਰਨ ਲਈ ਵਿਵਸਥਾ ਬਣਾਲਈ ਗਈ ਹੈ।

Pong DamPong Dam

ਬੀ.ਬੀ.ਐਮ.ਬੀ ਅਧਿਕਾਰੀਆਂ ਨਾਲ ਲਗਾਤਾਰ ਕੀਤੀਆਂ ਮੀਟਿੰਗਾਂਦੌਰਾਨ ਲਏ ਫੈਸਲਿਆਂ ਅਨੁਸਾਰ ਭਾਖੜਾ ਤੋਂ ਪਾਣੀ ਦੀ ਨਿਕਾਸੀ ਨੂੰ 30000 ਕਿਊਸਕ ਔਸਤਨ ਤੱਕ ਵਧਾਇਆ ਗਿਆ ਹੈ ਅਤੇ 26 ਮਈ 2020 ਨੂੰ ਪਾਣੀ ਦਾ ਪੱਧਰ 1561.06 ਫੁੱਟ ਸੀ ਜੋ ਕਿ ਪਿਛਲੇ ਸਾਲ ਪਾਣੀ ਦੇ 1614.56 ਫੁੱਟ ਦੇ ਪੱਧਰ ਨਾਲੋਂ 53.5 ਫੁੱਟ ਘੱਟ ਹੈ ਜਿਸ ਸਦਕਾ 1.51 ਬੀ.ਸੀ.ਐਮ ਪਾਣੀ ਹੋਰ ਸਮਾਉਣ ਦੀ ਸਮਰੱਥਾ ਰੱਖਦਾ ਹੈ। ਪੌਂਗ ਡੈਮ ਤੋਂ ਪਾਣੀ ਦੀ ਨਿਕਾਸੀ 15000 ਕਿਊਸਕ ਔਸਤਨ ਹਿਸਾਬ ਨਾਲ ਵਧਾਈ ਗਈ ਹੈ ਅਤੇ 26 ਮਈ 2020 ਨੂੰ ਇਥੇ ਪਾਣੀ ਦਾ ਪੱਧਰ 1346.54 ਫੁੱਟ ਰਿਹਾ ਜਦੋਂ ਕਿ ਪਿਛਲੇ ਸਾਲ ਇਹ ਪੱਧਰ1337.72ਫੁੱਟ ਸੀ।

File photoFile photo

ਪੌਂਗ ਡੈਮ ਵਿੱਚ ਜ਼ਿਆਦਾ ਪਾਣੀ ਬਰਸਾਤ ਕਾਰਨ ਆਉਂਦਾ ਹੈ ਅਤੇ ਇਥੇ ਬਰਫ ਦੇ ਪਿਘਲਣ ਕਾਰਨ ਆਉਣ ਵਾਲੇ ਪਾਣੀ ਦੀ ਮਾਤਰਾ ਬਹੁਤ ਘੱਟ ਹੈ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ, ਜਲ ਸਰੋਤ ਵਿਭਾਗ ਦੇ ਡਰੇਨੇਜ਼ ਪ੍ਰਸ਼ਾਸਨ ਵੱਲੋਂ ਸੂਬੇ ਅੰਦਰ 1362.88 ਕਿਲੋਮੀਟਰ ਲੰਮੇ ਧੁੱਸੀ ਬੰਨਾਂ, 4092 ਨੰਬਰ ਦਰਿਆ ਸਿਖਲਾਈ ਕੰਮਾਂ ਅਤੇ8136.76ਕਿਲੋਮੀਟਰ ਲੰਮੇ ਡਰੇਨਾਂ ਦੇ ਨੈਟਵਰਕ ਦੀ ਸੰਭਾਲ ਤੇ ਰੱਖ ਰਖਾਵ ਦਾ ਕੰਮ ਸੰਭਾਲਿਆ ਜਾਂਦਾ ਹੈ। ਪੰਜਾਬ ਦੇ ਕੁੱਲ50.47ਲੱਖ ਹੈਕਟੇਅਰ ਭੂਗੋਲਿਕ ਖੇਤਰ ਵਿੱਚੋਂ 42.90 ਲੱਖ ਹੈਕਟੇਅਰ ਖੇਤਰ ਖੇਤੀਬਾੜੀ ਅਧੀਨ ਹੈ ਅਤੇ ਇਥੇ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਚਾਰ ਪ੍ਰਮੁੱਖ ਦਰਿਆ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚੋਂ ਲੰਘਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement