ਡਿੱਗ ਦੀ ਸਫਾਈ ਕਰਨ ਗਏ ਪਿਓ-ਪੁੱਤ ਸਮੇਤ 4 ਲੋਕਾਂ ਦੀ ਕਰੰਟ ਲੱਗਣ ਨਾਲ ਹੋਈ ਮੌਤ

By : GAGANDEEP

Published : May 28, 2023, 3:49 pm IST
Updated : May 28, 2023, 3:49 pm IST
SHARE ARTICLE
photo
photo

ਇਕ ਦੀ ਹਾਲਤ ਗੰਭੀਰ

 

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ਦੇ ਰਾਮਨਗਰ ਪਿੰਡ ਵਿਚ ਐਤਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਡਿੱਗ ਦੀ ਸਫਾਈ ਕਰਦੇ ਸਮੇਂ ਪਿਓ-ਪੁੱਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਅਤੇ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਡਿੱਗ ਵਿਚ ਕਰੰਟ ਆ ਗਿਆ। ਇਸ ਦੀ ਲਪੇਟ 'ਚ ਆ ਕੇ ਪਿਓ-ਪੁੱਤ ਟੈਂਕੀ 'ਚ ਡਿੱਗ ਗਏ। ਇਨ੍ਹਾਂ ਦੋਵਾਂ ਨੂੰ ਬਚਾਉਣ ਲਈ ਉਤਰੇ ਬਾਕੀ ਤਿੰਨ ਵਿਅਕਤੀ ਵੀ ਇਸ ਦੀ ਲਪੇਟ ਵਿਚ ਆ ਗਏ।

ਇਹ ਵੀ ਪੜ੍ਹੋ: ਪੀਐਮ ਮੋਦੀ ਨੇ 75 ਰੁਪਏ ਦਾ ਸਿੱਕਾ ਅਤੇ ਡਾਕ ਟਿਕਟ ਕੀਤੀ ਜਾਰੀ

ਬਾਕੀ ਤਿੰਨ ਟੈਂਕੀ ਵਿਚ ਹੀ ਬੇਹੋਸ਼ ਹੋ ਕੇ ਡਿੱਗ ਪਏ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਬਾਹਰ ਕੱਢਿਆ। ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
​ਇਹ ਵੀ ਪੜ੍ਹੋ: ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ  

ਜਾਣਕਾਰੀ ਮੁਤਾਬਕ ਨੰਦਕੁਮਾਰ ਉਰਫ਼ ਨੰਦੂ (45) ਪਿੰਡ ਰਾਮਨਗਰ ਦੇ ਖਾਪੜਿੱਕਾ ਟੋਲਾ 'ਚ ਘਰ ਦੇ ਡਿੱਗ  ਦੀ ਸਫਾਈ ਕਰਨ ਲਈ ਉਤਰਿਆ ਸੀ। ਫਿਰ ਉਸ ਨੂੰ  ਬਿਜਲੀ ਦਾ ਕਰੰਟ ਲੱਗਾ ਤਾਂ ਨੰਦਕੁਮਾਰ ਤਿਲਕ ਕੇ ਡਿੱਗ  'ਚ ਡਿੱਗ ਗਿਆ। ਪਿਤਾ ਨੂੰ ਡਿੱਗਦਾ ਦੇਖ ਕੇ 25 ਸਾਲਾ ਬੇਟਾ ਨਿਤੇਸ਼ ਟੈਂਕ ਹੇਠਾਂ ਉੱਤਰ ਗਿਆ ਪਰ ਉਹ ਵੀ ਬਾਹਰ ਨਹੀਂ ਨਿਕਲ ਸਕਿਆ। ਪਰਿਵਾਰ ਦੇ ਹੋਰ ਮੈਂਬਰਾਂ ਦੇ ਰੌਲਾ ਪਾਉਣ 'ਤੇ ਲੋਕ ਮੌਕੇ 'ਤੇ ਪਹੁੰਚ ਗਏ। ਪੱਟੀ ਤੋਂ ਇਕ-ਇਕ ਕਰਕੇ ਤਿੰਨ ਲੋਕ ਡਿੱਗ ਵਿਚ ਉੱਤਰ ਗਏ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਤਿੰਨੋਂ ਡਿੱਗ 'ਚ ਬਣੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਗਏ

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement