
ਯਕੀਨਨ 'ਬੰਦੀ ਸਿੰਘਾਂ' ਦਾ ਮੁੱਦਾ ਪਿੱਛੇ ਰਹਿ ਗਿਆ ਹੈ ਕਿਉਂਕਿ ਹੁਣ ਇਹ ਅਕਾਲੀ ਦਲ ਦੇ ਸਿਆਸੀ ਏਜੰਡੇ ਵਿਚ ਮਦਦ ਨਹੀਂ ਕਰ ਰਿਹਾ''।
ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਪ੍ਰਦਾਨ ਅਣਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਹੈ। ਰਾਜਾ ਵੜਿੰਗ ਵੱਲੋਂ ਅਕਾਲੀ ਭਾਜਪਾ ਦੇ ਗਠਜੋੜ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ। ਰਾਜਾ ਵੜਿੰਗ ਨੇ ਟਵੀਟ ਕਰ ਕੇ ਕਿਹਾ ਕਿ ''ਅਕਾਲੀ ਦਲ ਲਈ ਬਹੁਤ ਔਖਾ ਸਮਾਂ ਹੈ ਤੇ ਸੁਖਬੀਰ ਬਾਦਲ ਭਾਜਪਾ ਨਾਲ ਗਠਜੋੜ ਲਈ ਤਰਲੇ ਕੱਢ ਰਹੇ ਹਨ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਭਾਜਪਾ ਦੀ ਹਮਾਇਤ ਕੀਤੀ ਅਤੇ ਹੁਣ ਉਨ੍ਹਾਂ ਨੇ ਨਵੀਂ ਪਾਰਲੀਮੈਂਟ ਭਵਨ ਦੇ ਉਦਘਾਟਨ ਵਿਚ ਹਿੱਸਾ ਲਿਆ। ਯਕੀਨਨ 'ਬੰਦੀ ਸਿੰਘਾਂ' ਦਾ ਮੁੱਦਾ ਪਿੱਛੇ ਰਹਿ ਗਿਆ ਹੈ ਕਿਉਂਕਿ ਹੁਣ ਇਹ ਅਕਾਲੀ ਦਲ ਦੇ ਸਿਆਸੀ ਏਜੰਡੇ ਵਿਚ ਮਦਦ ਨਹੀਂ ਕਰ ਰਿਹਾ''।