Nangal Accident News : ਨੰਗਲ ਐੱਨਐੱਫਐੱਲ ਚੌਂਕ ’ਤੇ ਟਿੱਪਰ ਨੇ ਐਕਟੀਵਾ ਸਵਾਰ ਨੂੰ ਦਰੜਿਆ, ਇੱਕ ਦੀ ਮੌਤ

By : BALJINDERK

Published : May 28, 2024, 5:27 pm IST
Updated : May 28, 2024, 5:27 pm IST
SHARE ARTICLE
 ਟਿੱਪਰ
ਟਿੱਪਰ

Nangal Accident News : ਦੂਜੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਕਰਵਾਇਆ ਦਾਖ਼ਲ 

 Nangal Accident News : ਨੰਗਲ ਐੱਨਐੱਫਐੱਲ ਚੌਂਕ ’ਤੇ ਦਰਦਨਾਕ ਹਾਦਸੇ ’ਚ ਟਿੱਪਰ ਨੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਸਕੂਟੀ ਸਵਾਰ ਇੱਕ ਵਿਅਕਤੀ ਦੀ ਹੋਈ ਮੌਕੇ ’ਤੇ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਟਿੱਪਰ ਉਸ ਦੇ ਉਪਰੋਂ ਗੁਜਰਿਆ ਤਾਂ ਉਸਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ।

ਇਹ ਵੀ ਪੜੋ:Bobby kataria Arrested : ਵਿਵਾਦਾਂ ਘਿਰੇ ਮਸ਼ਹੂਰ YouTuber ਬੌਬੀ ਕਟਾਰੀਆ

ਪ੍ਰਾਪਤ ਜਾਣਕਾਰੀ ਅਨੁਸਾਰ ਐਕਟੀਵਾ ਸਵਾਰ ਆਪਣੀ ਨਵੀਂ ਸਕੂਟੀ ਨੂੰ ਨੰਬਰ ਪਲੇਟਾਂ ਲਗਵਾ ਕੇ ਵਾਪਸ ਘਰ ਜਾ ਰਹੇ ਸਨ ਕਿ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਉਹਨਾਂ ਨੂੰ ਆਪਣੀ ਚਪੇਟ ’ਚ ਲੈ ਲਿਆ ਤੇ ਦਰੜਦਾ ਹੋਇਆ ਨਾਲ ਹੀ ਘਸੀਟ ਕੇ ਅੱਗੇ ਨੂੰ ਲੈ ਗਿਆ। ਜਿਸ ਦੌਰਾਨ ਐਕਟੀਵਾ ਤੇ ਪਿੱਛੇ ਬੈਠੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐਕਟੀਵਾ ਚਲਾ ਰਹੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਨੇੜੇ ਦੇ ਹਸਪਤਾਲ ’ਚ ਜ਼ੇਰੇ ਇਲਾਜ ਲਈ ਭੇਜਿਆ ਗਿਆ। ਇਸ ਹਾਦਸੇ ਦੌਰਾਨ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਫ਼ਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਟਿੱਪਰ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(For more news apart from Activa rider crushed by tipper, one died in Nangal  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement