Bobby kataria Arrested : ਵਿਵਾਦਾਂ ਘਿਰੇ ਮਸ਼ਹੂਰ YouTuber ਬੌਬੀ ਕਟਾਰੀਆ 

By : BALJINDERK

Published : May 28, 2024, 5:02 pm IST
Updated : May 28, 2024, 5:02 pm IST
SHARE ARTICLE
Bobby kataria
Bobby kataria

Bobby kataria Arrested : ਗੁਰੂਗ੍ਰਾਮ ਪੁਲਿਸ ਨੇ ਮਨੱਖੀ ਤਸਕਰੀ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ

Bobby kataria Arrested : ਹਰਿਆਣਾ- ਸੋਸ਼ਲ ਮੀਡੀਆ ਇੰਫਲੂਏਂਸਰ ਬੌਬੀ ਕਟਾਰੀਆ, ਜੋ ਅਕਸਰ ਵਿਵਾਦਾਂ ’ਚ ਰਹਿੰਦਾ ਹੈ, ਨੂੰ ਗੁਰੂਗ੍ਰਾਮ ਪੁਲਿਸ ਨੇ ਸੋਮਵਾਰ ਨੂੰ ਮਨੁੱਖੀ ਤਸਕਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਕਟਾਰੀਆ ਨੇ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 4 ਲੱਖ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਹੈ।

ਇਹ ਵੀ ਪੜੋ:Kapurthala Suicide News : ਕਪੂਰਥਲਾ ਪੀਟੀਯੂ ਦੇ ਹੋਸਟਲ 'ਚ ਵਿਦਿਆਰਥੀ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ  

ਇਸ ਸਬੰਧੀ ਅਰੁਣ ਕੁਮਾਰ ਵਾਸੀ ਫਤਿਹਪੁਰ ਅਤੇ ਮਨੀਸ਼ ਤੋਮਰ ਵਾਸੀ ਧੌਲਾਨਾ, ਉੱਤਰ ਪ੍ਰਦੇਸ਼ ਨੇ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਉਸ ਨੇ ਵਿਦੇਸ਼ ’ਚ ਕੰਮ ਦੀ ਪੇਸ਼ਕਸ਼ ਨਾਲ ਸਬੰਧਤ ਇੰਸਟਾਗ੍ਰਾਮ ’ਤੇ ਇਕ ਵਿਗਿਆਪਨ ਦੇਖਿਆ।
ਇਹ ਇਸ਼ਤਿਹਾਰ ਕਟਾਰੀਆ ਦੇ ਅਧਿਕਾਰਤ ਖਾਤੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ਅਤੇ ਯੂਟਿਊਬ ’ਤੇ ਪੋਸਟ ਕੀਤਾ ਗਿਆ ਸੀ। ਬੌਬੀ ਨਾਲ ਸੰਪਰਕ ਕਰਨ ਲਈ, ਉਸਨੂੰ ਗੁਰੂਗ੍ਰਾਮ ਦੇ ਇੱਕ ਮਾਲ ਵਿਚ ਸਥਿਤ ਇੱਕ ਦਫਤਰ ਵਿਚ ਮਿਲਣ ਲਈ ਕਿਹਾ ਗਿਆ। ਸ਼ਿਕਾਇਤ ਤੋਂ ਬਾਅਦ ਕਟਾਰੀਆ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਕਟਾਰੀਆ ਨੂੰ ਸੋਮਵਾਰ ਸ਼ਾਮ ਉਨ੍ਹਾਂ ਦੇ ਗੁਰੂਗ੍ਰਾਮ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜੋ:kapurthala Murder : ਅੰਨੇ ਕਤਲ ਮਾਮਲੇ ’ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ 

ਦੱਸ ਦੇਈਏ ਕਿ NIA ਨੇ ਸੋਮਵਾਰ ਨੂੰ ਕਈ ਰਾਜਾਂ ਵਿਚ ਛਾਪੇਮਾਰੀ ਕੀਤੀ ਅਤੇ ਇੱਕ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਅਤੇ ਸਾਈਬਰ ਧੋਖਾਧੜੀ ਦੇ ਗਰੋਹ ਵਿਚ ਕਥਿਤ ਤੌਰ ’ਤੇ ਸ਼ਾਮਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਵਿਦੇਸ਼ ਭੇਜਣ ਲਈ ਉਕਸਾਉਂਦੇ ਸਨ। ਗਿਰੋਹ ਵੱਲੋਂ ਫੜੇ ਗਏ ਨੌਜਵਾਨਾਂ ਨੂੰ SEZ, ਲਾਓਸ ਅਤੇ ਕੰਬੋਡੀਆ ਸਮੇਤ ਹੋਰ ਦੇਸ਼ਾਂ ਵਿਚ ਸਾਈਬਰ ਅਪਰਾਧਾਂ ਲਈ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰਾਂ ’ਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਵਡੋਦਰਾ (ਗੁਜਰਾਤ) ਦੇ ਮਨੀਸ਼ ਹਿੰਗੂ, ਗੋਪਾਲਗੰਜ (ਬਿਹਾਰ) ਦੇ ਪ੍ਰਹਿਲਾਦ ਸਿੰਘ, ਦੱਖਣੀ ਪੱਛਮੀ ਦਿੱਲੀ ਦੇ ਨਬੀ ਆਲਮ ਰੇਅ, ਗੁਰੂਗ੍ਰਾਮ (ਹਰਿਆਣਾ) ਨੂੰ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ ਵਿੱਚ 15 ਥਾਵਾਂ ’ਤੇ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਚੰਡੀਗੜ੍ਹ ਦੇ ਬਲਵੰਤ ਕਟਾਰੀਆ ਅਤੇ ਸਰਤਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜੋ:Jalandhar Accident : ਜਲੰਧਰ ’ਚ ਕਾਰ 4 ਵਿਅਕਤੀਆਂ ਨੂੰ ਦਰੜਿਆ, ਇਕ ਦੀ ਹਾਲਤ ਨਾਜ਼ੁਕ  

ਇਸ ਸਬੰਧੀ ਐਨਆਈਏ ਨੇ ਰਾਜ ਪੁਲਿਸ ਬਲਾਂ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਨਾਲ ਸਾਰੀਆਂ ਥਾਵਾਂ ’ਤੇ ਇਹ ਕਾਰਵਾਈ ਕੀਤੀ। ਤਲਾਸ਼ੀ ਦੌਰਾਨ ਦਸਤਾਵੇਜ਼, ਡਿਜੀਟਲ ਯੰਤਰ, ਰਜਿਸਟਰ, ਕਈ ਪਾਸਪੋਰਟ ਅਤੇ ਜਾਅਲੀ ਵਿਦੇਸ਼ੀ ਨਿਯੁਕਤੀ ਪੱਤਰਾਂ ਸਮੇਤ ਕਈ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ। ਐਨਆਈਏ ਨੇ ਕਿਹਾ ਕਿ ਕਈ ਰਾਜਾਂ ਦੀ ਪੁਲਿਸ ਵੱਲੋਂ ਅੱਠ ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

(For more news apart from Gurugram police Famous Bobby kataria Arrested News in Punjabi, stay tuned to Rozana Spokesman)

Location: India, Haryana, Gurgaon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Feb 2025 12:11 PM

Baldev Singh Sirsa health Update : ਮਹਾਂ ਪੰਚਾਇਤ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਹੋਈ ਖ਼ਰਾਬ,

12 Feb 2025 12:38 PM
Advertisement