
Nangal News : ਚੇਤਾਵਨੀ ਦਿੱਤੀ ਕੇ ਨਹਿਰਾਂ ’ਚ ਨਹਾਉਂਦੇ ਦੇਖੇ ਗਏ ਤਾਂ ਕੀਤੀ ਜਾਵੇਗੀ ਕਾਰਵਾਈ
Nangal News : ਨੰਗਲ - ਗਰਮੀ ਦੇ ਮੌਸਮ ’ਚ ਬੱਚੇ ਮਾਪਿਆਂ ਨੂੰ ਬਿਨਾਂ ਦੱਸੇ ਘਰੋਂ ਨਿਕਲ ਜਾਂਦੇ ਹਨ ਤੇ ਨਹਿਰਾਂ ਦਰਿਆਵਾਂ ’ਚ ਨਹਾਉਣ ਲੱਗ ਜਾਂਦੇ ਹਨ, ਪਰ ਇਸ ਦੌਰਾਨ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਾਣੀ ’ਚ ਡੁੱਬਣ ਕਾਰਨ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਪਿੱਛੋਂ ਮਾਪੇ ਰੋਂਦੇ ਕਰਲਾਂਦੇ ਪਛਤਾਉਂਦੇ ਰਹਿ ਜਾਂਦੇ ਹਨ। ਇਨੀ ਦਿਨੀ ਇਹਨਾਂ ਹਾਦਸਿਆ ਨਾਲ ਸਬੰਧਿਤ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜੋ:Kapurthala Suicide News : ਕਪੂਰਥਲਾ ਪੀਟੀਯੂ ਦੇ ਹੋਸਟਲ 'ਚ ਵਿਦਿਆਰਥੀ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ
ਨੰਗਲ ’ਚ ਵੀ ਬੀਤੇ ਦਿਨੀਂ ਇੱਕ ਘਟਨਾ ਦੇਖਣ ਨੂੰ ਮਿਲੀ ਸੀ ਜਿੱਥੇ ਸਤਲੁਜ ਦਰਿਆ ’ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ । ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਤਹਿਤ ਨੰਗਲ ਪੁਲਿਸ ਵੱਲੋਂ ਦਰਿਆਵਾਂ ’ਤੇ ਨਹਿਰਾਂ ਦੇ ਦੁਆਲੇ ਰੂਟੀਨ ਵਾਈਸ ਗਸ਼ਤ ਕੀਤੀ ਜਾ ਰਹੀ ਸੀ ਅਤੇ ਜਿਹੜੇ ਵੀ ਬੱਚੇ ਜਾਂ ਨੌਜਵਾਨ ਨਹਿਰਾਂ ਦੇ ’ਚ ਨਹਾਂਉਦੇ ਦਿਖਾਈ ਦਿੰਦੇ ਸਨ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤੇ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਨਹਿਰਾਂ ’ਚ ਜੇ ਨਹਾਉਣਗੇ ਤਾਂ ਉਹਨਾਂ ’ਤੇ ਕਾਰਵਾਈ ਕੀਤੀ ਜਾਵੇਗੀ। ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਵੀ ਚਿਤਾਵਨੀ ਦਿੱਤੀ ਜਾ ਰਹੀ ਸੀ ਕਿ ਆਪਣੇ ਬੱਚਿਆਂ ਨੂੰ ਇੰਝ ਨਹਿਰਾਂ ’ਚ ਨਹਾਉਣ ਲਈ ਨਾ ਭੇਜੋ ਤੇ ਇਹਨਾਂ ’ਤੇ ਨਜ਼ਰ ਰੱਖੋ ਨਹੀਂ ਤਾਂ ਬੱਚਿਆਂ ਦੇ ਨਾਲ ਨਾਲ ਤੁਹਾਡੇ ’ਤੇ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:kapurthala Murder : ਅੰਨੇ ਕਤਲ ਮਾਮਲੇ ’ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੰਗਲ ਥਾਣਾ ਮੁਖੀ ਨੇ ਕਿਹਾ ਕਿ ਨਹਿਰਾਂ ’ਚ ਡੁੱਬਣ ਕਾਰਨ ਕਈ ਹਾਦਸੇ ਹੋ ਰਹੇ ਹਨ ਜਿਨਾਂ ’ਚ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬੱਚੇ ਤੇ ਨੌਜਵਾਨ ਗਰਮੀ ਦੇ ਮੌਸਮ ’ਚ ਬਿਨਾਂ ਦੱਸੇ ਘਰੋਂ ਨਿਕਲ ਜਾਂਦੇ ਹਨ ਤੇ ਨਹਿਰਾਂ ਵਿਚ ਜਾ ਕੇ ਨਹਾਉਣ ਲੱਗ ਜਾਂਦੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਸਬੰਧ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਦੁਪਹਿਰ ਵੇਲੇ ਗਸ਼ਤ ਚਲਾਈ ਗਈ ਸੀ ਤੇ ਨਹਿਰਾਂ ਦੇ ਆਲੇ ਦੁਆਲੇ ਜਿਹੜੇ ਵੀ ਨਹਾਉਂਦੇ ਦਿਖਾਈ ਦਿੰਦੇ ਸਨ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਅੱਗੇ ਤੋਂ ਇੰਜ ਨਹਿਰਾਂ ’ਚ ਨਹਾਵੋਗੇ ਤਾਂ ਉਹਨਾਂ ’ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਉਹਨਾਂ ਨੂੰ ਸਮਝਾਓ ਕਿ ਉਹ ਨਹਿਰਾਂ ਵਿਚ ਨਹਾਉਣ ਨਾ ਜਾਣ ।
(For more news apart from Police increased patrol afternoon around canals in Nangal News in Punjabi, stay tuned to Rozana Spokesman)