kapurthala Murder : ਅੰਨੇ ਕਤਲ ਮਾਮਲੇ ’ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ 

By : BALJINDERK

Published : May 28, 2024, 4:06 pm IST
Updated : May 28, 2024, 4:06 pm IST
SHARE ARTICLE
ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੇ ਹੋਏ
ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੇ ਹੋਏ

kapurthala Murder : 24 ਘੰਟੇ ਤੋਂ ਪਹਿਲਾਂ ਕਾਤਲ ਨੂੰ ਕੀਤਾ ਗ੍ਰਿਫ਼ਤਾਰ

kapurthala Murder : ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿਲਵਾਂ ਦੀ ਪੁਲਿਸ ਵੱਲੋਂ ਇੱਕ ਅੰਨੇ ਕਤਲ ਦੇ ਮਾਮਲੇ ਵਿਚ ਵੱਡੀ ਸਫ਼ਲਤਾ ਹਾਸਿਲ ਕਰਦਿਆਂ 24 ਘੰਟੇ ਦੌਰਾਨ ਕਥਿਤ ਕਾਤਲ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਡੀ ਐਸ ਪੀ ਸੁਰਿੰਦਰਪਾਲ ਧੋਗੜ੍ਹੀ ਵਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਅੰਨੇ ਕਤਲ ਦੇ ਪਿੱਛੇ ਦੀ ਵਜ੍ਹਾਂ ਤੋਂ ਵੀ ਪਰਦਾ ਚੁੱਕਿਆ ਗਿਆ ਹੈ।

ਇਹ ਵੀ ਪੜੋ:China Create new virus : ਚੀਨ ਨੇ ਬਣਾਇਆ ਨਵਾਂ ਖਤਰਨਾਕ ਵਾਇਰਸ, ਜੋ 3 ਦਿਨਾਂ 'ਚ ਲੈ ਸਕਦਾ ਹੈ ਜਾਨ  

ਇਸ ਮੌਕੇ ਡੀਐਸਪੀ ਸੁਰਿੰਦਰਪਾਲ ਧੋਗੜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਨੂਰਪੁਰ ਜਨੂਆ ਦੇ ਪਸ਼ੂ ਹਸਪਤਾਲ ’ਚੋਂ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ’ਚ ਲਾਸ਼ ਮਿਲੀ ਸੀ। ਜਿਸ ਦੀ ਸ਼ੁਰੂਆਤੀ ਜਾਂਚ ’ਚ ਮ੍ਰਿਤਕ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਉਸਦੀ ਮੌਤ ਹੋਣ ਦਾ ਪਤਾ ਚੱਲਿਆ ਸੀ। 
ਇਸ ਸਬੰਧੀ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਵੱਲੋਂ ਇਸ ਮਾਮਲੇ  ’ਚ ਬੜੀ ਬਰੀਕੀ ਦੇ ਨਾਲ ਜਾਂਚ ਕਰਦਿਆਂ ਮੁਲਜ਼ਮ ਸ਼ਰਨ ਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਸ਼ੁਰੂਆਤੀ ਪੁੱਛਗਿੱਛ ’ਚ ਮੁਲਜ਼ਮ ਨੇ ਇਹ ਮੰਨਿਆ ਕਿ ਉਸਦੇ ਮ੍ਰਿਤਕ ਮਨਜੀਤ ਸਿੰਘ ਦੀ ਪਤਨੀ ਦੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਕਰੀਬ 5 ਸਾਲਾਂ ਤੋਂ ਉਹ ਰਿਲੇਸ਼ਨ ’ਚ ਸਨ।

ਇਹ ਵੀ ਪੜੋ:Reasi,Jammu and Kashmir : ਚਨਾਬ ਨਦੀ ਦੇ ਵਧਦੇ ਵਹਾਅ ਅਤੇ ਗੰਦ ਜਮ੍ਹਾ ਹੋਣ ਕਾਰਨ ਸਲਾਲ ਡੈਮ ਦੇ ਖੋਲੇ ਗੇਟ

ਇਸ ਸਬੰਧੀ ਡੀਐਸ ਪੀ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਮ੍ਰਿਤਕ ਮਨਜੀਤ ਸਿੰਘ ਨੇ ਆਪਣੀ ਪਤਨੀ ਨੂੰ ਮੁਲਜ਼ਮ ਸ਼ਰਨਜੀਤ ਸਿੰਘ ਦੇ ਨਾਲ ਇਤਰਾਜਯੋਗ ਹਾਲਤ ’ਚ ਦੇਖਿਆ ਸੀ ਜਿਸ ਤੋਂ ਬਾਅਦ ਇਹਨਾਂ ਦਰਮਿਆਨ ਤਕਰਾਰ ਹੋ ਗਈ ਪਰ ਕਿਸੇ ਤਰ੍ਹਾਂ ਮਨਜੀਤ ਸਿੰਘ ਉਥੋਂ ਚਲਾ ਗਿਆ ਅਤੇ ਬਾਅਦ ’ਚ ਕਥਿਤ ਮੁਲਜ਼ਮ ਸ਼ਰਨਜੀਤ ਸਿੰਘ ਜੋ ਕਿ ਸਰੀਆ ਦਾ ਕੰਮ ਕਰਦਾ ਸੀ ਵੱਲੋਂ ਸਰੀਏ ਦੀ ਡਾਈ ਦੇ ਨਾਲ ਮਨਜੀਤ  ’ਤੇ ਵਾਰ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜੋ:Jalandhar Accident : ਜਲੰਧਰ ’ਚ ਕਾਰ 4 ਵਿਅਕਤੀਆਂ ਨੂੰ ਦਰੜਿਆ, ਇਕ ਦੀ ਹਾਲਤ ਨਾਜ਼ੁਕ  

ਪੁਲਿਸ ਤੋਂ ਬਚਣ ਦੇ ਲਈ ਮੁਲਜ਼ਮ ਸ਼ਰਨਜੀਤ ਨੇ ਕਤਲ ਤੋਂ ਬਾਅਦ ਆਪਣੇ ਕੱਪੜੇ ਸਾਫ਼ ਕੀਤੇ ਅਤੇ ਅਗਲੇ ਦਿਨ ਰੋਜ ਮਰਾਂ ਦੀ ਜ਼ਿੰਦਗੀ ਵਾਂਗ ਕੰਮ ’ਤੇ ਚਲਾ ਗਿਆ ਤਾਂ ਜੋ ਪੁਲਿਸ ਨੂੰ ਉਸਦੇ ਉੱਤੇ ਜਰਾ ਜਿੰਨਾ ਵੀ ਸ਼ੱਕ ਨਾ ਹੋਵੇ। ਪਰ ਜਦ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ’ਤੇ ਸ਼ੱਕ ਹੋਇਆ ਤਾਂ ਸ਼ੁਰੂਆਤੀ ਜਾਂਚ ’ਚ ਉਸਨੇ ਪੁਲਿਸ ਕੋਲ ਕਬੂਲ ਕੀਤਾ ਕਿ ਇਹ ਕਤਲ ਉਸ ਵੱਲੋਂ ਕੀਤਾ ਗਿਆ ਹੈ।

ਇਹ ਵੀ ਪੜੋ:Barnala News : ਬਰਨਾਲਾ ’ਚ ਗਊ ਤਸਕਰੀ ਦਾ ਮਾਮਲੇ ਦਾ ਹੋਇਆ ਪਰਦਾਫ਼ਾਸ਼ 

ਇਸ ਮੌਕੇ ਡੀਐਸਪੀ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਉਕਤ ਮਾਮਲੇ ’ਚ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਮੁਕਦਮਾ ਨੰਬਰ 34 ਆਈਪੀਸੀ 302 ਅਤੇ 12 ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ’ਚ ਮੁਲਜ਼ਮ ਨੂੰ ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਕੰਮ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

(For more news apart from kapurthala police got big success in murder case News in Punjabi, stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement