ਨਸ਼ੇ ਦੀ ਭੇਂਟ ਚੜ੍ਹੇ ਗਭਰੂਆਂ ਦੀ ਮੌਤ ਦੀ ਵਜ੍ਹਾ ਦਸਿਆ ਜਾ ਰਿਹੈ 'ਹਾਰਟ ਅਟੈਕ'
Published : Jun 28, 2018, 10:08 am IST
Updated : Jun 28, 2018, 10:08 am IST
SHARE ARTICLE
Drug Addiction
Drug Addiction

  ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਹਰ ਰੋਜ਼ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਾਰਨ ਹੋ ਰਹੀਆਂ ਮੌਤਾਂ ਨੇ ਇਕ ਵਾਰ ਫੇਰ ਨਸ਼ਿਆਂ ਦੀ ਚਰਚਾ ਛੇੜ ਦਿੱਤੀ ਹੈ। ਪੰਜਾਬ...

ਚੰਡੀਗੜ,  ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਹਰ ਰੋਜ਼ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਾਰਨ ਹੋ ਰਹੀਆਂ ਮੌਤਾਂ ਨੇ ਇਕ ਵਾਰ ਫੇਰ ਨਸ਼ਿਆਂ ਦੀ ਚਰਚਾ ਛੇੜ ਦਿੱਤੀ ਹੈ। ਪੰਜਾਬ ਵਿਚ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਕਾਰਨ ਮਰ ਚੁੱਕੇ ਹਨ ਪਰ ਇਨ੍ਹਾਂ ਦੀ ਅਧਿਕਾਰਤ ਤੌਰ 'ਤੇ ਗਿਣਤੀ ਦੱਸਣ ਨੂੰ ਕੋਈ ਤਿਆਰ ਨਹੀਂ। ਆਰ.ਟੀ.ਆਈ. ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਨੇ ਦਾਅਵਾ ਕੀਤਾ ਹੈ ਕਿ ਨਸ਼ਿਆਂ ਕਾਰਨ ਪੰਜਾਬ 'ਚ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਨਾ ਤਾਂ ਅਕਾਲੀ ਭਾਜਪਾ ਸਰਕਾਰ ਲੈਣ ਨੂੰ ਤਿਆਰ ਸੀ ਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ। ਬੇਸ਼ੱਕ ਸਰਕਾਰ ਨੇ ਨਸ਼ਾ ਛਡਾਊ ਕੇਂਦਰ ਖੋਲ੍ਹੇ ਹਨ

ਪਰ ਨਸ਼ਿਆਂ ਕਾਰਨ ਮਰੇ ਨੌਜਵਾਨਾਂ ਦੀ ਮੌਤ ਦਾ ਕਾਰਨ 'ਦਿਲ ਦਾ ਦੌਰਾ' ਲਿਖ ਕੇ ਸਰਕਾਰਾਂ ਇਤਿਹਾਸਿਕ ਤੇ ਸਮਾਜਿਕ ਗੁਨਾਹ ਕਰ ਰਹੀ ਹੈ। ਉਸ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੰਜ ਬਲਾਕਾਂ ਵਿਚੋਂ ਚਾਰ ਬਾਲਕਾਂ ਵਿਚ 15 ਤੋਂ 40 ਸਾਲ ਦੇ ਵਿਅਕਤੀਆਂ ਦੀਆਂ ਮੌਤਾਂ ਅਤੇ ਉਨ੍ਹਾਂ ਦੇ ਕਾਰਨਾਂ ਸਬੰਧੀ ਸੂਚਨਾ ਅਧਿਕਾਰ ਐਕਟ ਤਹਿਤ ਹਾਸਿਲ ਕੀਤੀ ਜਾਣਕਾਰੀ ਉਪ੍ਰੋਕਤ ਤੋਂ ਪਰਦਾ ਚੁੱਕਦੀ ਹੈ।

ਕਿੱਤਣਾ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਪਹਿਲੀ ਜਨਵਰੀ 2010 ਤੋਂ ਅਗਸਤ 2016 ਤੱਕ ਮ੍ਰਿਤਕ  ਨੌਜਵਾਨਾਂ ਦੇ ਵੇਰਵੇ ਤੇ ਮੌਤ ਦੇ ਕਾਰਨਾਂ ਸੰਬੰਧੀ ਜਾਣਕਾਰੀ ਸਿਹਤ ਵਿਭਾਗ ਤੋਂ ਮੰਗੀ ਗਈ ਸੀ। ਚਾਰ ਬਲਾਕਾਂ ਦੇ ਵੇਰਵੇ ਨੌਜਵਾਨਾਂ ਦੀਆਂ ਮੌਤਾਂ ਦੇ ਲਿਖੇ ਗਏ ਕਾਰਨਾਂ 'ਤੇ ਪ੍ਰਸ਼ਨ ਚਿੰਨ੍ਹ ਖੜੇ ਕਰਦੇ ਹਨ। ਇਕ ਬਲਾਕ ਵਲੋਂ ਸੂਚਨਾ ਦਿੱਤੀ ਨਹੀਂ ਗਈ।

ਬਲਾਕ ਸੜੋਆ 'ਚ ਸਾਢੇ ਛੇ ਸਾਲਾਂ ਵਿਚ 15 ਤੋਂ 40 ਸਾਲ ਦੀ ਉਮਰ 'ਚ ਮਰੇ ਕੁਲ ਮਰਦਾਂ ਅਤੇ ਔਰਤਾਂ ਦੀ ਗਿਣਤੀ 376 ਸੀ। ਇਨ੍ਹਾਂ 'ਚ ਲਗਭਗ 136 ਨੌਜਵਾਨ ਮੁੰਡੇ ਅਜਿਹੇ ਸਨ ਜਿਨ੍ਹਾਂ ਦੀ ਮੌਤ ਦਾ ਕਾਰਨ 'ਹਾਰਟ ਅਟੈਕ' ਲਿਖਿਆ ਗਿਆ ਹੈ । ਕਈ ਅਜਿਹੇ ਪਿੰਡ ਹਨ ਜਿਥੇ ਇਕ ਸਾਲ 'ਚ ਕਈ  ਗੱਭਰੂਆਂ ਦੀਆਂ ਮੌਤਾਂ ਦੇ ਸੱਥਰ ਵਿਛਦੇ ਰਹੇ ਹਨ ਪਰ ਇਸ ਬਾਰੇ ਸਰਕਾਰ ਤੇ ਪ੍ਰਸ਼ਾਸਨ ਤਾਂ ਚੁਪ ਹੀ ਹਨ,

ਕਿਸੇ ਰਾਜਸੀ ਪਾਰਟੀ ਨੇ ਵੀ ਮੂੰਹ ਨਹੀਂ ਖੋਲ੍ਹਿਆ। ਜੈਨਪੁਰ ਇੱਕ ਅਜਿਹਾ ਪਿੰਡ ਹੈ  ਜਿੱਥੇ 15 ਤੋਂ 40 ਸਾਲ ਦੇ  ਲਗਭਗ 20 ਮਰਦ ਤੇ ਔਰਤਾਂ ਦੀ ਵੱਖ ਵੱਖ ਕਾਰਨਾਂ  ਕਰਕੇ ਮੌਤ ਹੋਈ। ਇਨ੍ਹਾਂ 'ਚ 10 ਮੁੰਡਿਆਂ ਦੀਆਂ ਮੌਤਾਂ 'ਹਾਰਟ ਅਟੈਕ' ਨਾਲ ਲਿਖੀਆਂ ਗਈਆਂ ਹਨ। 18 ਤੋਂ 23 ਸਾਲ ਦੇ ਦੋ ਨੌਜਵਾਨਾਂ ਦੀ ਮੌਤ ਦਾ ਕਾਰਨ 'ਕੁਦਰਤੀ ਮੌਤ' ਲਿਖਿਆ ਗਿਆ ਹੈ।

ਪਿੰਡ ਸੜੋਆ 'ਚ   ਕੁੱਲ 22 ਮੌਤਾਂ ਚੋਂ 5 ਦਾ ਕਾਰਨ 'ਹਰਟ ਅਟੈਕ' ਲਿਖਿਆ  ਗਿਆ ਹੈ। ਦੋ ਨੌਜਵਾਨਾਂ ਦੀ ਮੌਤ ਦਾ ਕਾਰਨ 'ਪਤਾ ਨਹੀ' ਅਤੇ ਇਕ ਨੌਜਵਾਨ ਦੀ ਮੌਤ ਦਾ ਕਾਰਨ 'ਕੁਦਰਤੀ' ਲਿਖਿਆ ਗਿਆ ਹੈ। ਸਹੂੰਗੜਾ ਪਿੰਡ 'ਚ ਹੋਈਆਂ ਕੁਲ 10 ਮੌਤਾਂ 'ਚੋਂ 5 ਦਾ ਕਾਰਨ 'ਹਾਰਟ ਅਟੈਕ' 1ਦਾ ਨਸ਼ਾ ਅਤੇ 1ਦਾ ਏਡਜ਼ ਸੀ। ਦਿਆਲਾਂ ਪਿੰਡ 'ਚ  ਹੋਈਆਂ 12ੰਮੌਤਾਂ 'ਚ 7 ਨੌਜਵਾਨਾਂ ਦੀ ਮੌਤ 'ਹਰਟ ਅਟੈਕ' ਨਾਲ ਹੋਈ ਦੱਸੀ ਗਈ ਹੈ।

ਬਲਾਕ ਮੁਕੰਦਪੁਰ 'ਚ 2011 ਤੋਂ 2015 ਤੱਕ 15 ਤੋਂ 40 ਸਾਲ ਦੇ 427 ਮ੍ਰਿਤਕਾਂ ਵਿੱਚੋਂ 224 ਦੀ ਮੌਤ ਦਾ ਕਾਰਨ 'ਹਾਰਟ ਅਟੈਕ' ਲਿਖਿਆ ਗਿਆ ਹੈ। ਇਨ੍ਹਾਂ 'ਚ 90 ਦੇ ਕਰੀਬ ਉਹ ਨੌਜਵਾਨ ਹਨ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੀ ਘੱਟ ਹੈ। ਇਨ੍ਹਾਂ 'ਚ ਕੁਝ ਹੋਰ ਵੱਖ ਵੱਖ ਕਾਰਨਾਂ ਕਰਕੇ ਮਰਨ ਵਾਲੇ ਨੌਜਵਾਨਾਂ ਤੋਂ ਇਲਾਵਾ ਅਜਿਹੇ ਵੀ ਹਨ

ਜਿਹਨਾਂ ਦੀ ਮੌਤ ਜ਼ਿਆਦਾ ਨਸ਼ਾ ਲੈਣ ਕਰਕੇ ਜਾਂ ਨਸ਼ੇ ਨਾਲ ਸੰਬੰਧਤ ਹੋਰ ਕਾਰਨਾਂ ਕਰਕੇ ਹੋਈ। ਲੇਕਿਨ ਸਿਹਤ ਵਿਭਾਗ ਇਹਨਾਂ ਨੂੰ 'ਹਾਰਟ ਅਟੈਕ' ਕਰਕੇ ਮਰੇ ਹੀ ਦੱਸ ਰਿਹਾ ਹੈ।ਸ਼ਾਇਦ ਕੋਈ ਵੀ ਸਰਕਾਰ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੁੰਦੇ ਕਿ ਉਸਦੇ ਕਾਰਜਕਾਲ 'ਚ ਕਿੰਨੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ। ਪਰ 15 ਤੋਂ 40 ਸਾਲ ਦੀ ਉਮਰ 'ਚ 'ਹਾਰਟ ਅਟੈਕ' ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣੀ ਸਰਕਾਰ ਲਈ ਹੋਰ ਵੀ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ।
ਬਲਾਕ ਸੁੱਜੋਂ ਵਿੱਚ 15 ਤੋਂ 40  ਸਾਲ ਦੀ ਉਮਰ ਵਿੱਚ (ਪੁਰਸ਼ ਤੇ ਔਰਤਾਂ ਦੀਆਂ ਮਿਲਾ ਕੇ) ਲਗਭਗ  795 ਮੌਤਾਂ ਹੋਈਆਂ।

ਇਨ੍ਹਾਂ ਵਿੱਚ  222 ਨੌਜਵਾਨ ਮੁੰਡਿਆਂ ਦੀ ਮੌਤ 'ਹਰਟ ਅਟੈਕ' ਕਰਕੇ ਦੱਸੀ ਗਈ ਹੈ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵੀ ਅਛੁਤਾ ਨਹੀ ਰਿਹਾ। ਇਥੇ  ਇਸ ਸਮੇਂ ਦੌਰਾਨ ਕੁਲ 18 ਮੌਤਾਂ ਹੋਈਆਂ ਜਿਹਨਾਂ 'ਚ 11 ਨੌਜਵਾਨ 'ਹਾਰਟ ਅਟੈਕ' ਨਾਲ  ਮਰੇ ਦਰਸਾਏ ਗਏ ਹਨ। ਕਰੀਹਾ ਪਿੰਡ 'ਚ ਇਸ ਸਮੇਂ ਦੌਰਾਨ 20 ਨੌਜਵਾਨਾਂ ਦੀਆਂ ਮੌਤਾਂ ਹੋਈਆਂ ਜਿਹਨਾਂ 'ਚ 13 'ਹਾਰਟ ਅਟੈਕ' ਕਾਰਨ ਦੱਸੀਆਂ ਗਈਆਂ ਹਨ। ਪਿੰਡ ਭੌਰਾ ਵਿੱਚ ਹੋਈਆਂ ਕੁੱਲ 9 ਮੌਤਾਂ ਵਿੱਚ 1ਨੌਜਵਾਨ ਨੂੰ 'ਹਰਟ ਅਟੈਕ' ਲਿਖਿਆ ਗਿਆ ਹੈ।

5 ਨੌਜਵਾਨਾਂ ਦੀ ਮੌਤ ਦਾ ਕਾਰਨ 'ਅਚਾਨਕ ਮੌਤ' ਤੇ 3 ਦਾ ਕਾਰਨ ਜ਼ਹਿਰ ਖਾਣ ਕਰਕੇ , ਏਡਜ਼ ਤੇ ਹੱਤਿਆ ਲਿਖਿਆ ਗਿਆ ਹੈ। ਿਪੰਡ ਮਾਹਿਲ ਗਹਿਲਾਂ 'ਚ ਮਰਨ ਵਾਲੇ ਨੌਜਵਾਨਾਂ 'ਚ 10 'ਹਾਰਟ ਅਟੈਕ' ਨਾਲ ਮਰੇ ਹਨ। ਖਮਾਚੋਂ , ਜੀਦੋਂਵਾਲ ਤੇ ਲਧਾਣਾ ਝਿੱਕਾ  ਤਿੰਨ ਪਿੰਡਾਂ 'ਚ 15 ਨੌਜਵਾਨ 'ਹਾਰਟ ਅਟੈਕ' ਕਰਕੇ ਮਾਰੇ ਗਏ।'ਹਰਟ ਅਟੈਕ' ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਖੋਥੜਾਂ ਤੇ ਭਰੋਲੀ 'ਚ 8-8, ਹੀਓਂ ਤੇ ਪਠਲਾਵਾ 'ਚ 7-7ਤੇ ਪੱਦੀ ਮੱਟ ਵਾਲੀ ਤੇ ਸੰਧਵਾਂ 'ਚ 5-5 ਲਿਖੀ ਗਈ ਹੈ।

ਸੂੰਢ, ਝੰਡੇਰ ਕਲਾਂ , ਕਟਾਰੀਆਂ, ਗਦਾਣੀ, ਝੰਡੇਰ ਖੁਰਦ, ਮਕਸੂਦਪੁਰ, ਅਤੇ ਬਲਾਕੀ ਪੁਰ ਪਿੰਡਾਂ 'ਚ ਨੌਜਵਾਨਾਂ ਦੀਆਂ 24 ਮੌਤਾਂ 'ਚੋ 13 ਨੌਜਵਾਨਾਂ ਦੀ ਮੌਤ ਦਾ ਕੋਈ ਕਾਰਨ ਨਹੀ ਲਿਖਿਆ ਗਿਆ ।ਬਲਾਕ ਬਲਾਚੌਰ 'ਚ ਸਾਢੇ ਪੰਜ ਸਾਲ ਦੇ ਅਰਸੇ 'ਚ ਹੋਈਆਂ ਕੁਲ 532 ਮੌਤਾਂ 'ਚ 23 ਫੀਸਦੀ ਉਹ ਨੌਜਵਾਨ ਮੁੰਡੇ ਸਨ ਜਿਹੜੇ ਹੋਰ ਵਖ ਵਖ ਕਾਰਨਾਂ ਕਰਕੇ ਮਰੇ  ਲੇਕਿਨ ਸਿਹਤ ਵਿਭਾਗ ਨੇ ਉਹਨਾਂ ਨੂੰ 'ਦਿਲ ਦੇ ਦੌਰੇ' ਕਾਰਨ ਮਰੇ ਦਰਸਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਸਾਲਾਂ 'ਚ ਬਲਾਚੌਰ ਬਲਾਕ 'ਚ ਕੁੱਲ 396 ਮੌਤਾਂ ਹੋਈਆਂ ਇਹਨਾਂ 'ਚ 122 ਦਾ ਕਾਰਨ 'ਹਰਟ ਅਟੈਕ' ਲਿਖਿਆ ਗਿਆ ਹੈ ।

ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ , ”ਬਹੁਤ ਸਾਰੇ  ਨੌਜਵਾਨਾਂ ਦੀਆਂ ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ ਅਜਿਹੇ ਕੇਸਾਂ ਵਿਚ ਮੌਤ ਦਾ ਕਾਰਨ 'ਹਰਟ ਅਟੈਕ' ਲਿਖ ਕੇ ਮਾਪੇ ਬਦਨਾਮੀ ਤੋਂ ਅਤੇ ਸਿਹਤ ਤੇ ਪੁਲਸ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਲੇਕਿਨ ਅਸਿੱਧੇ ਤੌਰ 'ਤੇ ਇਹ ਆਪਣੇ ਹੀ ਸਮਾਜ ਨਾਲ ਧੋਖਾ ਹੈ ਤੇ ਨਸ਼ਿਆਂ ਨੂੰ ਸ਼ਹਿ ਦੇਣ ਦੇ ਤੁਲ ਹੈ। ਸਰਕਾਰ ਨੂੰ ਇਨ੍ਹਾਂ ਅਣਆਈਆਂ ਮੌਤਾਂ ਦੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement