ਚੰਡੀਗੜ੍ਹ ਦੀ ਕੁੜੀ ਨੇ ਮੁੰਡੇ ਨੂੰ ਸ਼ਰੇਆਮ ਲੋਹੇ ਦੀ ਰਾਡ ਨਾਲ ਕੁੱਟਿਆ, ਦੇਖੋ ਵੀਡੀਓ
Published : Jun 26, 2019, 1:28 pm IST
Updated : Jun 26, 2019, 1:28 pm IST
SHARE ARTICLE
Girl attacks youth with rod in road rage
Girl attacks youth with rod in road rage

ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਦੀ ਘਟਨਾ

ਚੰਡੀਗੜ੍ਹ: ਸ਼ਹਿਰ ਦੇ ਮਸ਼ਹੂਰ ਟ੍ਰਿਬਿਊਨ ਚੌਕ ’ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇਕ ਕੁੜੀ ਨੇ ਮੁੰਡੇ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਮੋਹਾਲੀ ਦੇ ਫੇਜ਼ 10 ਦੀ ਰਹਿਣ ਵਾਲੀ 25 ਸਾਲਾ ਸ਼ੀਤਲ ਸ਼ਰਮਾ ਮੰਗਲਵਾਰ ਬਾਅਦ ਦੁਪਹਿਰ ਟ੍ਰਿਬਿਊਨ ਚੌਂਕ ਦੀ ਸਲਿੱਪ ਰੋਡ ’ਤੇ ਅਪਣੀ ਕਾਰ ਨੂੰ ਪਿੱਛੇ ਕਰ ਰਹੀ ਸੀ ਕਿ ਇੰਨੇ ਨੂੰ ਪਿੱਛੋਂ ਆਉਂਦੀ ਸੈਂਟਰੋ ਗੱਡੀ ’ਚ ਆ ਰਹੇ ਨਿਤੀਸ਼ ਕੁਮਾਰ (26) ਵਾਸੀ ਚੰਡੀਗੜ੍ਹ ਨਾਲ ਟੱਕਰ ਹੁੰਦੇ ਮਸਾਂ ਬਚੀ।


ਇਸ ਤੋਂ ਬਾਅਦ ਨਿਤੀਸ਼ ਕੁਮਾਰ ਤੇ ਸ਼ੀਤਲ ਸ਼ਰਮਾ ਦੀ ਆਪਸ ਵਿਚ ਬਹਿਸ ਹੋ ਗਈ ਤੇ ਛੇਤੀ ਹੀ ਬਹਿਸ ਨੇ ਹਿੰਸਕ ਰੂਪ ਧਾਰਨ ਕਰ ਲਿਆ। ਗੁੱਸੇ ਵਿਚ ਆ ਕੇ ਸ਼ੀਤਲ ਸ਼ਰਮਾ ਨੇ ਅਪਣੀ ਕਾਰ ਵਿਚੋਂ ਲੋਹੇ ਦੀ ਰਾਡ ਕੱਢੀ ਤੇ ਨਿਤੀਸ਼ ਕੁਮਾਰ ਨੂੰ ਮਾਰ ਦਿਤੀ। ਹਮਲੇ ਕਾਰਨ ਨਿਤੀਸ਼ ਕੁਮਾਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਮੈਡੀਕਲ ਸਹਾਇਤਾ ਲਈ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਉਸ ਦੇ ਬਿਆਨ ਦਰਜ ਕਰ ਲਏ ਹਨ।

ਇਸ ਦੌਰਾਨ ਸੈਕਟਰ 32 ਦੇ ਹਸਪਤਾਲ ਵਿਚ ਲੜਕੀ ਦਾ ਵੀ ਮੈਡੀਕਲ ਕਰਵਾਇਆ ਗਿਆ। ਪੁਲਿਸ ਨੇ ਦੋਵੇਂ ਵਾਹਨ ਜ਼ਬਤ ਕਰ ਲਏ ਹਨ। ਲੜਕੀ ਵਿਰੁਧ ਧਾਰਾ 289, 336, 308 ਤੇ 506 ਤਹਿਤ ਮਾਮਲਾ ਦਰਜ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement