ਚੰਡੀਗੜ੍ਹ 40 ਸੈਕਟਰ ‘ਚ ਪੁਰਾਣੀ ਰੰਜ਼ਿਸ ਦੇ ਚਲਦਿਆਂ ਕ੍ਰਿਪਾਨਾਂ ਨਾਲ ਵੱਢਿਆ ਨੌਜਵਾਨ, ਮੌਤ  
Published : Jun 28, 2019, 5:30 pm IST
Updated : Jun 28, 2019, 5:30 pm IST
SHARE ARTICLE
Chandigarh Murder Case
Chandigarh Murder Case

ਸੈਕਟਰ 40 ਮਿੰਨੀ 'ਚ ਪੁਰਾਣੀ ਰੰਜ਼ਿਸ਼ ਤਹਿਤ ਤਲਵਾਰਾਂ ਨਾਲ ਹਮਲਾ ਕਰ ਕੇ 27 ਸਾਲਾ ਅਮਿਤ ਕਟੋਚ...

ਚੰਡੀਗੜ੍ਹ: ਸੈਕਟਰ 40 ਮਿੰਨੀ 'ਚ ਪੁਰਾਣੀ ਰੰਜ਼ਿਸ਼ ਤਹਿਤ ਤਲਵਾਰਾਂ ਨਾਲ ਹਮਲਾ ਕਰ ਕੇ 27 ਸਾਲਾ ਅਮਿਤ ਕਟੋਚ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ ਹਨ। ਅਮਿਤ ਪੁਰਾਣੀਆਂ ਕਾਰਾਂ ਦੀ ਸੇਲ-ਪਰਚੇਜ਼ਿੰਗ ਦਾ ਕੰਮ ਕਰਦਾ ਸੀ। ਉਸ ਦਾ ਇਕ ਜੁੜਵਾ ਭਰਾ ਤੇ ਦੋ ਭੈਣਾਂ ਹਨ। ਹਮਲੇ 'ਚ ਅਮਿਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ।

Murder Case Murder Case

ਜਲਦ ਹੀ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਿਤ ਦੇ ਪਿਤਾ ਹੋਮਿਓਪੈਥੀ ਦੇ ਡਾਕਟਰ ਹਨ। ਉਹ ਛੇ-ਸੱਤ ਸਾਲ ਤੋਂ ਪਹਿਲਾਂ ਸੈਕਟਰ-41A 'ਚ ਰਹਿੰਦੇ ਸਨ। ਬਾਅਦ 'ਚ ਸੰਨੀ ਇਨਕਲੇਵ ਖਰੜ 'ਚ ਜਾ ਕੇ ਰਹਿਣ ਲੱਗੇ।

Murder CaseMurder Case

ਹਾਲਾਂਕਿ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਸੈਕਟਰ-41A ਦੇ ਲੋਕਾਂ ਨਾਲ ਮੇਲਜੋਲ ਲੱਗਾ ਰਹਿੰਦਾ ਸੀ। ਜਾਣਕਾਰੀ ਮਿਲੀ ਕਿ ਇਕ-ਡੇਢ ਸਾਲ ਪਹਿਲਾਂ ਅਮਿਤ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ। ਉਹ ਰੰਜਿਸ਼ ਰੱਖਣ ਲੱਗੇ ਸਨ। ਸ਼ੁੱਕਰਵਾਰ ਨੂੰ ਮੌਕਾ ਵੇਖ ਕੇ ਉਨ੍ਹਾਂ ਉਸ 'ਤੇ ਹਮਲਾ ਕਰ ਦਿੱਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement