
ਜਵਾਨ 26 ਜੂਨ ਨੂੰ ਦੁਪਹਿਰ 1:30 ਤੇ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਂਦੇ ਸਮੇਂ ਕਿਸ਼ਤੀ ਪਲਟਣ ਕਾਰਨ ਸ਼ਹੀਦ ਹੋ ਗਿਆ ਸੀ।
ਦੇਸ਼ ਦੀਆਂ ਸਰਹੱਦਾਂ ਤੇ ਤਾਇਨਾਤ ਜਵਾਨ ਦੇਸ਼ ਦੀ ਰਾਖੀ ਕਰਦਿਆਂ ਆਏ ਦਿਨ ਸ਼ਹੀਦੀਆਂ ਪਾ ਰਹੇ ਹਨ। ਇਸ ਤਰ੍ਹਾਂ ਹੁਣ ਭਾਰਤ-ਚੀਨ ਸਰਹੱਦ ਨੇੜੇ ਸਰਹੱਦ ਦੀ ਰਾਖੀ ਕਰਦੇ ਸ਼ਹੀਦੇ ਹੋਏ (ਪੰਜਾਬ) ਪਟਿਆਲਾ ਦੇ ਬਲਬੇੜਾ ਰੋਡ ਤੇ ਸਥਿਤ ਪਿੰਡ ਮਰਦਾਂਹੇੜੀ ਦੇ ਜਵਾਨ ਸਲੀਮ ਖਾਨ ਦੀ ਮ੍ਰਿਤਕ ਦੇਹ ਨੂੰ ਬੀਤੇ ਦਿਨ ਵਿਸ਼ੇਸ਼ ਜਹਾਜ ਰਾਹੀਂ ਚੰਡੀਗੜ੍ਹ ਲਿਆਂਦਾ ਗਿਆ ਹੈ। ਜਿੱਥੋਂ ਜਵਾਨ ਨੂੰ ਉਸ ਦੇ ਜੱਦੀ ਪਿੰਡ ਲਿਆ ਕੇ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅਤੇ ਨਮਾਜ਼-ਏ-ਜਨਾਜ ਅਦਾ ਕਰਨ ਤੋਂ ਬਾਅਦ ਉਸ ਦੀ ਸ਼ਹੀਦੀ ਦੇਹ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਮੌਕੇ ਜਵਾਨ ਦੇ ਪਰਿਵਾਰ ਨੇ ਸ਼ਹੀਦ ਦੀ ਦੇਹ ਨੂੰ ਅੰਤਿਮ ਸਲਾਮੀ ਦਿੱਤੀ ਅਤੇ ਉਸ ਦੀ ਕੁਰਬਾਨੀ ਨੂੰ ਸਜ਼ਦਾ ਕੀਤਾ ।
Photo
ਉਧਰ ਪਟਿਆਲਾ ਦੇ ਮਿਲਟਰੀ ਕਮਾਂਡਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਹੀਦ ਤੇ ਲਿਪਟਿਆ ਤਿਰੰਗਾ ਉਸ ਦੀ ਮਾਤਾ ਨੂੰ ਸੌਪਿਆ ਅਤੇ ਇਸ ਤੋਂ ਬਾਅਦ ਜਵਾਨਾ ਦੇ ਵੱਲੋਂ ਹਵਾਈ ਫਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਉਧਰ ਪੰਜਾਬ ਦੇ ਮੁੱਖ ਮੰਤਰੀ ਵੱਲ਼ੋਂ ਕੈਬਨਿਟ ਮੰਤਰੀ ਸ.ਸਾਧੂ ਸਿੰਘ ਧਰਮਸੋਤ ਨੇ, ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ, ਭਾਰਤੀ ਫੌਜ ਦੇ ਮੁੱਖੀ ਵੱਲੋਂ ਪਟਿਆਲਾ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸ਼ਹੀਦ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਉਸ ਤੋਂ ਬਾਅਦ ਵੱਖ-ਵੱਖ ਵਿਭਾਗਾਂ, ਸਮਾਜ ਸੇਵੀ ਸੰਸਥਾ ਅਤੇ ਵੱਡੀ ਗਿਣਤੀ ਵਿਚ ਇਕੱਠੀ ਹੋਈ ਲੋਕਾਂ ਦੀ ਭੀੜ ਨੇ ਸ਼ਹੀਦ ਦੀ ਦੇਹ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
Army
ਦੱਸ ਦਈਏ ਕਿ ਪਹਿਲਾਂ ਸ਼ਹੀਦ ਸਲੀਮ ਖਾਨ ਦੇ ਪਿਤਾ ਵੀ ਫੌਜ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਡਿਊਟੀ ਦੌਰਾਨ ਇਕ ਹਾਦਸੇ ਵਿਚ ਜ਼ਖ਼ਮੀ ਹੋਣ ਕਰਕੇ, ਸੇਵਾ ਮੁਕਤ ਹੋ ਗਏ ਸਨ ਅਤੇ 18 ਸਾਲ ਪਹਿਲਾ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉੱਥੇ ਹੀ ਸਲੀਮ ਖਾਨ ਸਾਲ 2014 ਵਿਚ ਫਰਵਰੀ ਵਿਚ ਬੰਗਾਲ ਇੰਜੀਨੀਅਰ ਰੈਜੀਮੈਂਟ ਚ ਭਰਤੀ ਹੋਇਆ ਸੀ।
Indian Army
ਜ਼ਿਕਰਯੋਗ ਹੈ ਕਿ ਸ਼ਹੀਦ ਦੇ ਪਰਿਵਾਰ ਵਿਚ ਉਸ ਦੀ ਮਾਂ, ਇਕ ਭੈਣ ਅਤੇ ਇਕ ਭਰਾ ਸਮੇਤ ਹੋਰ ਪਰਿਵਾਰਕ ਮੈਂਬਰ ਸਾਮਿਲ ਹਨ। ਉਧਰ ਸੂਤਰਾਂ ਮੁਤਾਬਿਕ ਸਲੀਮ ਖਾਨ ਭਾਰਤੀ ਫੌਜ ਦੇ ਓਪਰੇਸ਼ਨ ਖੇਤਰ ਵਿਚ ਆਪਣੀ ਇੰਜੀਨੀਅਰਿੰਗ ਦੀ ਡਿਊਟੀ ਸਮੇਂ 26 ਜੂਨ ਨੂੰ ਦੁਪਹਿਰ 1:30 ਤੇ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਂਦੇ ਸਮੇਂ ਕਿਸ਼ਤੀ ਪਲਟਣ ਕਾਰਨ ਸ਼ਹੀਦ ਹੋ ਗਿਆ ਸੀ।
Army
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।