
ਯੂ.ਪੀ.ਐਸ.ਸੀ. ਨੇ ਸਰਕਾਰ ਤੋਂ ਮੰਗਿਆ ਪੈਨਲ
ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਜਲਦ ਹੀ 7 ਨਵੇਂ ਆਈ.ਏ.ਐਸ. ਅਧਿਕਾਰੀ ਮਿਲਣ ਜਾ ਰਹੇ ਹਨ। ਇਹ ਸਾਰੇ ਅਧਿਕਾਰੀ ਉਹ ਹੋਣਗੇ, ਜਿਨ੍ਹਾਂ ਨੂੰ ਯੂ.ਪੀ.ਐਸ.ਸੀ. ਦੁਆਰਾ ਪੀ.ਸੀ.ਐਸ. ਤੋਂ ਤਰੱਕੀ ਦਿਤੀ ਜਾਵੇਗੀ। ਸੂਤਰਾਂ ਅਨੁਸਾਰ ਯੂ.ਪੀ.ਐਸ.ਸੀ. ਵਲੋਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸੀਨੀਅਰ ਪੀ.ਸੀ.ਐਸ. ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ: ਬਰਨਾਲਾ: ਨਹਿਰ 'ਚੋਂ ਮਿਲੀ ਡਾਕਟਰ ਦੀ ਲਾਸ਼, ਮਚਿਆ ਹੜਕੰਪ
ਮੁੱਖ ਸਕੱਤਰ ਨੇ ਸੀ.ਐਮ. ਕੋਲ ਭੇਜੀ ਫਾਈਲ
ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵਲੋਂ ਕੁੱਲ 15 ਸੀਨੀਅਰ ਪੀ.ਸੀ.ਐਸ. ਅਧਿਕਾਰੀਆਂ ਦੀ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਹੈ। ਇਸ ਪੈਨਲ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਯੂ.ਪੀ.ਐਸ.ਸੀ. ਨੂੰ ਭੇਜਿਆ ਜਾਵੇਗਾ। ਦਰਅਸਲ, ਪੰਜਾਬ ਦੇ ਹਿੱਸੇ ਵਿਚ ਪੀ.ਸੀ.ਐਸ. ਤੋਂ ਆਈ.ਏ.ਐਸ. ਤਕ ਤਰੱਕੀ ਲਈ ਸਾਲ 2021 ਵਿਚ 3 ਅਤੇ ਸਾਲ 2022 ਵਿਚ 4 ਸੀਟਾਂ ਹਨ। ਯੂ.ਪੀ.ਐਸ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੰਜਾਬ ਸਰਕਾਰ ਦੁਆਰਾ ਭੇਜੇ ਜਾਣ ਵਾਲੇ ਪੈਨਲ ਵਿਚੋਂ 7 ਪੀ.ਸੀ.ਐਸ. ਅਧਿਕਾਰੀਆਂ ਨੂੰ ਆਈ.ਏ.ਐਸ. ਵਜੋਂ ਤਰੱਕੀ ਦਿਤੀ ਜਾਵੇਗੀ।
ਇਹ ਵੀ ਪੜ੍ਹੋ: ਇਨੈਲੋ ਨੇ ਅਮਰੀਕੀ ਅਧਿਕਾਰੀਆਂ ਨੂੰ ਲਿਖਿਆ ਪੱਤਰ, ਕਿਹਾ- ਸ਼ਰਨ ਲਈ ਜਾਅਲੀ 'ਲੈਟਰਹੈੱਡ' ਦੀ ਕੀਤੀ ਜਾ ਰਹੀ ਹੈ ਵਰਤੋਂ
ਫਾਈਲ ਵਿਚ ਇਨ੍ਹਾਂ ਅਧਿਕਾਰੀਆਂ ਦੇ ਨਾਂਅ ਸ਼ਾਮਲ
ਯੂ.ਪੀ.ਐਸ.ਸੀ. ਵਲੋਂ ਅਗਲੀ ਮੀਟਿੰਗ ਵਿਚ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ 7 ਪੀ.ਸੀ.ਐਸ. ਅਧਿਕਾਰੀਆਂ ਨੂੰ ਆਈ.ਏ.ਐਸ. ਵਜੋਂ ਤਰੱਕੀ ਦਿਤੀ ਜਾ ਸਕਦੀ ਹੈ। ਪੰਜਾਬ ਸਰਕਾਰ ਦੀ ਸੀਨੀਆਰਤਾ ਸੂਚੀ ਵਿਚ 2004 ਬੈਚ ਦੇ ਅਧਿਕਾਰੀ ਰਾਹੁਲ ਚਾਬਾ ਅਤੇ 2004 ਬੈਚ ਦੇ 3 ਪੀ.ਸੀ.ਐਸ. ਅਧਿਕਾਰੀ ਸ਼ਾਮਲ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਵਿਭਾਗੀ ਕਾਰਵਾਈ ਤੋਂ ਪਹਿਲਾਂ ਭੇਜੀ ਗਈ ਸੂਚੀ ਵਿਚ ਰਹਿ ਗਏ ਸਨ।
ਇਹ ਵੀ ਪੜ੍ਹੋ: ਸਾਡੇ ਕੋਲ ਵੀ PTC ਨੇ ਪਹੁੰਚ ਕੀਤੀ ਸੀ, ਅਸੀ ਸੱਚ ਬੋਲ ਦਿਤਾ ਤਾਂ ਉਨ੍ਹਾਂ ਸਾਡਾ ਜ਼ਿਕਰ ਵੀ ਨਹੀਂ ਕੀਤਾ
ਇਨ੍ਹਾਂ ਵਿਚ ਜਸਦੀਪ ਸਿੰਘ ਔਲਖ, ਗੁਰਦੀਪ ਸਿੰਘ ਥਿੰਦ ਅਤੇ ਜਗਵਿੰਦਰਜੀਤ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ 2004 ਬੈਚ ਦੇ ਸੁਭਾਸ਼ ਚੰਦਰ, ਅਨੁਪਮ ਕਲੇਰ, ਦਲਵਿੰਦਰਜੀਤ ਸਿੰਘ, ਸੁਖਜੀਤ ਪਾਲ ਸਿੰਘ, ਜਸਵੀਰ ਸਿੰਘ, ਵਿੰਮੀ ਭੁੱਲਰ, ਦਲਜੀਤ ਕੌਰ, ਨਵਜੋਤ ਕੌਰ, ਰਾਜਦੀਪ ਸਿੰਘ ਬਰਾੜ, ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਹਰਸੁਹਿੰਦਰਪਾਲ ਸਿੰਘ ਬਰਾੜ ਵੀ ਸ਼ਾਮਲ ਹਨ।