ਗੁਆਂਢੀ ਨੇ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ 

By : KOMALJEET

Published : Jun 28, 2023, 2:29 pm IST
Updated : Jun 28, 2023, 2:29 pm IST
SHARE ARTICLE
representational Image
representational Image

ਪੀੜਤ ਦੀ ਮਾਂ ਦੇ ਬਿਆਨਾਂ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ 

ਫ਼ਿਰੋਜ਼ਪੁਰ:  ਜ਼ਿਲ੍ਹੇ ਵਿਚ 14 ਸਾਲਾ ਨਾਬਾਲਗ ਨੂੰ ਬਲੈਕਮੇਲ ਕਰ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਦੋਸ਼ੀ ਕੁਲਦੀਪ ਸਿੰਘ ਵਾਸੀ ਫੱਤੇਵਾਲਾ ਹਿਠਾੜ ਮਮਦੋਟ, ਜ਼ਿਲ੍ਹਾ ਫ਼ਿਰੋਜ਼ਪੁਰ ਵਿਰੁਧ ਜਿਸਮਾਨੀ ਸ਼ੋਸ਼ਣ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ

ਮਮਦੋਟ ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਪੀੜਤ ਲੜਕੀ ਦੀ ਮਾਂ ਨੇ ਦਸਿਆ ਕਿ 23 ਜੂਨ ਦੀ ਰਾਤ ਨੂੰ ਪ੍ਰਵਾਰ ਵਾਲੇ ਖਾਣਾ ਖਾ ਕੇ ਸੌਂ ਗਏ ਸਨ। ਰਾਤ ਕਰੀਬ 2 ਵਜੇ ਜਦੋਂ ਅੱਖ ਖੁੱਲ੍ਹੀ ਤਾਂ 14 ਸਾਲਾ ਬੇਟੀ ਬਿਸਤਰੇ 'ਤੇ ਨਹੀਂ ਸੀ। ਪੂਰੇ ਘਰ ਵਿਚ ਨਾ ਮਿਲੀ ਤਾਂ ਭਾਲ ਲਈ ਸਾਰੇ ਪ੍ਰਵਾਰ ਵਾਲੇ ਬਾਹਰ ਨਿਕਲੇ, ਅੱਗਿਉਂ  ਗੁਆਂਢੀ ਕੁਲਦੀਪ ਸਿੰਘ ਉਨ੍ਹਾਂ ਦੀ ਲੜਕੀ ਨੂੰ ਲੈ ਕੇ ਆਉਂਦਾ ਦਿਖਾਈ ਦਿਤਾ।

ਇਹ ਵੀ ਪੜ੍ਹੋ: ਬਰਤਾਨੀਆ ਵਿਚ ਦਿਮਾਗੀ ਰੋਗਾਂ ਦੇ ਭਾਰਤੀ ਡਾਕਟਰ ਨੂੰ 6 ਸਾਲ ਦੀ ਕੈਦ

ਪੁੱਛਣ 'ਤੇ ਉਨ੍ਹਾਂ ਦੀ ਧੀ ਨੇ ਦਸਿਆ ਕਿ ਉਸ ਦੀ ਕੋਈ ਚੀਜ਼ ਮੁਲਜ਼ਮ ਦੇ ਕੋਲ ਸੀ ਜਿਸ ਨੂੰ ਲੈ ਕੇ ਉਹ ਲੜਕੀ ਨੂੰ ਬਲੈਕਮੇਲ ਕਰ ਰਿਹਾ ਸੀ। ਮੁਲਜ਼ਮ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਅਤੇ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਬਲਾਤਕਾਰ ਕੀਤਾ। ਮਮਦੋਟ ਥਾਣੇ ਦੇ ਏ.ਐਸ.ਆਈ. ਗੁਰਚਰਨ ਸਿੰਘ ਨੇ ਦਸਿਆ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਰੁਧ ਜਿਸਮਾਨੀ ਸ਼ੋਸ਼ਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

Location: India, Punjab, Firozpur

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement