
Amritsar News : ਪੀਆਰਟੀਸੀ ਦੇ ਕੰਡਕਟਰ ਦੇ ਨਾਲ ਤੇ ਟੋਲ ਪਲਾਜਾ ਮੁਲਾਜ਼ਮਾਂ ਵਿੱਚ ਹੋਈ ਝੜਪ
Amritsar News : ਜੰਡਿਆਲਾ ਗੁਰੂ ਟੋਲ ਪਲਾਜਾ ਦੇ ਮੁਲਾਜ਼ਮਾਂ ਤੇ ਪੀਆਰਟੀਸੀ ਦੇ ਕੰਡਕਟਰ ਦੇ ਨਾਲ ਝੜਪ ਹੋਈ । ਜਿਸ ਦੇ ਦੌਰਾਨ ਕੰਡਕਟਰ ਦਾ ਕਹਿਣਾ ਹੈ ਕਿ ਮੇਰੇ ਨਾਲ ਕੁੱਟਮਾਰ ਅਤੇ ਟੋਲ ਪਲਾਜਾ ਦੇ ਮੁਲਾਜ਼ਮਾਂ ਵੱਲੋਂ ਸਿਰ ’ਚ ਕੜੇ ਤੇ ਰਾੜ ਮਾਰੀ ਗਈ ਹੈ। ਉਧਰ ਜੇ ਗੱਲ ਕਰੀਏ ਟੋਲ ਪਲਾਜਾ ਮੁਲਾਜ਼ਮਾਂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਕੰਡਕਟਰ ਨੇ ਹੀ ਲੜਾਈ ਸ਼ੁਰੂ ਕੀਤੀ ਹੈ।
ਇੱਕ ਸਰਦਾਰ ਦੀ ਪੱਗ ਲਾ ਦਿੱਤੀ ਇਸ ਨੂੰ ਲੈ ਕੇ ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਹਾਈਵੇ ਰੋਡ ਜਾਮ ਕੀਤਾ ਗਿਆ । ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
(For more news apart from A commotion broke out at Jandiala Guru Toll Plaza in Amritsar News in Punjabi, stay tuned to Rozana Spokesman)