
ਅੱਜ ਮੁਕੰਮਲ ਹੋਈ ਈ-ਨੀਲਾਮੀ ਵਿਚ ਵਿਭਾਗ ਨੂੰ ਵੱਖ-ਵੱਖ ਜ਼ਾਇਦਾਦਾਂ ਦੀ ਨਿਲਾਮੀ ਤੋਂ 179.00 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਮਿਤੀ 12 ਨੂੰ ....
ਐਸ.ਏ.ਐਸ. ਨਗਰ, ਅੱਜ ਮੁਕੰਮਲ ਹੋਈ ਈ-ਨੀਲਾਮੀ ਵਿਚ ਵਿਭਾਗ ਨੂੰ ਵੱਖ-ਵੱਖ ਜ਼ਾਇਦਾਦਾਂ ਦੀ ਨਿਲਾਮੀ ਤੋਂ 179.00 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਮਿਤੀ 12 ਨੂੰ ਆਰੰਭ ਹੋਈ ਇਸ ਨਿਲਾਮੀ ਵਿੱਚ ਪੁੱਡਾ ਅਤੇ ਹੋਰ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਗਮਾਡਾ, ਪੀ.ਡੀ.ਏ, ਜੇ.ਡੀ.ਏ, ਗਲਾਡਾ, ਏ.ਡੀ.ਏ ਅਤੇ ਬੀ.ਡੀ.ਏ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਵਪਾਰਕ ਚੰਕ ਸਾਈਟ, ਐਸ਼ਸੀ ਐਸ.ਸੀ.ਐਫ, ਬੂਥ, ਉਦਯੋਗਿਕ ਅਤੇ ਰਿਹਾਇਸ਼ੀ ਪਲਾਟ ਨਿਲਾਮ ਕੀਤੇ ਗਏ ਹਨ।
ਇਸ ਈ-ਨੀਲਾਮੀ ਵਿਚ ਗਮਾਡਾ ਨੂੰ 153 ਕਰੋੜ ਰੁਪਏ, ਪਟਿਆਲਾ ਵਿਕਾਸ ਅਥਾਰਿਟੀ ਨੂੰ 6 ਕਰੋੜ ਰੁਪਏ, ਅੰਮ੍ਰਿਤਸਰ ਵਿਕਾਸ ਅਥਾਰਿਟੀ ਨੂੰ 18 ਲੱਖ ਰੁਪਏ, ਬਠਿੰਡਾ ਵਿਕਾਸ ਅਥਾਰਿਟੀ ਨੂੰ 12 ਕਰੋੜ ਰੁਪਏ, ਜਲੰਧਰ ਵਿਕਾਸ ਅਥਾਰਟੀ ਨੂੰ 1 ਕਰੋੜ ਰੁਪਏ ਅਤੇ ਗਲਾਡਾ ਨੂੰ 6 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਨਿਲਾਮ ਕੀਤੀਆਂ ਗਈਆਂ ਪ੍ਰਾਪਰਟੀਆਂ ਮੋਹਾਲੀ, ਪਟਿਆਲਾ, ਲੁਧਿਆਣਾ, ਗੁਰਦਾਸਪੁਰ, ਮੋਗਾ, ਸੁਲਤਾਨਪੁਰ ਲੋਧੀ ਅਤੇ ਬਠਿੰਡਾ ਵਿਖੇ ਸਥਿਤ ਹਨ। ਗਮਾਡਾ ਦੇ ਅਧਿਕਾਰ ਖੇਤਰ ਹੇਠ ਪੈਂਦੀ ਸੈਕਟਰ 68 ਵਿਖੇ ਸਥਿਤ ਇੱਕ ਵਪਾਰਕ ਚੰਕ ਸਾਈਟ 135 ਕਰੋੜ ਰੁਪਏ ਵਿੱਚ ਸਫਲਤਾਪੂਰਵਕ ਨਿਲਾਮ ਕੀਤੀ ਗਈ।
GMADA Mohali
ਇਸ ਸਾਈਟ ਦਾ ਰਕਬਾ 16393 ਵਰਗ ਮੀਟਰ ਸੀ। ਸੈਕਟਰ 57-ਏ ਵਿਖੇ ਇੱਕ ਉਦਯੋਗਿਕ ਪਲਾਟ ਦੀ ਬੋਲੀ 7 ਕਰੋੜ ਰੁਪਏ ਪ੍ਰਾਪਤ ਹੋਈ। ਸੈਕਟਰ 68 ਵਿਖੇ 151 ਵਰਗ ਮੀਟਰ ਦੇ ਐਸ਼ਸੀ ਲਈ 4 ਕਰੋੜ ਰੁਪਏ ਦੀ ਬੋਲੀ ਪ੍ਰਾਪਤ ਹੋਈ। ਇਸ ਤੋਂ ਇਲਾਵਾ ਸੈਕਟਰ 65 ਅਤੇ ਸੈਕਟਰ 64 ਵਿਖੇ ਰਿਹਾਇਸ਼ੀ ਪਲਾਟਾਂ ਦੀ ਕ੍ਰਮਵਾਰ 1 ਕਰੋੜ ਅਤੇ 1 ਕਰੋੜ ਰੁਪਏ ਦੀ ਬੋਲੀ ਪ੍ਰਾਪਤ ਹੋਈ। ਇਸ ਤੋਂ ਇਲਾਵਾ ਸੈਕਟਰ 60 ਵਿਖੇ ਸਥਿਤ 3 ਬੂਥ ਅਤੇ ਸੈਕਟਰ 71 ਦੇ ਦੋ ਬੂਥ ਨਿਲਾਮ ਕੀਤੇ ਗਏ, ਜਿਨ੍ਹਾਂ ਵਿੱਚ ਹਰ ਇਕ ਦਾ ਸਾਈਜ਼ 18.96 ਵਰਗ ਮੀਟਰ ਸੀ।
ਈ-ਨਿਲਾਮੀ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਿਸਟਰ ਇੰਚਾਰਜ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਸਰਕਾਰ-ਕਮ-ਕੋ ਚੇਅਰਮੈਨ, ਪੁੱਡਾ ਜੀ ਨੇ ਈ-ਨਿਲਾਮੀ ਨੂੰ ਸਫਲ ਦੱਸਦਿਆਂ ਕਿਹਾ ਕਿ ਨਿਲਾਮ ਕੀਤੀਆਂ ਗਈਆਂ ਸਾਰੀਆਂ ਸਾਈਟਾਂ ਪਹਿਲਾਂ ਤੋਂ ਵਿਕਸਤ ਹੋਏ ਖੇਤਰਾਂ ਵਿੱਚ ਸਥਿਤ ਹਨ। ਉਨ੍ਹਾਂ ਦਸਿਆ ਕਿ ਨਿਲਾਮ ਕੀਤੀਆਂ ਗਈਆਂ ਸਾਈਟਾਂ ਦਾ ਕਬਜਾ ਨਿਸ਼ਚਿਤ ਸਮੇਂ ਅੰਦਰ ਦੇ ਦਿਤਾ ਜਾਵੇਗਾ ਅਤੇ ਅਸਫ਼ਲ ਬੋਲੀਕਾਰਾਂ ਨੂੰ ਬਿਆਨਾ ਰਕਮ ਦਾ ਰਿਫੰਡ ਛੇਤੀ ਹੀ ਕਰ ਦਿਤਾ ਜਾਵੇਗਾ।