
ਗੱਲਬਾਤ ਕਰਦਿਆਂ ਉਹਨਾਂ ਦਸਿਆ ਕਿ ਪਿਛਲੇ...
ਗੁਰਦਾਸਪੁਰ: ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਪੇਂਡੂ ਡਿਸਪੈਂਸਰੀ ਡਾਕਟਰਾਂ ਨੇ ਅੱਜ ਸਰਕਾਰ ਖਿਲਾਫ ਧਰਨਾ ਲਗਾਇਆ ਹੈ। ਜਿੱਥੇ ਅੱਜ ਗੁਰਦਾਸਪੁਰ ਦੇ ਡਾਕਟਰਾਂ ਵੱਲੋਂ ਸੜਕਾਂ ਤੇ ਭੀਖ ਮੰਗ ਕੇ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ ਗਿਆ।
Doctors
ਗੱਲਬਾਤ ਕਰਦਿਆਂ ਉਹਨਾਂ ਦਸਿਆ ਕਿ ਪਿਛਲੇ 14 ਸਾਲਾਂ ਤੋਂ ਉਹ ਲਗਾਤਾਰ ਮਰੀਜ਼ਾਂ ਦੀ ਦੇਖ-ਰੇਖ ਸੇਵਾ ਭਾਵਨਾ ਨਾਲ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਉਹਨਾਂ ਦੀ ਆਮਦਨੀ ਵਿਚ ਅਜੇ ਤਕ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਅਪਣਾ ਦਰਦ ਬਿਆਨ ਕਰਦੇ ਹੋਏ ਡਿਸਪੈਂਸਰੀ ਡਾਕਟਰ ਦੀਆਂ ਅੱਖਾਂ ਵਿਚੋਂ ਉਸ ਵੇਲੇ ਹੰਝੂਆਂ ਨਾਲ ਭਰ ਗਈਆਂ ਜਦੋਂ ਉਸ ਨੇ ਦਸਿਆ ਕਿ ਉਸ ਨੇ ਕੋਰੋਨਾ ਦੇ ਚਲਦੇ ਅਪਣੀ ਡਿਊਟੀ ਪੂਰੇ ਤਨ-ਮਨ ਨਾਲ ਨਿਭਾਈ ਹੈ।
Doctors
ਪਰ ਸਰਕਾਰ ਵੱਲੋਂ ਅਪਣੇ ਵਾਅਦਿਆਂ ਨੂੰ ਇਮਾਨਦਾਰੀ ਨਾਲ ਨਾ ਨਿਭਾ ਕੇ ਉਹਨਾਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰ ਦਿੱਤਾ ਹੈ। ਉਹਨਾਂ ਦਸਿਆ ਕਿ ਉਹਨਾਂ ਨੇ ਕੋਰੋਨਾ ਅਤੇ ਲਾਕਡਾਊਨ ਵਿਚ ਵੀ ਅਪਣੀ ਡਿਊਟੀ ਜਾਰੀ ਰੱਖੀ। ਉਹਨਾਂ ਨੇ ਡਾਕਟਰੀ ਬਿਨਾਂ ਪੜ੍ਹਾਈ ਤੋਂ ਹਾਸਲ ਨਹੀਂ ਸਗੋਂ ਪੜ੍ਹਾਈਆਂ ਕਰ ਕੇ ਇਸ ਅਹੁਦੇ ਤੇ ਪਹੁੰਚੇ ਹਨ।
Doctors
ਪਰ ਅੱਜ ਸਰਕਾਰਾਂ ਨੇ ਉਹਨਾਂ ਨੂੰ ਭੀਖ ਮੰਗਣ ਲਾ ਦਿੱਤਾ। ਪਿਛਲੇ 37 ਦਿਨਾਂ ਤੋਂ ਆਵਾਜ਼ ਚੁੱਕ ਰਹੇ ਹਨ ਤੇ ਹਰ ਰੋਜ਼ 5 ਵਿਅਕਤੀਆਂ ਨੂੰ ਧਰਨੇ ਤੇ ਬਿਠਾਇਆ ਜਾਂਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਉਹ ਸਬਜ਼ੀਆਂ, ਫਲਾਂ ਦੀਆਂ ਰੇਹੜੀਆਂ ਲਗਾਉਣਗੇ ਤਾਂ ਜੋ ਪੰਜਾਬ ਦਾ ਖਜ਼ਾਨਾ ਭਰਿਆ ਜਾ ਸਕੇ।
Doctors
ਉਹਨਾਂ ਵਿਚੋਂ ਬਹੁਤ ਸਾਰੇ ਵਿਅਕਤੀ ਹਨ ਜੋ ਕਿ ਡੇਢ ਸੌ, 300 ਤੇ ਕੰਮ ਕਰ ਰਹੇ ਹਨ। ਜਦੋਂ ਦੇ ਉਹ ਕੰਮ ਕਰ ਰਹੇ ਹਨ ਸਰਕਾਰ ਨੇ ਕਦੇ ਵੀ ਉਹਨਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਉਹਨਾਂ ਦੀ ਆਮਦਨੀ ਵਿਚ ਵਾਧਾ ਕੀਤਾ।
Doctors
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਬਣਦੇ ਹੱਕ ਦਿੱਤੇ ਜਾਣ। ਦਸ ਦਈਏ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਔਖੇ ਸਮੇਂ ਵਿਚ ਡਿਊਟੀ ਕਰਨ ਵਾਲੇ ਲੋਕਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਉਹ ਅਪਣੇ ਪਰਿਵਾਰ ਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।