
ਲੌਕਡਾਊਨ ਦੌਰਾਨ ਕਈ ਅਜਿਹੀਆਂ ਕਹਾਣੀਆਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸੁਣ ਕੇ ਤੇ ਦੇਖ ਕੇ ਹਰ ਕੋਈ ਹੈਰਾਨ ਹੈ।
ਨਵੀਂ ਦਿੱਲੀ: ਲੌਕਡਾਊਨ ਦੌਰਾਨ ਕਈ ਅਜਿਹੀਆਂ ਕਹਾਣੀਆਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸੁਣ ਕੇ ਤੇ ਦੇਖ ਕੇ ਹਰ ਕੋਈ ਹੈਰਾਨ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਅਜਿਹੀ ਹੀ ਅਨੋਖੀ ਕਹਾਣੀ ਦੇਖਣ ਨੂੰ ਮਿਲੀ ਹੈ। ਦਰਅਸਲ ਇੱਥੇ ਫੁੱਟਪਾਥ 'ਤੇ ਖਾਣਾ ਵੰਡਣ ਦੌਰਾਨ ਇਕ ਨੌਜਵਾਨ ਨੂੰ ਭੀਖ ਮੰਗ ਕੇ ਖਾਣ ਵਾਲ ਲੜਕੀ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰ ਲਿਆ।
Photo
ਇਸ ਵਿਆਹ ਵਿਚ ਕਈ ਲੋਕ ਮੌਜੂਦ ਸਨ ਅਤੇ ਸਮਾਜਕ ਦੂਰੀ ਦਾ ਪੂਰਾ ਖਿਆਲ ਰੱਖਿਆ ਗਿਆ। ਦਰਅਸਲ ਗਰੀਬੀ ਕਾਰਨ ਫੁੱਟਪਾਥ 'ਤੇ ਭਿਖਾਰੀਆਂ ਦੇ ਨਾਲ ਬੈਠਣ ਵਾਲੀ ਨੀਲਮ ਨੂੰ ਜੋ ਨੌਜਵਾਨ ਰੋਜ਼ ਖਾਣਾ ਵੰਡਦਾ ਸੀ, ਉਸ ਨੇ ਹੀ ਅਪਣਾ ਜੀਵਨ ਸਾਥੀ ਬਣਾ ਲਿਆ।
Photo
ਇਸ ਵਿਆਹ ਨਾਲ ਨੀਲਮ ਦੀ ਜ਼ਿੰਦਗੀ ਹਮੇਸ਼ਾਂ ਲਈ ਬਦਲ ਗਈ। ਇਹ ਵਿਆਹ ਹੋਰਨਾਂ ਲਈ ਵੀ ਮਿਸਾਲ ਬਣ ਗਿਆ ਹੈ। ਨੀਲਮ ਦੇ ਪਿਤਾ ਨਹੀਂ ਹਨ ਤੇ ਉਸ ਦੀ ਮਾਤਾ ਅਧਰੰਗ ਦੀ ਮਰੀਜ਼ ਹੈ। ਉਸ ਦੇ ਭਰਾ ਤੇ ਭਰਜਾਈ ਨੇ ਉਸ ਨੂੰ ਘਰੋਂ ਕੱਢ ਦਿੱਤਾ।
Photo
ਇਸ ਦੌਰਾਨ ਨੀਲਮ ਫੁੱਟਪਾਥ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ। ਨੀਲਮ ਨੂੰ ਅਪਣਾ ਜੀਵਨ ਸਾਥੀ ਬਣਾਉਣ ਵਾਲਾ ਅਨਿਲ ਇਕ ਪ੍ਰਾਪਰਟੀ ਡ੍ਰਾਇਵਰ ਹੈ ਅਤੇ ਉਸ ਦਾ ਅਪਣਾ ਘਰ ਹੈ। ਨੀਲਮ ਨੇ ਕਦੀ ਨਹੀਂ ਸੀ ਸੋਚਿਆ ਕਿ ਉਸ ਦੀ ਜ਼ਿੰਦਗੀ ਇਸ ਤਰ੍ਹਾਂ ਬਦਲ ਜਾਵੇਗੀ।
Photo
ਅਨਿਲ ਤੇ ਨੀਲਮ ਦਾ ਵਿਆਹ ਕਰਵਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਅਨਿਲ ਦੇ ਮਾਲਕ ਦਾ ਰਿਹਾ। ਉਹਨਾਂ ਨੇ ਅਨਿਲ ਦੇ ਪਰਿਵਾਰ ਨੂੰ ਇਸ ਵਿਆਹ ਲਈ ਰਾਜ਼ੀ ਕੀਤਾ ਤੇ ਦੋਵਾਂ ਦਾ ਵਿਆਹ ਕਰਵਾਇਆ। ਹੁਣ ਅਨਿਲ ਤੇ ਨੀਲਮ ਖੁਸ਼ ਹਨ।