ਹਾਈ ਕੋਰਟ ਵਲੋਂ ਐਸਪੀ ਬਲਜੀਤ ਸਿੰਘ ਨੂੰ ਜਾਂਚ 'ਚ ਸ਼ਾਮਲ ਹੋਣ ਦੇ ਆਦੇਸ਼
Published : Jul 28, 2020, 9:00 am IST
Updated : Jul 28, 2020, 9:00 am IST
SHARE ARTICLE
 High Court orders SP Baljit Singh to join probe
High Court orders SP Baljit Singh to join probe

2015 ਬੇਅਦਬੀ ਗੋਲੀਕਾਂਡ ਮਾਮਲਾ

ਚੰਡੀਗੜ੍ਹ (ਨੀਲ ਭਾਲਿੰਦਰ ਸਿੰਘ):  ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਪੁਲਿਸ ਅਫ਼ਸਰ ਐਸਪੀ ਬਲਜੀਤ ਸਿੰਘ  ਨੂੰ ਪੰਜਾਬ ਅਤੇ  ਹਰਿਆਣਾ ਹਾਈ ਕੋਰਟ ਵਲੋਂ ਅੰਤਰਿਮ  ਜ਼ਮਾਨਤ ਦੀ ਰਾਹਤ ਮਿਲ ਗਈ  ਹੈ । ਹਾਈਕੋਰਟ ਬੈਂਚ ਨੇ ਬਲਜੀਤ ਸਿੰਘ  ਨੂੰ ਇਸ ਮਾਮਲੇ ਵਿਚ 29 ਜੁਲਾਈ ਨੂੰ ਸਵੇਰੇ 10 : 00 ਵਜੇ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿਤੇ ਹਨ।  

High CourtHigh Court

ਹਾਈਕੋਰਟ ਨੇ ਮਾਮਲੇ ਉਤੇ 31 ਜੁਲਾਈ ਲਈ ਅਗਲੀ ਸੁਣਵਾਈ ਤੈਅ ਕਰਦੇ ਹੋਏ ਇਸ ਦੌਰਾਨ ਅੰਤਰਿਮ  ਜ਼ਮਾਨਤ ਦਾ ਲਾਭ ਦਿਤੇ ਜਾਣ ਦੇ ਨਿਰਦੇਸ਼ ਦਿਤੇ ਹਨ। ਗੌਰਤਲਬ ਹੈ ਕਿ ਐਸਪੀ ਬਲਜੀਤ ਸਿੰਘ ਬਰਗਾੜੀ ਗੋਲੀਕਾਂਡ ਦੌਰਾਨ ਕੋਟਕਪੂਰੇ ਦੇ ਡੀਐਸਪੀ ਸਨ। ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਨੇ ਬਲਜੀਤ ਸਿੰਘ ਨੂੰ ਵਾਰ-ਵਾਰ ਬੁਲਾਇਆ ਸੀ ਪਰ  ਉਹ ਪੇਸ਼ ਨਹੀਂ ਹੋ ਰਹੇ ਸਨ।

SP Baljeet SinghSP Baljeet Singh

ਅਜਿਹੇ ਵਿਚ ਐਸਆਈਟੀ  ਦਾ ਕਹਿਣਾ ਸੀ ਕਿ ਉਹ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ। ਇਸ ਦੇ ਚਲਦਿਆਂ ਫ਼ਰੀਦਕੋਟ ਕੋਰਟ ਨੇ ਐਸਪੀ ਬਲਜੀਤ ਸਿੰਘ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿਤੇ ਸਨ। ਬਲਜੀਤ ਸਿੰਘ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਬੂਤਾਂ ਨੂੰ ਮਿਟਾਇਆ ਹੈ। ਬਲਜੀਤ ਸਿੰਘ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ  ਬਚਣ ਲਈ ਹਾਈ ਕੋਰਟ ਵਿਚ ਜ਼ਮਾਨਤ ਅਰਜ਼ੀ ਦਰਜ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement