ਵਿਆਹਾਂ ਤੇ ਤਿਉਹਾਰੀ ਸੀਜ਼ਨ ’ਚ ਜੇਬ ਹਲਕੀ ਕਰੇਗਾ ਮਹਿੰਗਾ ਡਾਲਰ, ਵਿਦੇਸ਼ਾਂ ’ਚ ਪੜ੍ਹਾਈ ’ਤੇ ਵੀ ਪਵੇਗਾ ਅਸਰ
Published : Jul 28, 2022, 12:29 am IST
Updated : Jul 28, 2022, 12:29 am IST
SHARE ARTICLE
image
image

ਵਿਆਹਾਂ ਤੇ ਤਿਉਹਾਰੀ ਸੀਜ਼ਨ ’ਚ ਜੇਬ ਹਲਕੀ ਕਰੇਗਾ ਮਹਿੰਗਾ ਡਾਲਰ, ਵਿਦੇਸ਼ਾਂ ’ਚ ਪੜ੍ਹਾਈ ’ਤੇ ਵੀ ਪਵੇਗਾ ਅਸਰ

ਜਲੰਧਰ, 27 ਜੁਲਾਈ: ਡਾਲਰ ਦੇ ਮੁਕਾਬਲੇ ਡਿਗ ਰਹੇ ਰੁਪਏ ਦੀ ਪ੍ਰਭਾਵ ਤੋਂ ਸਿਰਫ ਆਰ. ਬੀ. ਆਈ. ਹੀ ਚਿੰਤਤ ਨਹੀਂ ਹੈ ਸਗੋਂ ਇਸ ਦਾ ਅਸਰ ਸਿੱਧੇ ਤੌਰ ’ਤੇ ਤਿਉਹਾਰੀ ਅਤੇ ਵਿਆਹਾਂ ਦੇ ਸੀਜ਼ਨ ’ਚ ਆਮ ਆਦਮੀ ’ਤੇ ਵੀ ਪੈਣ ਵਾਲਾ ਹੈ। ਭਾਰਤ ਦੀ ਕੁੱਲ ਦਰਾਮਦ ਦਾ ਕਰੀਬ 65 ਫ਼ੀ ਸਦੀ ਅਜਿਹੇ ਸਾਮਾਨ ’ਤੇ ਖ਼ਰਚ ਹੁੰਦਾ ਹੈ ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਰੁਪਏ ਦੇ ਕਮਜ਼ੋਰ ਹੋਣ ਨਾਲ ਇਹ ਸਾਰੀਆਂ ਵਸਤਾਂ ਆਉਣ ਵਾਲੇ ਦਿਨਾਂ ’ਚ ਮਹਿੰਗੀਆਂ ਹੋ ਸਕਦੀਆਂ ਹਨ। ਇਨ੍ਹਾਂ ’ਚ ਵਿਦੇਸ਼ ’ਚ ਪੜ੍ਹਾਈ ਤੋਂ ਲੈ ਕੇ ਘਰ ’ਚ ਬੱਚੇ ਲਈ ਕੰਪਿਊਟਰ ਅਤੇ ਪ੍ਰਿੰਟਰ ਖਰੀਦਣਾ ਅਤੇ ਵਿਆਹਾਂ ਦੇ ਸੀਜ਼ਨ ’ਚ ਜਿਊਲਰੀ ਤਕ ਸ਼ਾਮਲ ਹੈ।
ਹਾਲ ਹੀ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਆਪਣੇ ਉੱਚ ਪੱਧਰ ਤੋਂ ਕਰੀਬ 70 ਅਰਬ ਡਾਲਰ ਘੱਟ ਹੋ ਕੇ 572 ਅਰਬ ਡਾਲਰ ਰਹਿ ਗਿਆ ਹੈ। ਇਸ ਨਾਲ ਵੀ ਇੰਪੋਰਟ ਕਰਨ ’ਚ ਵੱਡੀ ਪ੍ਰੇਸ਼ਾਨੀ ਖੜੀ ਹੋ ਸਕਦੀ ਹੈ।
ਦੇਸ਼ ’ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁਕਾ ਹੈ ਅਤੇ 11 ਅਗੱਸਤ ਨੂੰ 
ਰੱਖੜੀ ਮੌਕੇ ਲੋਕ ਜਦੋਂ ਖ਼ਰੀਦਦਾਰੀ ਕਰਨ ਲਈ ਨਿਕਲਣਗੇ ਤਾਂ ਉਨ੍ਹਾਂ ਦੀ ਜੇਬ ’ਤੇ ਇਸ ਦਾ ਅਸਰ ਨਜ਼ਰ ਆਵੇਗਾ। ਇਸ ਦਾ ਕਾਰਨ ਹੈ ਕਿ ਰੱਖੜੀ ’ਤੇ ਜਿਨ੍ਹਾਂ ਭਰਾਵਾਂ ਨੇ ਅਪਣੀਆਂ ਭੈਣਾਂ ਨੂੰ ਤੋਹਫੇ ਵਜੋਂ ਸੋਨੇ ਅਤੇ ਹੀਰੇ ਦਾ ਕੋਈ ਗਹਿਣਾ ਦੇਣਾ ਹੈ, ਉਹ ਮਹਿੰਗੇ ਡਾਲਰ ਦੇ ਪ੍ਰਭਾਵ ਕਾਰਨ ਹੋਰ ਮਹਿੰਗਾ ਮਿਲੇਗਾ। ਭਾਰਤ ਅਪਣੀ ਲੋੜ ਦਾ ਜ਼ਿਆਦਾਤਰ ਖਾਣ ਵਾਲਾ ਤੇਲ ਇੰਪੋਰਟ ਕਰਦਾ ਹੈ ਅਤੇ ਇਸ ਖਾਣ ਵਾਲੇ ਤੇਲ ਦਾ ਇਸਤੇਮਾਲ ਤਿਉਹਾਰਾਂ ’ਚ ਮਿਠਾਈਆਂ ਬਣਾਉਣ ’ਚ ਹੁੰਦਾ ਹੈ। ਮਹਿੰਗੇ ਡਾਲਰ ਦੇ ਪ੍ਰਭਾਵ ਕਾਰਨ ਤਿਉਹਾਰਾਂ ’ਚ ਮਿਠਾਈਆਂ ਵੀ ਮਹਿੰਗੀਆਂ ਮਿਲਣਗੀਆਂ। ਇਸ ਨਾਲ ਆਮ ਆਦਮੀ ਦਾ ਬਜਟ ਵਿਗੜੇਗਾ।
ਸਤੰਬਰ ਮਹੀਨੇ ’ਚ ਵਿਦੇਸ਼ੀ ਯੂਨੀਵਰਸਿਟੀਆਂ ’ਚ ਜਨਵਰੀ ਇਨਟੈੱਕ ਲਈ ਦਾਖਲਾ ਸ਼ੁਰੂ ਹੋ ਜਾਏਗਾ ਅਤੇ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ’ਚ ਅਪਣੀ ਫ਼ੀਸ ਐਡਵਾਂਸ ਭੇਜਣੀ ਹੁੰਦੀ ਹੈ। ਇਹ ਫ਼ੀਸ ਡਾਲਰ ਦੇ ਰੂਪ ’ਚ ਜਾਂਦੀ ਹੈ। ਲਿਹਾਜ਼ਾ ਮਾਪਿਆਂ ਨੂੰ ਭਾਰਤੀ ਮੁਦਰਾ ਵਜੋਂ ਡਾਲਰ ਖਰੀਦਣ ਲਈ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਇਹ ਫ਼ੀਸ ਭੇਜਣੀ ਪਵੇਗੀ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਪੜ੍ਹਨ ਵਾਲੇ ਵਿਦਿਆਰਥੀ ਦੇ ਰਹਿਣ-ਖਾਣ ’ਤੇ ਵੀ ਭਾਰਤੀ ਮੁਦਰਾ ਵਧੇਰੇ ਖ਼ਰਚ ਹੋਵੇਗੀ।
ਵਿਆਹਾਂ ਦੇ ਸੀਜ਼ਨ ਦੌਰਾਨ ਸਾਜੋ-ਸਜਾਵਟ ਦੇ ਕੰਮ ’ਚ ਪਲਾਸਟਿਕ ਦੇ ਫਲਾਵਰਸ ਦਾ ਇਸਤੇਮਾਲ ਹੁੰਦਾ ਹੈ ਅਤੇ ਪਲਾਸਟਿਕ ਦੇ ਕਈ ਕੰਪੋਨੈਂਟ ਅਤੇ ਵਿਦੇਸ਼ੀ ਫੂਡ ਇੰਪੋਰਟ ਕੀਤੇ ਜਾਂਦੇ ਹਨ। ਇਨ੍ਹਾਂ ’ਤੇ ਖ਼ਰਚਾ ਵਧੇਗਾ, ਜਿਸ ਨਾਲ ਵਿਆਹਾਂ ’ਚ ਸਜਾਵਟ ਵੀ ਮਹਿੰਗੀ ਪਵੇਗੀ। ਇਸ ਤੋਂ ਇਲਾਵਾ ਵਿਆਹਾਂ ’ਚ ਲੜਕੀ ਲਈ ਗਹਿਣੇ ਅਤੇ ਕੱਪੜੇ ਖਰੀਦਣੇ ਵੀ ਮਹਿੰਗੇ ਹੋ ਜਾਣਗੇ ਅਤੇ ਮਹਿਮਾਨਾਂ ਦੀ ਆਉ ਭਗਤ ਵੀ ਮਹਿੰਗੀ ਪਵੇਗੀ।        -ਏਜੰਸੀ

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement