ਵਿਜੀਲੈਂਸ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸਣੇ 5 ਖਿਲਾਫ਼ ਮਾਮਲਾ ਦਰਜ
Published : Jul 28, 2022, 7:50 pm IST
Updated : Jul 28, 2022, 9:05 pm IST
SHARE ARTICLE
Vigilance registers case against Ludhiana Improvement Trust former Chairman and five others
Vigilance registers case against Ludhiana Improvement Trust former Chairman and five others

ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦਾ ਨਿੱਜੀ ਸਹਾਇਕ ਸੰਦੀਪ ਸ਼ਰਮਾ ਗ੍ਰਿਫ਼ਤਾਰ

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਆਪਣਾਈ ਜ਼ੀਰੋ ਟਾਲਰੈਂਸ ਪਾਲਸੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਸਮੇਤ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ, ਐਸ.ਡੀ.ਓ. ਅੰਕਿਤ ਨਾਰੰਗ, ਸੇਲਜ਼ ਕਲਰਕ ਪਰਵੀਨ ਕੁਮਾਰ, ਕਲਰਕ ਗਗਨਦੀਪ ਅਤੇ ਚੇਅਰਮੈਨ ਦੇ ਪੀ.ਏ. ਸੰਦੀਪ ਸਰਮਾ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮੁਲਜ਼ਮ ਪੀਏ ਸੰਦੀਪ ਸਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Vigilance registers case against Ludhiana Improvement Trust former Chairman and five othersVigilance registers case against Ludhiana Improvement Trust former Chairman and five others

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਲ.ਆਈ.ਟੀ. ਦੇ ਜੂਨੀਅਰ ਸਹਾਇਕ ਹਰਮੀਤ ਸਿੰਘ ਅਤੇ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੂੰ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ 14 ਜੁਲਾਈ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7-ਏ ਅਤੇ 120-ਬੀ ਆਈਪੀਸੀ ਤਹਿਤ ਪਹਿਲਾਂ ਹੀ ਥਾਣਾ ਵਿਜੀਲੈਂਸ ਲੁਧਿਆਣਾ ਵਿੱਚ ਐਫਆਈਆਰ ਨੰਬਰ 8 ਮਿਤੀ 14.07.2022 ਨੂੰ ਦਰਜ ਕੀਤੀ ਹੋਈ ਹੈ।

Vigilance registers case against Ludhiana Improvement Trust former Chairman and five othersVigilance registers case against Ludhiana Improvement Trust former Chairman and five others

 ਤਾਜ਼ਾ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਕਤ ਕੇਸ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਲ.ਆਈ.ਟੀ ਦੇ ਅਧਿਕਾਰੀਆਂ ਨੇ ਭ੍ਰਿਸ਼ਟ ਰਵੱਈਏ ਅਪਣਾਉਂਦੇ ਹੋਏ ਐਸ.ਬੀ.ਐਸ. ਨਗਰ ਵਿਖੇ ਪਲਾਟ ਨੰਬਰ 9-ਬੀ, ਰਿਸ਼ੀ ਨਗਰ ਵਿਚ 102, 103, 104, 105, 106-ਡੀ ਅਤੇ ਸਰਾਭਾ ਨਗਰ ਵਿਚ 366-ਬੀ ਤੇ 140 ਨੰਬਰ ਪਲਾਟ ਗੈਰ ਕਾਨੂੰਨੀ ਤੇ ਭਿ੍ਰਸ਼ਟ ਤਰੀਕਿਆਂ ਰਾਹੀਂ ਅਲਾਟ ਕੀਤੇ ਜੋ ਕਿ ਲੋਕਲ ਡਿਸਪਲੇਸਡ ਪਰਸਨਜ (ਐਲ.ਡੀ.ਪੀ.) ਅਤੇ ਟਰੱਸਟ ਦੀਆਂ ਹੋਰ ਸਕੀਮਾਂ ਤਹਿਤ ਆਉਂਦੇ ਸਨ ਪਰ ਅਣ-ਅਧਿਕਾਰਤ ਵਿਅਕਤੀਆਂ ਨੂੰ ਵੱਡੀਆਂ ਰਿਸ਼ਵਤਾਂ ਲੈ ਕੇ ਵੇਚ ਦਿੱਤੇ ਗਏ।

Vigilance registers case against Ludhiana Improvement Trust former Chairman and five othersVigilance registers case against Ludhiana Improvement Trust former Chairman and five others

ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਕੁੱਝ ਅਲਾਟੀਆਂ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਦੇ ਪਲਾਟ ਵੀ ਕੁੱਝ ਅਣ-ਅਧਿਕਾਰਤ ਵਿਅਕਤੀਆਂ ਨੂੰ ਅਲਾਟ ਕੀਤੇ ਗਏ ਅਤੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਕੇ ਮੋਟੀਆਂ ਰਿਸ਼ਵਤਾਂ ਲੈਣ ਦੇ ਸਬੂਤ ਮਿਲੇ ਹਨ। ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7 ਏ, 8, 12, 13(2) ਅਤੇ ਆਈਪੀਸੀ ਦੀ ਧਾਰਾ 409, 420, 467, 471, 120-ਬੀ ਦੇ ਤਹਿਤ ਐਫਆਈਆਰ ਨੰਬਰ 09 ਤਹਿਤ ਵਿਜੀਲੈਂਸ ਬਿਓਰੋ ਦੇ ਆਰਥਿਕ ਅਪਰਾਧ ਵਿੰਗ ਦੇ ਪੁਲਿਸ ਥਾਣਾ ਲੁਧਿਆਣਾ ਵਿਖੇ ਕੇਸ ਦਰਜ ਕਰਕੇ ਐੱਲ.ਆਈ.ਟੀ. ਦੇ ਮੁਲਜਮਾਂ/ਅਧਿਕਾਰੀਆਂ ਵਿਰੁੱਧ ਅਗਲੇਰੀ ਕਾਰਵਾਈ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement