
ਮਹਾਰਾਜਾ ਰਣਜੀਤ ਸਿੰਘ ਵੇਲੇ ਕੀਤਾ ਗਿਆ ਸੀ ਮਹਿਲ ਦਾ ਨਿਰਮਾਣ
ਅੰਮ੍ਰਿਤਸਰ : ਇਲਾਕੇ ਵਿਚ ਪੈ ਰਹੇ ਮੀਂਹ ਕਾਰਨ ਛੇਹਰਟਾ ਦੇ ਪਿੰਡ ਕਾਲੇ ਵਿਖੇ ਕਰੀਬ 200 ਸਾਲ ਪੁਰਾਣ ਖੰਡਰਨੁਮਾ ਮਹਿਲ ਢਹਿ ਢੇਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਵੇਲੇ ਕੀਤਾ ਗਿਆ ਸੀ ਅਤੇ ਇਸ ਦੀ ਚਿਣਾਈ ਨਾਨਕਸ਼ਾਹੀ ਇੱਟਾਂ ਨਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ: ਅਵਤਾਰ ਸਿੰਘ ਖੰਡਾ ਦਾ ਸਸਕਾਰ ਭਾਰਤ 'ਚ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ 4 ਅਗਸਤ ਨੂੰ ਹੋਵੇਗੀ ਸੁਣਵਾਈ
ਇਸ ਮਹਿਲ 'ਤੇ ਕਾਬਜ਼ ਪ੍ਰਵਾਰਕ ਮੈਂਬਰ ਸੁਰੇਸ਼ ਇੰਦਰਜੀਤ ਸਿੰਘ ਨੇ ਦਸਿਆ ਕਿ ਇਸ ਮਹਿਲ ਵਿਚ ਉਨ੍ਹਾਂ ਦੇ ਦਾਦਾ-ਪੜਦਾਦਾ ਰਹਿੰਦੇ ਸਨ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੀ ਇਥੇ ਰਹੇ ਸਨ।
ਇਹ ਵੀ ਪੜ੍ਹੋ: MP ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਕੇ ਕੀਤੀ ਪੰਜਾਬ 'ਚ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ
ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਭਰਾਵਾਂ ਦੀ ਸਾਂਝੀ ਜਗ੍ਹਾ ਹੋਣ ਕਾਰਨ ਕਿਸੇ ਨੇ ਵੀ ਇਸ ਪੁਰਾਣੇ ਮਹਿਲ ਦੀ ਖ਼ਸਤਾ ਹਾਲਤ ਵਲ ਧਿਆਨ ਨਾ ਦਿਤਾ ਅਤੇ ਨਾ ਹੀ ਇਸ ਦੀ ਮੁਰੰਮਤ ਕਰਵਾਈ। ਇੰਦਰਜੀਤ ਸਿੰਘ ਅਨੁਸਾਰ ਪ੍ਰਵਾਰ ਵਧੇ ਤਾਂ ਸਾਰੇ ਭਰਾਵਾਂ ਨੇ ਅਲਗ-ਅਲਗ ਘਟ ਬਣਾ ਲਏ।
ਵੀਰਵਾਰ ਪਏ ਮੀਂਹ ਦੌਰਾਨ ਸਵੇਰੇ ਕਰੀਬ 7 ਵਜੇ ਇਹ ਮਹਿਲ ਢਹਿ ਢੇਰੀ ਹੋ ਗਿਆ। ਉਨ੍ਹਾਂ ਦਸਿਆ ਕਿ ਗਲੀ ਵਿਚ ਖੜ੍ਹੇ ਦੋ ਵਾਹਨ ਵੀ ਮਲਬੇ ਹੇਠ ਦੱਬ ਗਏ ਅਤੇ ਨੁਕਸਾਨੇ ਗਏ ਹਨ।