CM ਭਗਵੰਤ ਮਾਨ ਦੀ ਕੋਠੀ ਨੇੜੇ ਟੈਂਕੀ 'ਤੇ ਬੈਠੇ ਇੰਦਰਜੀਤ ਸਿੰਘ ਮਾਨਸਾ ਵਲੋਂ ਨਵੇਂ ਆਰਡਰ ਲੈਣ ਤੋਂ ਨਾਂਹ
Published : Jul 28, 2023, 1:02 pm IST
Updated : Jul 28, 2023, 1:02 pm IST
SHARE ARTICLE
photo
photo

ਪੱਕੇ ਨਹੀਂ ਕੀਤੇ ਸਿਰਫ਼ ਤਨਖ਼ਾਹਾਂ 'ਚ ਮਾਮੂਲੀ ਵਾਧਾ ਹੋਇਆ - ਮੀਤ ਪ੍ਰਧਾਨ

 

ਸੰਗਰੂਰ : ਮਾਨ ਸਰਕਾਰ ਵਲੋਂ ਅੱਜ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਜਾਰੀ ਕੀਤੇ ਜਾ ਰਹੇ ਹਨ। ਪਿਛਲੇ ਡੇਢ ਮਹੀਨੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜਲੇ ਪਿੰਡ ਖੁਰਾਣਾ ਵਿਖੇ ਪਾਣੀ ਦੀ ਟੈਂਕੀ ਉੱਪਰ ਡਟੇ ਮਾਨਸਾ ਦੇ ਇੰਦਰਜੀਤ ਸਿੰਘ ਨੇ ਅਪਣੇ ਆਰਡਰ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਪੇ ਸਕੇਲ, ਬਣਦੇ ਭੱਤੇ, ਸੀਐੱਸਆਰ ਰੂਲਜ਼ ਤਹਿਤ ਪੱਕੇ ਆਰਡਰ ਨਹੀਂ ਦਿਤੇ ਜਾਂਦੇ, ਉਦੋਂ ਤੱਕ ਉਹ ਟੈਂਕੀ ਉੱਪਰ ਹੀ ਡਟਿਆ ਰਹੇਗਾ। 

ਇੰਦਰਜੀਤ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਵਲੋਂ ਕੱਚੇ ਅਧਿਆਪਕਾਂ ਨੂੰ ਸੀਐੱਸਆਰ ਰੂਲਜ਼ ਤਹਿਤ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਿਰਫ਼ ਤਨਖਾਹਾਂ ਵਿਚ ਵਾਧਾ ਕਰ ਕੇ ਹੀ ਆਰਡਰ ਦਿਤੇ ਜਾ ਰਹੇ ਹਨ। 

ਉਨ੍ਹਾਂ ਐਲਾਨ ਕੀਤਾ ਕਿ 30 ਜੁਲਾਈ ਨੂੰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਵਲੋਂ ਕੱਚੇ ਅਧਿਆਪਕਾਂ ਨੂੰ ਦਿਤੇ ਜਾਣ ਵਾਲੇ ਆਰਡਰਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਅਤੇ ਟੈਂਕੀ ਹੇਠਾਂ ਚੱਲ ਰਿਹਾ ਪੱਕਾ ਮੋਰਚਾ ਵੀ ਲਗਾਤਾਰ ਜਾਰੀ ਰਹੇਗਾ।

ਉਧਰ ਇਸ ਸੰਬੰਧੀ ਗੱਲਬਾਤ ਕਰਦਿਆਂ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਨਵੇਂ ਬਦਲਾਅ ਵਾਲੀ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਝੂਠ ਨੂੰ ਸੱਚ ਦਿਖਾਉਣ ਵਿਚ ਲੱਗਿਆ ਹੋਇਆ ਹੈ। ਪੱਕੀ ਨੌਕਰੀ ਦੇ ਪੂਰੇ ਲਾਭ ਦਿਤਿਆਂ ਬਗੈਰ ਕੇਵਲ ਤਨਖਾਹ ਦੇ ਵਾਧੇ ਨੂੰ ਹੀ ਕੱਚੇ ਅਧਿਆਪਕਾਂ ਨੂੰ ਪੱਕਾ ਦੱਸ ਰਹੇ ਹਨ ਤਾਂ ਫੇਰ 1 ਜੁਲਾਈ ਨੂੰ ਪੁਲਿਸ ਤੋਂ ਅਪਣੀਆਂ ਪੱਗਾਂ ਲਹਾਉਣ ਵਾਲੇ ਕੱਚੇ ਅਧਿਆਪਕ ਪਿੰਡ ਖੁਰਾਣਾ (ਸੰਗਰੂਰ) ਦੀ ਟੈਂਕੀ 'ਤੇ ਪਿਛਲੇ 45 ਦਿਨ ਤੋਂ ਕਿਉਂ ਬੈਠੇ ਹਨ?

ਉਨ੍ਹਾਂ ਕਿਹਾ ਕਿ ਸਾਢੇ 12 ਹਜ਼ਾਰ ਕੱਚੇ ਅਧਿਆਪਕਾਂ ਦੀਆਂ ਸਿਰਫ਼ ਤਨਖ਼ਾਹਾਂ ਵਧਾਈਆਂ ਹਨ, ਇਸ ਫ਼ੈਸਲੇ ਨੂੰ ਸੇਵਾਵਾਂ ਪੱਕੀਆਂ ਹੋਣਾ ਤਾਂ ਮੰਨਿਆ ਜਾ ਸਕੇਗਾ ਜੇਕਰ ਪੰਜਾਬ ਸਰਕਾਰ ਇਨਾਂ ਅਧਿਆਪਕਾਂ ਨੂੰ ਬਾਕੀ ਪੱਕੇ ਅਧਿਆਪਕਾਂ ਵਾਂਗ, ਸਾਰੇ ਭੱਤੇ, ਪੂਰੀਆਂ ਤਨਖਾਹਾਂ ਸਮੇਤ ਬਾਕੀ ਸਾਰੀਆਂ ਸਹੂਲਤਾਂ ਦੇਵੇ ਅਤੇ ਅਤੇ ਇਨ੍ਹਾਂ ’ਤੇ ਸਾਰੇ ਸਿਵਲ ਸਰਵਿਸਿਜ਼ ਰੂਲਜ਼ ਲਾਗੂ ਕੀਤੇ ਜਾਣ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement