ਲੁਟੇਰਿਆਂ ਨੇ ਘਰ ’ਚ ਵੜ ਕੇ ਕੀਤਾ ਬਜ਼ੁਰਗ ਔਰਤ ਦਾ ਕਤਲ

By : KOMALJEET

Published : Jul 28, 2023, 12:14 pm IST
Updated : Jul 28, 2023, 12:14 pm IST
SHARE ARTICLE
Punjab News
Punjab News

ਗਲਾ ਵੱਢ ਕੇ ਲੁੱਟੀਆਂ ਵਾਲੀਆਂ, ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹੋਏ ਫਰਾਰ 

ਅਜਨਾਲਾ : ਅੰਮ੍ਰਿਤਸਰ ਦੇ ਹਲਕਾ ਅਜਨਾਲਾ  ਵਿਚ ਲੁੱਟ ਮਾਰ ਦੀ ਨੀਅਤ ਨਾਲ ਬਜ਼ੁਰਗ ਮਹਿਲਾ ਦਾ ਲੁਟੇਰਿਆਂ ਵਲੋਂ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਹੈ। ਮ੍ਰਿਤਕਾ ਸੇਵਾ ਮੁਕਤ ਅਧਿਆਪਕਾ ਦੱਸੀ ਜਾ ਰਹੀ ਹੈ ਜਿਸ ਦੀ ਪਛਾਣ ਬਿਮਲਾ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: ਸੰਤੋਖ ਸਿੰਘ ਕਤਲ ਮਾਮਲੇ 'ਚ ਗੋਪੀ ਡੱਲੇਵਾਲੀਆ ਗੈਂਗ ਦੇ 3 ਮੈਂਬਰ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਬਜ਼ੁਰਗ ਔਰਤ ਅਪਣੇ ਘਰ ਵਿਚ ਇਕੱਲੀ ਸੀ। ਇਸ ਵੇਲੇ ਆਏ ਲੁਟੇਰਿਆਂ ਨੇ ਬਿਮਲਾ ਦਾ ਗਲਾ ਵੱਢ ਕੇ ਕਤਲ ਕਰ ਦਿਤਾ ਜਿਸ ਮਗਰੋਂ ਉਹ ਬਿਮਲਾ ਦੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਲੈ ਗਏ। 

ਬਜ਼ੁਰਗ ਮਹਿਲਾ ਦੇ ਪਤੀ ਦੇਵੀ ਦਿਆਲ ਨੇ ਦਸਿਆ ਕਿ ਉਹ ਇਲਾਕੇ ਵਿਚ ਕਿਸੇ ਦੀ ਕਿਰਿਆ 'ਤੇ ਗਏ ਹੋਏ ਸਨ ਅਤੇ ਮਗਰੋਂ ਅਣਪਛਾਤੇ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿਤਾ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਹੋਰ ਸਮਾਨ ਦੀ ਵੀ ਫਰੋਲਾ ਫਰਾਲੀ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਲਾਇ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲੁਟੇਰਿਆਂ ਨੇ ਘਰ ’ਚ ਵੜ ਕੇ ਮਹਿਲਾ ਦਾ ਕੀਤਾ ਕਤਲ, ਗਲਾ ਵੱਢ ਕੇ ਵਾਲੀਆਂ ਲੁੱਟ ਕੇ ਹੋਏ ਫਰਾਰ, ਕੰਬ ਗਿਆ ਇਲਾਕਾ!

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement