ਗਿਆਸਪੁਰਾ 'ਚ ਨਹੀਂ ਹੋਈ ਗੈਸ ਲੀਕ, SDM ਡਾ. ਹਰਜਿੰਦਰ ਸਿੰਘ ਨੇ ਕੀਤੀ ਪੁਸ਼ਟੀ

By : GAGANDEEP

Published : Jul 28, 2023, 1:14 pm IST
Updated : Jul 28, 2023, 1:14 pm IST
SHARE ARTICLE
photo
photo

ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ

 

ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਨਹੀਂ ਹੋਈ ਹੈ। ਗੈਸ ਲੀਕ ਹੋਣ ਦੀ ਖ਼ਬਰ ਅਫ਼ਵਾਹ ਨਿਕਲੀ। ਦਰਅਸਲ ਅੱਜ ਗਿਆਸਪੁਰਾ ਜਿਥੇ ਪਹਿਲਾਂ ਗੈਸ ਲੀਕ ਹੋਈ ਸੀ ਉਸੇ ਥਾਂ 'ਤੇ ਅੱਜ ਇਕ ਗਰਭਵਤੀ ਔਰਤ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਦੁਬਾਰਾ ਗੈਸ ਲੀਕ ਹੋਣ ਦੀ ਸੰਭਾਵਨਾ ਨਾਲ ਹਾਹਾਕਾਰ ਮਚ ਗਈ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਤੇਜ਼ ਰਫ਼ਤਾਰ ਕੈਂਟਰ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ, ਬੱਚਿਆਂ ਦੇ ਲੱਗੀਆਂ ਸੱਟਾਂ 

ਇਸ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪੁਲਿਸ ਦੀ ਟੀਮ ਸਾਈਟ 'ਤੇ ਪਹੁੰਚੀ, ਜਿਨ੍ਹਾਂ ਵਲੋਂ ਮੇਨ ਰੋਡ ਦਾ ਰਾਹ ਬੰਦ ਕਰ ਦਿਤਾ ਗਿਆ ਹੈ ਅਤੇ ਚੈਕਿੰਗ ਕੀਤੀ ਗਈ । ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਐਸਡੀਐਮ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਗਿਆਸਪੁਰਾ ਵਿਚ ਕੋਈ ਗੈਸ ਲੀਕ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ। ਐੱਨ. ਡੀ. ਆਰ. ਐੱਫ. ਦੀ ਟੀਮ ਤੇ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਐੱਫ. ਦੀ ਟੀਮ  ਨੇ ਸਾਰੇ ਸੈਂਪਲ ਲੈ ਲਏ ਹਨ। ਗਰਭਵਤੀ ਔਰਤ ਠੀਕ ਹੈ। ਉਸ ਦਾ ਡਾਕਟਰਾਂ ਵਲੋਂ ਚੈਕਅੱਪ ਕੀਤਾ ਜਾ ਰਿਹਾ। 

ਇਹ ਵੀ ਪੜ੍ਹੋ: 'ਵਿਰੋਧੀ ਗਠਜੋੜ 'ਇੰਡੀਆ' ਦਾ ਇਕ ਵਫ਼ਦ ਮਨੀਪੁਰ ਦਾ ਕਰੇਗਾ ਦੌਰਾ, ਸਰਕਾਰ ਨੂੰ ਮੌਜੂਦਾ ਸਥਿਤੀ ਬਾਰੇ ਕਰਵਾਏਗਾ ਜਾਣੂ' 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement