
ਨੌਕਰੀ ਦੀ ਤਲਾਸ਼ 'ਚ ਗਿਆ ਸੀ 20 ਸਾਲਾ ਨੌਜਵਾਨ ਸੋਨੂ
Drugs takes the Life of a Young Man in Mohali Latest News in Punjabi ਮੋਹਾਲੀ : ਮੋਹਾਲੀ ਦੇ ਪਿੰਡ ਮਟੌਰ ਵਿਚ ਇਕ ਨੌਜਵਾਨ ਦੀ ਚਿੱਟੇ ਕਾਰਨ ਜਾਨ ਚਲੀ ਗਈ ਹੈ। 20 ਸਾਲਾ ਨੌਜਵਾਨ ਦੀ ਹੋਈ ਇਸ ਮੌਤ ਨਾਲ ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਨੌਜਵਾਨ ਸੋਨੂ ਘਰ ਤੋਂ ਨੌਕਰੀ ਦੀ ਤਲਾਸ਼ ਵਿਚ ਗਿਆ ਸੀ। ਪਰੰਤੂ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਜਾਣਕਾਰੀ ਅਨੁਸਾਰ ਸੋਨੂੰ ਦੇ ਦੋਸਤ ਨਸ਼ੇ ਦੇ ਵਿਚ ਘਰ ਦੇ ਬਾਹਰ ਉਸ ਨੂੰ ਛੱਡ ਕੇ ਮੌਕੇ ਫ਼ਰਾਰ ਹੋ ਗਏ।
ਦੱਸ ਦਈਏ ਕਿ ਤਿੰਨ ਮਹੀਨੇ ਪਹਿਲਾਂ ਹੀ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਸੀ, ਜਿਸ ਕਾਰਨ ਘਰ ਵਿਚ ਕਮਾਉਣ ਵਾਲਾ ਸੋਨੂ ਇਕੱਲਾ ਹੀ ਸੀ, ਜਿਸ ਕਾਰਨ ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਭੈਣਾਂ ਦਾ ਕਹਿਣਾ ਹੈ ਕਿ ਉਹ ਹੁਣ ਰੱਖੜੀ ਕਿਸ ਦੇ ਬੰਨਣਗੀਆਂ।
ਦੱਸ ਦਈਏ ਕਿ ਮਟੌਰ ਪਿੰਡ ਵਿਚ ਪੰਜ ਮਹੀਨਿਆਂ ਵਿਚ ਚਿੱਟੇ ਦੇ ਨਾਲ ਤਿੰਨ ਮੌਤਾਂ ਪਹਿਲਾਂ ਵੀ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਪਰਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਇਸ ਘਟਨਾ ਤੋਂ ਬਾਅਦ ਅਪਣਾ ਰੋਸ ਪ੍ਰਗਟ ਕੀਤਾ ਹੈ। ਪਰਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤਕ ਸੋਨੂ ਨੂੰ ਮਾਰਨ ਵਾਲੇ ਫੜੇ ਨਹੀਂ ਜਾਂਦੇ ਉਦੋਂ ਤਕ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸੋਨੂੰ ਨੂੰ ਇਨਸਾਫ਼ ਦਵਾਇਆ ਜਾਵੇਗਾ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
(For more news apart from Drugs takes the Life of a Young Man in Mohali Latest News in Punjabi stay tuned to Rozana Spokesman.)