Kot Kapura News: 1965 ਦੀ ਜੰਗ ਵਿਚ ਸ਼ਹੀਦ ਹੋਏ ਫ਼ੌਜੀ ਮੇਜਰ ਸਿੰਘ ਨੂੰ 60 ਸਾਲ ਬਾਅਦ ਮਿਲਿਆ ਸਨਮਾਨ
Published : Jul 28, 2025, 7:02 am IST
Updated : Jul 28, 2025, 7:02 am IST
SHARE ARTICLE
Kot Kapura News
Kot Kapura News

ਉਨ੍ਹਾਂ ਪੰਜਾਬ ਸਰਕਾਰ ਦਾ ਧਨਵਾਦ ਕਰਦਿਆਂ ਆਖਿਆ ਕਿ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਕੇ ਮੇਰੇ ਪਿਤਾ ਸ਼ਹੀਦ ਮੇਜਰ ਸਿੰਘ ਫ਼ੌਜੀ ਦੇ ਨਾਂਅ 'ਤੇ ਰਖਿਆ ਜਾ ਰਿਹੈ

Kot Kapura News: ਸ਼ਹੀਦ ਮੇਜਰ ਸਿੰਘ ਫ਼ੌਜੀ ਦੀ ਸ਼ਹੀਦੀ ਮੌਕੇ ਉਸ ਦੇ ਪੁੱਤਰ ਰੁਪਿੰਦਰ ਸਿੰਘ ਧਾਲੀਵਾਲ ਵਾਸੀ ਪਿੰਡ ਸੇਢਾ ਸਿੰਘ ਵਾਲਾ ਦੀ ਉਮਰ ਮਹਿਜ਼ 3 ਮਹੀਨੇ ਸੀ, ਮਾ. ਰੁਪਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਮੇਰੀ ਮਾਤਾ ਦਾ 60 ਸਾਲਾਂ ਬਾਅਦ ਇਕ ਸੁਪਨਾ ਪੂਰਾ ਹੋਇਆ, ਜੋ ਹੁਣ ਪੰਜਾਬ ਸਰਕਾਰ ਵਲੋਂ 1965 ਦੀ ਜੰਗ ਵਿਚ ਸ਼ਹੀਦ ਹੋਏ ਫ਼ੌਜੀਆਂ ਦਾ ਨਾਮ ਉਨ੍ਹਾਂ ਦੇ ਪਿੰਡਾਂ ਦੇ ਸਕੂਲਾਂ ਵਿਚ ਰਖਿਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਭਾਵੇਂ ਅੱਜ ਮੇਰੀ ਮਾਤਾ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਧਨਵਾਦ ਕਰਦਿਆਂ ਆਖਿਆ ਕਿ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਕੇ ਮੇਰੇ ਪਿਤਾ ਸ਼ਹੀਦ ਮੇਜਰ ਸਿੰਘ ਫ਼ੌਜੀ ਦੇ ਨਾਂਅ ’ਤੇ ਰਖਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੱਡ-ਵਡੇਰਿਆਂ ਵਿਚੋਂ ਸ. ਸੇਢਾ ਸਿੰਘ ਵੀ ਉਸ ਵੇਲੇ ਫ਼ੌਜ ਦੇ ਵੱਡੇ ਰੈਂਕ ’ਤੇ ਸਨ ਅਤੇ ਪਿੰਡ ਦਾ ਨਾਮ ਤਾਂ ਹੀ ਸੇਢਾ ਸਿੰਘ ਵਾਲਾ ਰਖਿਆ ਗਿਆ ਸੀ ਅਤੇ ਮਾ. ਰੁਪਿੰਦਰ ਸਿੰਘ ਅਤੇ ਉਨ੍ਹਾਂ ਧਰਮਪਤਨੀ ਬਲਜੀਤ ਕੌਰ ਨੇ ਦਸਿਆ ਕਿ ਸੱਸ ਅਤੇ ਸਹੁਰੇ ਦੀਆਂ ਪੁਰਾਣੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹਨ, ਜਿਵੇਂ ਕਿ ਸੰਦੂਕ, ਚਰਖਾ, ਪਲੰਘ, ਮੇਜ਼-ਕੁਰਸੀਆਂ ਫੁੱਲਾਂ ਵਾਲੀਆਂ ਕੱਢੀਆਂ ਗੱਦੀਆਂ ਅੱਜ ਵੀ ਮੌਜੂਦ ਹਨ।

ਬਲਜੀਤ ਕੌਰ ਨੇ ਦਸਿਆ ਕਿ ਮੇਰਾ ਅਪਣੀ ਸੱਸ ਰਾਜਿੰਦਰ ਕੌਰ ਨਾਲ ਬਹੁਤ ਪਿਆਰ ਸੀ, ਅਸੀਂ ਸੱਸ-ਨੂੰਹ ਵਾਲਾ ਰਿਸ਼ਤਾ ਕਦੇ ਨਹੀਂ ਰਖਿਆ, ਹਮੇਸ਼ਾਂ ਮਾਂ-ਧੀ ਵਾਲਾ ਪਿਆਰ ਹੁੰਦਾ ਸੀ, ਹਰ ਗੱਲ ਮੇਰੇ ਨਾਲ ਸਾਂਝੀ ਕਰਦੀ ਸੀ। ਉਨ੍ਹਾਂ ਆਖਿਆ ਕਿ ਅਸੀਂ ਅਪਣੇ ਪੁੱਤਰ ਬੱਲਪ੍ਰੀਤ ਸਿੰਘ ਅਤੇ ਨੂੰਹ ਸਮੇਤ ਪੋਤਰੇ ਨੂੰ ਵੀ ਇਹੀ ਸਿਖਿਆ ਦਿਤੀ ਹੈ ਕਿ ਵੱਡ ਵਡੇਰਿਆਂ ਦੀਆਂ ਨਿਸ਼ਾਨੀਆਂ ਹਮੇਸ਼ਾ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਹਨ।

ਕੋਟਕਪੂਰਾ ਤੋਂ ਪੱਤਰਕਾਰ ਗੁਰਿੰਦਰ ਸਿੰਘ ਦੀ ਰਿਪੋਰਟ

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement