
ਅੱਜ ਪੰਜਾਬ ਵਿਧਾਨ ਸਭਾ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਸਦਨ ਚੋਂ ਵਾਕਆਉਟ ਕਰ ਗਏ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਜੋੜ ਵਲੋਂ ਵਿਧਾਨ ਸਭਾ ਕੰਪਲੈਕਸ ਅੰਦਰ ਹੀ ...
ਚੰਡੀਗੜ੍ਹ :- ਅੱਜ ਪੰਜਾਬ ਵਿਧਾਨ ਸਭਾ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਸਦਨ ਚੋਂ ਵਾਕਆਉਟ ਕਰ ਗਏ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਜੋੜ ਵਲੋਂ ਵਿਧਾਨ ਸਭਾ ਕੰਪਲੈਕਸ ਅੰਦਰ ਹੀ ਬਰਾਬਰ ਮੌਕ ਸੈਸ਼ਨ ਚਲਾਉਣ ਬਦਲੇ ਸਦਨ ਚ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਸੰਸਦੀ ਮਾਮਲਿਆਂ ਬਾਰੇ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਨੇ ਇਹ ਮਤਾ ਲਿਆਂਦਾ।
Sukbir badal
ਉਹਨਾਂ ਇਸ ਬਾਰੇ ਨਿਯਮਾਂ ਦਾ ਵੀ ਹਵਾਲਾ ਦਿਤਾ ਅਤੇ ਬਾਦਲੀਲ ਅਕਾਲੀ ਦਲ ਦੀ ਉਕਤ ਕਾਰਵਾਈ ਨੂੰ ਗਲਤ ਕਰਾਰ ਦਿੱਤਾ। ਇਸੇ ਦੌਰਾਨ ਸਦਨ ਅੰਦਰ ਬੁਲਾਰਿਆਂ ਵਲੋਂ ਅਕਾਲੀ ਦਲ ਦੇ ਮੌਕ ਸੈਸ਼ਨ ਦਾ ਲਾਈਵ ਪ੍ਰਸਾਰਣ ਕਰਨ ਬਦਲੇ ਇਕ ਨਿਜੀ ਚੈਨਲ ਅਤੇ ਕੇਬਲ ਨੈਟਵਰਕ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ।