
ਫੇਸਬੁੱਕ ਦਾ ਪਿਆਰ ਖਿੱਚ ਲਿਆਇਆ ਇੰਡੀਆ
ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਇਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਇਕ ਸਕੂਟਰ ਮੈਕੇਨਿਕ ਇਸ ਸਮੇਂ ਕਾਫ਼ੀ ਸੁਰਖ਼ੀਆਂ ਵਿਚ ਆਇਆ ਹੋਇਆ ਹੈ ਦਰਅਸਲ ਪਵਨ ਕੁਮਾਰ ਨਾਂਅ ਦੇ ਇਸ ਸਕੂਟਰ ਮੈਕੇਨਿਕ ਨੇ ਅਮਰੀਕਾ ਦੀ ਗੋਰੀ ਮੇਮ ਨਾਲ ਵਿਆਹ ਰਚਾਇਆ ਜੋ ਉਸ ਦੇ ਪਿਆਰ ਵਿਚ ਖਿੱਚੀ ਹੋਈ ਅਮਰੀਕਾ ਤੋਂ ਅੰਮ੍ਰਿਤਸਰ ਤਕ ਪਹੁੰਚ ਗਈ। ਦਰਅਸਲ ਇਨ੍ਹਾਂ ਦੋਵਾਂ ਦੀ 6-7 ਮਹੀਨੇ ਪਹਿਲਾਂ ਫੇਸਬੁੱਕ ਜ਼ਰੀਏ ਗੱਲਬਾਤ ਹੋਈ ਸੀ।
American Girl
ਹੌਲੀ-ਹੌਲੀ ਦੋਵਾਂ ਵਿਚਕਾਰ ਚੰਗੀ ਦੋਸਤੀ ਹੋ ਗਈ ਫਿਰ ਇਹ ਦੋਸਤੀ ਪਿਆਰ ਵਿਚ ਬਦਲ ਗਈ। ਵਿਦੇਸ਼ੀ ਲੜਕੀ ਨੇ ਪਵਨ ਨੂੰ ਅਮਰੀਕਾ ਆਉਣ ਲਈ ਆਖਿਆ ਪਰ ਪਵਨ ਨੇ ਕਿਹਾ ਕਿ ਉਹ ਇੰਨੀ ਦੂਰ ਨਹੀਂ ਆ ਸਕਦਾ। ਇਸ ’ਤੇ ਅਮਰੀਕੀ ਲੜਕੀ ਖ਼ੁਦ ਹੀ ਅਮਰੀਕਾ ਤੋਂ ਚੱਲ ਕੇ ਪਵਨ ਨਾਲ ਵਿਆਹ ਕਰਵਾਉਣ ਲਈ ਅੰਮ੍ਰਿਤਸਰ ਪੁੱਜ ਗਈ। ਜਿੱਥੇ ਦੋਵਾਂ ਨੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ।
Pawan Singh
ਪਵਨ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਅਪਣੇ ਬੱਚੇ ਦੀ ਖ਼ੁਸ਼ੀ ਵਿਚ ਖ਼ੁਸ਼ ਹਨ ਹਾਲਾਂਕਿ ਉਨ੍ਹਾਂ ਨੂੰ ਭਾਸ਼ਾ ਸਮਝਣ ਵਿਚ ਪਰੇਸ਼ਾਨੀ ਆਉਂਦੀ ਹੈ ਪਰ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਸਮਝਾ ਦਿੰਦਾ ਹੈ। ਪਵਨ ਦੇ ਪਿਤਾ ਸ਼ੇਰ ਚੰਦ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਬੱਚੇ ਖ਼ੁਸ਼ ਨੇ ਤਾਂ ਉਹ ਵੀ ਖ਼ੁਸ਼ ਹਨ। ਦੱਸ ਦਈਏ ਕਿ ਫੇਸਬੁੱਕ ਪਿਆਰ ਜ਼ਰੀਏ ਪੰਜਾਬੀ ਨੌਜਵਾਨ ਵੱਲੋਂ ਕਿਸੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਵਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।