
ਹਰਿਆਣਾ ਦੇ ਨੂੰਹ ਜ਼ਿਲ੍ਹੇ ਦੀ ਧੀ ਸ਼ਾਮੀਆ ਆਰਜ਼ੂ ਮੰਗਲਵਾਰ ਨੂੰ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਸ਼ਰੀਕ-ਏ-ਹਯਾਤ ਬਣ ਗਈ।
ਨਵੀਂ ਦਿੱਲੀ: ਹਰਿਆਣਾ ਦੇ ਨੂੰਹ ਜ਼ਿਲ੍ਹੇ ਦੀ ਧੀ ਸ਼ਾਮੀਆ ਆਰਜ਼ੂ ਮੰਗਲਵਾਰ ਨੂੰ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਸ਼ਰੀਕ-ਏ-ਹਯਾਤ ਬਣ ਗਈ। ਦੋਵਾਂ ਨੇ ਦੁਬਈ ਵਿਚ ਵਿਆਹ ਕੀਤਾ। ਦੋਵੇਂ ਪਾਸੇ ਖ਼ੁਸ਼ੀ ਦਾ ਮਾਹੌਲ ਹੈ। ਇਹ ਵਿਆਹ ਦੋਵੇਂ ਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਇਸ ਜੋੜੇ ਨੇ ਅਪਣਾ ਪ੍ਰੀ-ਵੈਡਿੰਗ ਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਸਨ। ਹੁਣ ਇਹਨਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
Hasan Ali's Marriage
ਸ਼ਾਮੀਆ ਦੇ ਪਿਤਾ ਲਿਆਕਤ ਅਲੀ ਸਾਬਕਾ ਪੰਚਾਇਤ ਅਧਿਕਾਰੀ ਹਨ ਜਦਕਿ ਉਹ ਖ਼ੁਦ ਏਅਰ ਅਮੀਰਾਤ ਵਿਚ ਫਲਾਈਟ ਇੰਜੀਨੀਅਰ ਹੈ। ਹਸਨ ਅਤੇ ਸ਼ਾਮੀਆ ਦਾ ਵਿਆਹ ਦੁਬਈ ਦੇ ਅਟਲਾਂਟਿਸ ਪਾਮ ਜੁਮੇਰਾ ਪਾਰਕ ਹੋਟਲ ਵਿਚ ਹੋਇਆ। ਫਲਾਈਟ ਇੰਜੀਨੀਅਰ ਸ਼ਾਮੀਆ ਫਰੀਦਾਬਾਦ ਦੀ ਇਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ। ਬਾਅਦ ਵਿਚ ਉਹਨਾਂ ਦੀ ਚੋਣ ਏਅਰ ਅਮੀਰਾਤ ਵਿਚ ਹੋ ਗਈ ਸੀ।
ਕ੍ਰਿਕਟਰ ਹਸਨ ਅਲੀ ਪਾਕਿਸਤਾਨ ਦੇ ਪੰਜਾਬ ਤੋਂ ਹਨ। ਦੋਵਾਂ ਦਾ ਰਿਸ਼ਤਾ ਸ਼ਾਮੀਆ ਦੇ ਪੜਦਾਦੇ ਦੇ ਪਰਿਵਾਰ ਦੇ ਜ਼ਰੀਏ ਹੋਇਆ ਹੈ। ਲਿਆਕਤ ਅਲੀ, ਪਾਕਿਸਤਾਨ ਦੇ ਸਾਬਕਾ ਸੰਸਦ ਅਤੇ ਪਾਕਿਸਤਾਨ ਰੇਲਵੇ ਬੋਰਡ ਦੇ ਚੇਅਰਮੈਨ ਰਹੇ ਸਰਦਾਰ ਤੁਫ਼ੈਲ ਅਤੇ ਉਹਨਾਂ ਦੇ ਦਾਦਾ ਦੇ ਸਕੇ ਭਰਾ ਸਨ।ਸ਼ਾਮੀਆ ਦੇ ਪਿਤਾ ਲਿਆਕਤ ਅਲੀ ਨੇ ਦੱਸਿਆ ਸੀ ਕਿ ਵੰਡ ਸਮੇਂ ਉਹਨਾਂ ਦੇ ਕਾਫ਼ੀ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਸਨ।
Hasan Ali's Marriage
ਪਾਕਿਸਤਾਨ ਕ੍ਰਿਕਟ ਬੋਰਡ ਨੇ ਹਸਨ ਅਲੀ ਨੂੰ ਵਿਆਹ ਲਈ 6 ਦਿਨ ਦੀ ਛੁੱਟੀ ਦਿੱਤੀ ਹੈ। ਦੱਸ ਦਈਏ ਕਿ ਹਸਨ ਪਾਕਿਸਤਾਨ ਦੇ ਚੌਥੇ ਕ੍ਰਿਕਟਰ ਹਨ ਜਿਨ੍ਹਾਂ ਨੇ ਭਾਰਤੀ ਲੜਕੀ ਨਾਲ ਵਿਆਹ ਕਰਵਾਇਆ ਹੈ। ਇਸ ਤੋਂ ਪਹਿਲਾਂ ਜ਼ਹੀਰ ਅੱਬਾਸ, ਮੋਹਸਿਨ ਖ਼ਾਨ ਅਤੇ ਸ਼ੋਇਬ ਮਲਿਕ ਨੇ ਵੀ ਭਾਰਤੀ ਮੂਲ ਦੀਆਂ ਲੜਕੀਆਂ ਨਾਲ ਵਿਆਹ ਕਰਵਾਇਆ ਹੈ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।