ਇਸ ਮਾਮਲੇ ਦੀ ਹੁਣ ਚੰਡੀਗੜ੍ਹ ਪੁਲਿਸ ਦੇ ਆਰਥਕ ਅਪਰਾਧ ਸ਼ਾਖਾ ਵਲੋਂ ਜਾਂਚ ਕੀਤੀ ਜਾ ਰਹੀ ਹੈ
ਚੰਡੀਗੜ੍ਹ: ਰਾਏਪੁਰ ਕਲਾਂ ਸਥਿਤ ਸਟੇਟ ਬੈਂਕ ਆਫ ਇੰਡੀਆਂ ਦੀ ਸ਼ਾਖਾ ਤੋਂ ਕੁੱਝ ਮਹੀਨਿਆਂ ਵਿਚ ਹੀ 98 ਲੋਕਾਂ ਨੇ ਐਕਸਪ੍ਰੈਸ ਕੈਡਿਟ ਸਕੀਮ ਤਹਿਤ 3 ਕਰੋੜ 66 ਲੱਖ ਰੁਪਏ ਦਾ ਕਰਜ਼ਾ ਲੈ ਕੇ ਬੈਂਕ ਨੂੰ ਚੂਨਾ ਲਗਾਇਆ ਹੈ। ਥਾਣਾ ਮੌਲੀਜਾਗਰਾਂ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਉਥੇ ਹੀ, ਇਸ ਮਾਮਲੇ ਦੀ ਹੁਣ ਚੰਡੀਗੜ੍ਹ ਪੁਲਿਸ ਦੇ ਆਰਥਕ ਅਪਰਾਧ ਸ਼ਾਖਾ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨੂਹ ਬ੍ਰਿਜਮੰਡਲ ਯਾਤਰਾ ਵਿਚ ਸ਼ਾਮਲ ਹੋਣ ਲਈ ਅਯੁੱਧਿਆ ਤੋਂ ਆਏ ਸਾਧੂਆਂ ਨੂੰ ਪ੍ਰਸ਼ਾਸਨ ਨੇ ਰੋਕਿਆ
ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕਰਜ਼ਾ ਲੈਣ ਲਈ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਵਜੋਂ ਪੇਸ਼ ਕਰਨ ਦੀ ਸਾਜ਼ਸ਼ ਰਚੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਅਭਿਨਾਸ਼ ਕੁਮਾਰ ਵਾਸੀ ਖੁੱਡਾ ਜੱਸੂ ਅਤੇ 97 ਹੋਰਾਂ ਵਿਰੁਧ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਨੇ ਐਕਸਪ੍ਰੈਸ ਕ੍ਰੈਡਿਟ ਨਾਮਕ ਲੋਨ ਸਕੀਮ ਦਾ ਲਾਭ ਲੈਣ ਲਈ ਐਸ.ਬੀ.ਆਈ. ਦੀ ਰਾਏਪੁਰ ਕਲਾਂ ਸ਼ਾਖਾ ਵਿਚ ਜਾਅਲਸਾਜ਼ੀ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਮੁੜ ਸ਼ੁਰੂ
ਮੁਲਜ਼ਮਾਂ ਨੇ ਅਪਣੇ ਆਪ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦਾ ਮੁਲਾਜ਼ਮ ਦੱਸ ਕੇ ਬੈਂਕ ਨਾਲ ਧੋਖਾਧੜੀ ਕੀਤੀ। ਜਾਣਕਾਰੀ ਮੁਤਾਬਕ ਇਹ ਘਪਲਾ 13 ਜਨਵਰੀ 2021 ਤੋਂ 15 ਨਵੰਬਰ 2021 ਦਰਮਿਆਨ ਹੋਇਆ ਸੀ। ਪੁਲਿਸ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਸੈਕਟਰ-5 ਪੰਚਕੂਲਾ ਸ਼ਾਖਾ ਦੇ ਖੇਤਰੀ ਮੈਨੇਜਰ ਰਿਸ਼ੀ ਕੁਮਾਰ ਦੀ ਸ਼ਿਕਾਇਤ ’ਤੇ ਇਨ੍ਹਾਂ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ ਸਿਵਲ ਹਸਪਤਾਲ ’ਚ ਲਾਪਰਵਾਹੀ! ਮਰੀਜ਼ ਦੀ ਸਟ੍ਰੈਚਰ ਤੋਂ ਡਿੱਗਣ ਕਾਰਨ ਮੌਤ
ਸੂਤਰਾਂ ਮੁਤਾਬਕ ਬੈਂਕ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਐਕਸਪ੍ਰੈਸ ਕ੍ਰੈਡਿਟ ਸਕੀਮ ਸਰਕਾਰੀ ਕਰਮਚਾਰੀਆਂ ਲਈ ਸ਼ੁਰੂ ਕੀਤੀ ਗਈ ਹੈ। ਮੁਲਜ਼ਮਾਂ ਨੇ ਅਪਣੇ ਆਪ ਨੂੰ ਪੰਜਾਬ ਯੂਨੀਵਰਸਿਟੀ, ਪੀ.ਜੀ.ਆਈ. ਅਤੇ ਨਗਰ ਨਿਗਮ ਦਾ ਮੁਲਾਜ਼ਮ ਦਸਿਆ ਸੀ। ਉਨ੍ਹਾਂ ਨੇ ਕਰਜ਼ੇ ਲਈ ਫਰਜ਼ੀ ਤਨਖਾਹ ਸਲਿੱਪ, ਫਾਰਮ-16 ਅਤੇ ਫਰਜ਼ੀ ਤਨਖਾਹ ਸਰਟੀਫਿਕੇਟ ਦਿਤੇ ਸਨ। ਬੈਂਕ ਨੂੰ ਇਸ ਜਾਅਲਸਾਜ਼ੀ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਮੁਲਜ਼ਮ ਬੈਂਕ ਤੋਂ ਲਿਆ ਕਰਜ਼ਾ ਵਾਪਸ ਨਹੀਂ ਕਰ ਸਕੇ। ਇਸ ਕਾਰਨ ਬੈਂਕ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ: ਅਮਰੂਦ ਬਾਗ਼ ਘੁਟਾਲੇ ਨੂੰ ਠੰਢੇ ਬਸਤੇ ’ਚ ਪਾਉਣ ਦੀ ਤਿਆਰੀ! ਜਾਂਚ ਵਿਚਾਲੇ ਸੜਕ ਬਣਾਉਣ ਲਈ ਲਗਾਇਆ ਟੈਂਡਰ
ਸ਼ੁਰੂਆਤ ਵਿਚ ਮੌਲੀਜਾਗਰਾਂ ਥਾਣੇ ਦੀ ਪੁਲਿਸ ਨੇ ਕੇਸ ਦਰਜ ਕੀਤਾ ਸੀ ਪਰ ਬਾਅਦ ਵਿਚ ਇਸ ਦੀ ਜਾਂਚ ਆਰਥਕ ਅਪਰਾਧ ਸ਼ਾਖਾ ਨੂੰ ਸੌਂਪ ਦਿਤੀ ਗਈ ਕਿਉਂਕਿ ਇਸ ਘਪਲੇ ਵਿਚ ਸ਼ਾਮਲ ਰਕਮ ਇਕ ਕਰੋੜ ਰੁਪਏ ਤੋਂ ਵੱਧ ਸੀ। ਪੁਲਿਸ ਨੇ ਇਸ ਮਾਮਲੇ 'ਚ ਵਿਸ਼ਵਾਸਘਾਤ, ਜਾਅਲਸਾਜ਼ੀ ਅਤੇ ਅਪਰਾਧਕ ਸਾਜ਼ਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।