
ਮ੍ਰਿਤਕ ਰਮਾ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਪਤੀ
ਬਟਾਲਾ: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਿਆਨਪੁਰ ਵਿਚ ਇਕ ਨਸ਼ੇੜੀ ਵਿਅਕਤੀ ਨੇ ਅਪਣੀ 50 ਸਾਲਾ ਪਤਨੀ ਦੀ ਤੇਜ਼ਧਾਰ ਹਥਿਆਰ ਨਾਲ ਹਤਿਆ ਕਰ ਦਿਤੀ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਰਮਾ ਵਜੋਂ ਹੋਈ ਹੈ। ਮ੍ਰਿਤਕ ਦੇ ਲੜਕੇ ਵਿਕਾਸ ਨੇ ਦਸਿਆ ਕਿ ਉਹ ਘਰੋਂ ਬਾਹਰ ਗਿਆ ਸੀ ਅਤੇ ਘਰ ਵਿਚ ਮਾਂ ਰਮਾ ਅਤੇ ਪਿਤਾ ਅਰੁਣ ਕੁਮਾਰ ਇਕੱਲੇ ਸਨ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਤੀਜਾ ਚਲਾਨ ਪੇਸ਼
ਉਸ ਦੇ ਪਿਤਾ ਅਕਸਰ ਰਮਾ ਦੇ ਚਰਿੱਤਰ ਉਤੇ ਸ਼ੱਕ ਕਰਦੇ ਸਨ, ਇਸ ਨੂੰ ਲੈ ਕੇ ਉਨ੍ਹਾਂ ਵਿਚ ਝਗੜਾ ਰਹਿੰਦਾ ਸੀ। ਇਸ ਦੇ ਚਲਦਿਆਂ ਕਈ ਵਾਰ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸ ਦੇ ਬਾਵਜੂਦ ਪਿਤਾ ਨੇ ਸ਼ੱਕ ਕਰਨਾ ਨਹੀਂ ਛੱਡਿਆ। ਪੀੜਤ ਪ੍ਰਵਾਰ ਵਲੋਂ ਮੁਲਜ਼ਮ ਪਤੀ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।