
2 ਲੱਖ ਡਾਲਰ ਦੇ ਮੁਚੱਲਕੇ ’ਤੇ ਹੋਏ ਰਿਹਾਅ
ਐਟਲਾਂਟਾ: ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਹੋਈ ਧੋਖਾਧੜੀ ਦੇ ਮਾਮਲੇ 'ਚ ਡੋਨਾਲਡ ਟਰੰਪ ਨੇ ਸ਼ੁਕਰਵਾਰ ਸਵੇਰੇ ਫੁਲਟਨ ਕਾਊਂਟੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿਤਾ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਫੁਲਟਨ ਕਾਊਂਟੀ ਜੇਲ ਲੈ ਗਈ। ਉਨ੍ਹਾਂ ਨੂੰ ਪੁਲਿਸ ਰਿਕਾਰਡ ਵਿਚ ਕੈਦੀ ਨੰਬਰ P01135809 ਵਜੋਂ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Chandrayaan-3: ਰੋਵਰ ਪ੍ਰਗਿਆਨ ਲੈਂਡਰ ਵਿਕਰਮ ਤੋਂ ਨਿਕਲਿਆ ਬਾਹਰ, ਚੰਨ ’ਤੇ ਕੀਤੀ ਸੈਰ
ਟਰੰਪ ਦੀ ਮੁਲਜ਼ਮ ਵਜੋਂ ਫੋਟੋ (ਮਗਸ਼ੌਟ) ਵੀ ਖਿਚੀ ਗਈ ਤੇ ਉਹ 20 ਮਿੰਟ ਬਾਅਦ ਜੇਲ ਤੋਂ ਬਾਹਰ ਆਏ। ਇਸ ਦੇ ਨਾਲ ਹੀ ਟਰੰਪ ਅਜਿਹੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦਾ ਕੈਦੀ ਵਜੋਂ ਮਗਸ਼ੌਟ ਲਿਆ ਗਿਆ। ਸੀ.ਐਨ.ਐਨ. ਦੀ ਇਕ ਰੀਪੋਰਟ ਅਨੁਸਾਰ, ਟਰੰਪ ਨੇ ਅਪਣੀ ਰਿਹਾਈ ਤੋਂ ਪਹਿਲਾਂ ਸ਼ਰਤਾਂ ਦੇ ਨਾਲ $200,000 ਬਾਂਡ ਦਾ ਭੁਗਤਾਨ ਕੀਤਾ।
ਇਹ ਵੀ ਪੜ੍ਹੋ: ਚੰਡੀਗੜ੍ਹ ਪ੍ਰਸ਼ਾਸਨ ਵਲੋਂ IAS ਵਿਨੋਦ ਪੀ. ਕਾਵਲੇ ਨੂੰ ਰਿਲੀਵ ਕੀਤੇ ਜਾਣ ਮਗਰੋਂ 2 ਅਧਿਕਾਰੀਆਂ ਨੂੰ ਸੌਂਪਿਆ ਗਿਆ ਵਾਧੂ ਚਾਰਜ
ਟਰੰਪ ਨੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, 'ਮੈਂ ਕੁੱਝ ਗ਼ਲਤ ਨਹੀਂ ਕੀਤਾ।' ਟਰੰਪ 'ਤੇ ਜਾਰਜੀਆ ਵਿਚ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਉਲਟਾਉਣ ਲਈ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਇਲਜ਼ਾਮ ਹੈ। ਇਸ ਮਾਮਲੇ 'ਚ ਉਨ੍ਹਾਂ ਤੋਂ ਇਲਾਵਾ 18 ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: 69th National Film Awards: ਸਰਦਾਰ ਊਧਮ ਸਿੰਘ ਨੂੰ ਮਿਲਿਆ ਸਰਬੋਤਮ ਹਿੰਦੀ ਫ਼ਿਲਮ ਦਾ ਪੁਰਸਕਾਰ
ਨਿਊਯਾਰਕ ਟਾਈਮਜ਼ ਅਨੁਸਾਰ, ਟਰੰਪ ਨੂੰ ਇਕ ਕਮਰੇ ਵਿਚ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਫਿੰਗਰਪ੍ਰਿੰਟ ਵੀ ਲਏ ਗਏ। ਇਹ ਦਸਤਾਵੇਜ਼ ਅਦਾਲਤ ਅਤੇ ਪੁਲਿਸ ਰਿਕਾਰਡ ਦਾ ਹਿੱਸਾ ਬਣਨਗੇ। ਟਰੰਪ ਦੇ ਚੀਫ ਆਫ ਸਟਾਫ ਮਾਰਕ ਮੀਡੋਜ਼ ਨੇ ਵੀ ਆਤਮ ਸਮਰਪਣ ਕਰ ਦਿਤਾ। 15 ਅਗਸਤ ਨੂੰ ਅਟਲਾਂਟਾ ਦੀ ਅਦਾਲਤ ਨੇ ਚਾਰਜਸ਼ੀਟ ਦਾਖਲ ਕੀਤੀ ਸੀ। ਚਾਰਜਸ਼ੀਟ 'ਚ ਸ਼ਾਮਲ 41 ਦੋਸ਼ਾਂ 'ਚੋਂ 13 'ਚ ਟਰੰਪ ਦਾ ਨਾਂਅ ਸ਼ਾਮਲ ਹੈ।
ਇਹ ਵੀ ਪੜ੍ਹੋ: ਪੰਜਾਬ ਵਿਚ ਕਿਸਾਨਾਂ ਨੇ ਕੇਂਦਰ ਵਿਰੁਧ ਧਰਨਾ ਕੀਤਾ ਖ਼ਤਮ; ਗ੍ਰਿਫ਼ਤਾਰ ਆਗੂਆਂ ਨੂੰ ਕੀਤਾ ਗਿਆ ਰਿਹਾਅ
ਅਦਾਲਤ ਨੇ ਟਰੰਪ ਨੂੰ 25 ਅਗਸਤ ਤਕ ਆਤਮ ਸਮਰਪਣ ਕਰਨ ਦਾ ਸਮਾਂ ਦਿਤਾ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਵਿਰੁਧ 5 ਮਹੀਨਿਆਂ 'ਚ 4 ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ। ਉਸ ਦੇ ਨਾਲ ਹੀ ਨਿਊਯਾਰਕ ਦੇ ਸਾਬਕਾ ਮੇਅਰ ਰੁਡੋਲਫ ਗਿਉਲਿਆਨੀ ਵਿਰੁਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਾਣਬੁੱਝ ਕੇ ਚੋਣਾਂ ਦੇ ਨਤੀਜੇ ਅਪਣੇ ਪੱਖ 'ਚ ਲੈਣ ਦੀ ਕੋਸ਼ਿਸ਼ ਕੀਤੀ।