
Punjab News : ਕਿਹਾ -ਜੋ ਮਦਦ ਕਰਨਾ ਚਾਹੁੰਦੇ ਹਨ ਉਹ ਚਿੱਠੀਆਂ ਨਹੀਂ ਭੇਜਦੇ
Punjab News in Punjabi : ਹਰਿਆਣਾ ਦੇ ਸੀਐਮ ਸੈਣੀ ਵਲੋਂ ਪੰਜਾਬ ਦੇ CM ਮਾਨ ਨੂੰ ਹੜ੍ਹ ਦੇ ਹਾਲਤਾਂ ’ਚ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਲਈ ਚਿੱਠੀ ਲਿਖਣ ’ਤੇ ‘ਆਪ’ ਆਗੂ ਬਲਤੇਜ ਪੰਨੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਮਦਦ ਕਰਨਾ ਚਾਹੁੰਦੇ ਹਨ ਉਹ ਚਿੱਠੀਆਂ ਨਹੀਂ ਭੇਜਦੇ। ਉਨ੍ਹਾਂ ਕਿਹਾ ਕਿ ਸੀਐਮ ਸੈਣੀ ਨੂੰ ਚਿੱਠੀਆਂ ਲਿਖਣ ਦੀ ਬਜਾਏ ਰਾਹਤ ਸਮੱਗਰੀ ਲੈ ਪੁੱਜ ਜਾਣਾ ਚਾਹੀਦਾ ਸੀ।
ਬਲਤੇਜ ਪੰਨੂ ਨੇ ਕਿਹਾ ਕਿ ਜਦੋਂ ਕਿਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਿੱਖ ਭਾਈਚਾਰਾ ਕਿਸੇ ਨੂੰ ਚਿੱਠੀ ਨਹੀਂ ਲਿਖਦਾ, ਉਹ ਤੁਰੰਤ ਮਦਦ ਲਈ ਪਹੁੰਚ ਜਾਂਦੇ ਹਨ। ਪੰਨੂ ਨੇ ਹਰਿਆਣਾ ਸਰਕਾਰ ਨੂੰ ਅਜਿਹੇ ਮੁਸੀਬਤ ਦੇ ਸਮੇਂ ’ਚ ਚਿੱਠੀ ਲਿਖਣ ਦੀ ਬਜਾਏ ਮਦਦ ਲਈ ਖੜ੍ਹ ਜਾਣਾ ਚਾਹੀਦਾ ਸੀ।
(For more news apart from AAP leader Baltej Pannu's response to Haryana CM Saini's letter to CM Mann News in Punjabi, stay tuned to Rozana Spokesman)