Dera Baba Nanak ਹੜ੍ਹਾਂ ਦੀ ਮਾਰ, ਖੇਤ 'ਚ ਭਰੇ ਪਾਣੀ 'ਚ ਡੁੱਬੀ ਔਰਤ
Published : Aug 28, 2025, 1:15 pm IST
Updated : Aug 28, 2025, 1:15 pm IST
SHARE ARTICLE
Dera Baba Nanak hit by Floods, Woman Drowns in Waterlogged Field Latest News in Punjabi
Dera Baba Nanak hit by Floods, Woman Drowns in Waterlogged Field Latest News in Punjabi

ਘਰ ਤੋਂ ਗੁਰਦੁਆਰਾ ਸਾਹਿਬ ਗਈ ਸੀ ਔਰਤ, ਵਾਪਸੀ ਦੌਰਾਨ ਵਾਪਰਿਆ ਹਾਦਸਾ

Dera Baba Nanak hit by Floods, Woman Drowns in Waterlogged Field Latest News in Punjabi ਪੰਜਾਬ ’ਚ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜਿੱਥੇ ਹੜ ਵਰਗੇ ਹਾਲਾਤ ਬਣੇ ਹੋਏ ਹਨ ਉਥੇ ਹੀ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਜਨ ਜੀਵਨ ਪ੍ਰਵਾਭਤ ਹੋਇਆ। ਜਿਸ ਕਾਰਨ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਘਟਨਾ ਹੀ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਵਿਚ ਦੇਖਣ ਨੂੰ ਮਿਲੀ। 

ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇਕ ਵੇਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜੋ ਕਿ ਅਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿਚ ਅਪਣੇ ਬਜ਼ੁਰਗ ਭਰਾ ਦੇ ਨਾਲ ਆਈ ਸੀ। ਜਦ ਵਾਪਸ ਘਰ ਜਾਣ ਲੱਗੀ ਤਾਂ ਸੜਕ ֹ’ਤੇ ਪਾਣੀ ਜਿਆਦਾ ਹੋਣ ਕਰ ਕੇ ਸੜਕ ਤੋਂ ਪੈਰ ਤਿਲਕ ਗਿਆ ਤੇ ਇਕ ਖੇਤ ਵਿਚ ਜਾ ਡਿੱਗ ਗਈ, ਜਿੱਥੇ ਪਾਣੀ ਜਿਆਦਾ ਸੀ ਤੇ ਡੁੱਬਣ ਕਰ ਕੇ ਕੁਲਵਿੰਦਰ ਕੌਰ ਦੀ ਮੌਤ ਹੋ ਗਈ। ਕੁਲਵਿੰਦਰ ਕੌਰ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ। 

ਸਥਾਨਕ ਲੋਕਾਂ ਨੇ ਦੇਖਿਆ ਤੇ ਕੁਲਵਿੰਦਰ ਕੌਰ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਉਸ ਦੀ ਤੁਰੰਤ ਹਸਪਤਾਲ ਲਿਜਾਂਦਾ ਗਿਆ ਤਾਂ ਪਰੰਤੂ ਉੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ। ਕੁਲਵਿੰਦਰ ਕੌਰ ਦੇ ਭਰਾ ਤੇ ਸਥਾਨਕ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਗੁਰਦੁਆਰਾ ਸਾਹਿਬ ਦੇ ਵਿਚ ਆਈ ਸੀ ਪਾਣੀ ਵਧਣ ਕਰ ਕੇ ਕੁੱਝ ਸਮਾਂ ਉਸ ਨੂੰ ਉੱਥੇ ਰੁਕਣਾ ਪਿਆ ਪਰ ਕੁਲਵਿੰਦਰ ਕੌਰ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਪਾਣੀ ’ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

(For more news apart from Dera Baba Nanak hit by Floods, Woman Drowns in Waterlogged Field Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement