Mohali News ਪਾਬੰਦੀਸ਼ੁਦਾ ਪੋਰਨ ਸਾਈਟਾਂ 'ਤੇ ਫ਼ੋਟੋਆਂ ਅਪਲੋਡ ਕਰ ਕੇ 15.25 ਕਰੋੜ ਦੀ ਠੱਗੀ
Published : Aug 28, 2025, 2:12 pm IST
Updated : Aug 28, 2025, 2:12 pm IST
SHARE ARTICLE
Fraud of Rs 15.25 Crore by Uploading Photos on Banned Porn Sites in 'Mohali' Latest News in Punjabi 
Fraud of Rs 15.25 Crore by Uploading Photos on Banned Porn Sites in 'Mohali' Latest News in Punjabi 

Mohali News ਛੇ ਵਿਰੁਧ ਮਾਮਲਾ ਦਰਜ

Fraud of Rs 15.25 Crore by Uploading Photos on Banned Porn Sites in 'Mohali' Latest News in Punjabi ਮੋਹਾਲੀ : ਸਟੇਟ ਸਾਈਬਰ ਕ੍ਰਾਈਮ ਪੁਲਿਸ ਕੋਲ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕੁਝ ਨੌਜਵਾਨਾਂ ਅਤੇ ਔਰਤਾਂ ਨੇ ਭਾਰਤ ਵਿਚ ਪਾਬੰਦੀਸ਼ੁਦਾ ਸਾਈਟ ਦੀ ਵਰਤੋਂ ਕਰ ਕੇ ਪੋਰਨੋਗ੍ਰਾਫੀ, ਖਾਸ ਕਰ ਕੇ ਅਸ਼ਲੀਲ ਸਮੱਗਰੀ ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਗਿਰੋਹ ਨੇ ਹੁਣ ਤਕ 15.25 ਕਰੋੜ ਰੁਪਏ ਤਕ ਦੀ ਠੱਗੀ ਮਾਰੀ ਹੈ। 

ਇੰਸਪੈਕਟਰ ਗਗਨਪ੍ਰੀਤ ਸਿੰਘ ਦੇ ਬਿਆਨ 'ਤੇ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਚ ਛੇ ਲੋਕਾਂ ਵਿਰੁਧ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਆਈ.ਟੀ ਐਕਟ ਦੀ ਧਾਰਾ 67ਏ ਤਹਿਤ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਮਨਕੀਰਤ ਕੌਰ ਨਿਵਾਸੀ ਲੁਧਿਆਣਾ, ਦਿਲਜੋਤ ਕੌਰ ਨਿਵਾਸੀ ਫ਼ਰੀਦਕੋਟ, ਮੁਹੰਮਦ ਅਨਸ ਨਿਵਾਸੀ ਮਲੇਰਕੋਟਲਾ, ਆਰਜੂ ਮੱਟੋ ਨਿਵਾਸੀ ਬਟਾਲਾ, ਪਰਵਿੰਦਰ ਕੌਰ ਨਿਵਾਸੀ ਅੰਬਾਲਾ ਕੈਂਟ, ਗੁਰਚਰਨ ਸਿੰਘ ਸਿੱਧੂ ਨਿਵਾਸੀ ਬਠਿੰਡਾ ਵਜੋਂ ਹੋਈ ਹੈ।

ਮੁਲਜ਼ਮਾਂ ਨੇ ਸਟ੍ਰਿਪਚੈਟ 'ਤੇ ਅਪਣਾ ਖਾਤਾ ਬਣਾਇਆ ਅਤੇ ਅਸ਼ਲੀਲਤਾ ਪਾਬੰਦੀਸ਼ੁਦਾ ਵੈੱਬਸਾਈਟ 'ਤੇ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਨੇ ਅਪਣੇ ਗੁਪਤ ਅੰਗ ਦਿਖਾਏ। ਉਨ੍ਹਾਂ ਨੂੰ ਟੋਕਨਾਂ ਦੇ ਰੂਪ ਵਿਚ ਭੁਗਤਾਨ ਕੀਤਾ ਗਿਆ, ਫਿਰ ਉਨ੍ਹਾਂ ਨੇ ਇਸ ਰਕਮ ਨੂੰ ਸਨਕ੍ਰਿਪਟੋ ਵਿਚ ਟ੍ਰਾਂਸਫਰ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਇਨ੍ਹਾਂ ਟੋਕਨਾਂ ਨੂੰ USDT ਵਿਚ ਬਦਲ ਦਿਤਾ। ਉਨ੍ਹਾਂ ਨੇ ਅਪਣੇ ਬੈਂਕ ਖਾਤਿਆਂ ਵਿਚ ਰਕਮ ਦਾ ਭੁਗਤਾਨ ਪ੍ਰਾਪਤ ਕਰਨ ਲਈ USDT ਵੇਚ ਦਿਤਾ। 

ਮੁਲਜ਼ਮ ਔਰਤਾਂ ਨੇ ਅਕਤੂਬਰ-2023 ਵਿਚ ਸਟ੍ਰਿਪਚੈਟ 'ਤੇ ਅਪਣਾ ਖਾਤਾ ਬਣਾਇਆ ਅਤੇ ਉਕਤ ਵੈੱਬਸਾਈਟ 'ਤੇ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ ਜਿੱਥੇ ਉਸ ਨੇ ਬਿਨਾਂ ਚਿਹਰੇ ਦੇ ਅਪਣੇ ਗੁਪਤ ਅੰਗ ਦਿਖਾਏ। ਉਨ੍ਹਾਂ ਨੂੰ USDT ਵਿਚ ਭੁਗਤਾਨ ਮਿਲਿਆ, ਜਿਸ ਨੂੰ ਉਸ ਨੇ ਡੈਲਟਾ ਐਪ ਰਾਹੀਂ ਭਾਰਤੀ ਰੁਪਏ ਵਿਚ ਬਦਲਿਆ ਅਤੇ ਭੁਗਤਾਨ ਨੂੰ ਅਪਣੇ ਬੈਂਕ ਖਾਤੇ ਵਿਚ ਟ੍ਰਾਂਸਫ਼ਰ ਕੀਤਾ। ਚਾਰ ਸ਼ੱਕੀ ਅਜੇ ਤਕ ਮੁੱਢਲੀ ਪੁੱਛਗਿੱਛ ਵਿਚ ਸ਼ਾਮਲ ਨਹੀਂ ਹੋਏ ਹਨ। ਸਾਇਬਰ ਪੁਲਿਸ ਨੇ ਸ਼ਿਕਾਇਤ ਦੀ ਸਮੱਗਰੀ, ਪ੍ਰਾਪਤ ਜਾਣਕਾਰੀ ਅਤੇ ਹੁਣ ਤਕ ਕੀਤੀ ਗਈ ਮੁੱਢਲੀ ਜਾਂਚ ਦੇ ਨਿਰੀਖਣ 'ਤੇ ਉਪਰੋਕਤ ਵਿਅਕਤੀਆਂ ਵਿਰੁਧ ਆਈ.ਟੀ ਐਕਟ 2000 ਦੀ ਧਾਰਾ 67A ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਦੋ ਨਿੱਜੀ ਵਾਲਟ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੇ ਸਨ ਅਤੇ ਬਾਲਗ ਸਮੱਗਰੀ ਬਣਾਉਣ ਲਈ ਵੱਖ-ਵੱਖ VDA ਪਲੇਟਫ਼ਾਰਮਾਂ 'ਤੇ ਭਾਰਤੀ ਉਪਭੋਗਤਾਵਾਂ ਨੂੰ ਵਰਚੁਅਲ ਡਿਜੀਟਲ ਸੰਪਤੀਆਂ ਭੇਜ ਰਹੇ ਸਨ। ਵਿਸਤ੍ਰਿਤ ਵਿਸ਼ਲੇਸ਼ਣ 'ਤੇ, ਵੱਖ-ਵੱਖ VDA SP ਪਲੇਟਫ਼ਾਰਮਾਂ 'ਤੇ 103 ਉਪਭੋਗਤਾ ਪਾਏ ਗਏ ਅਤੇ ਉਨ੍ਹਾਂ ਨੂੰ ਉਕਤ ਆਨਲਾਈਨ ਪਲੇਟਫ਼ਾਰਮਾਂ ਲਈ ਬਾਲਗ ਅਸ਼ਲੀਲ ਸਮੱਗਰੀ ਬਣਾਉਣ ਲਈ ਲਗਭਗ 15.5 ਕਰੋੜ ਰੁਪਏ ਦੀ ਰਕਮ ਪ੍ਰਾਪਤ ਹੋਈ ਹੈ।

(For more news apart from Fraud of Rs 15.25 Crore by Uploading Photos on Banned Porn Sites in 'Mohali' Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement