ਸਿੱਖਾਂ ਦੀਆਂ ਲਾਵਾਰਸ ਲਾਸ਼ਾਂ ਦੇ ਕੇਸ ਅਤੇ ਝੂਠੇ ਮੁਕਾਬਲੇ ਬਣਾ ਕੇ ਦਰਿਆਵਾਂ 'ਚ ਰੋੜੇ ਜਾਣ ਵਾਲਿਆਂ ਦੀ ਹੋਵੇ ਨਿਰਪੱਖ ਪੜਤਾਲ : ਖਾਲੜਾ ਮਿਸ਼ਨ
Published : Aug 28, 2025, 6:36 am IST
Updated : Aug 28, 2025, 7:48 am IST
SHARE ARTICLE
Photo
Photo

ਝੂਠੇ ਮੁਕਾਬਲਿਆਂ ਦੇ ਹਾਮੀ ਅਦਾਲਤਾਂ ਦੇ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਹਨ

Khalra Mission News in punjabi: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਕਾਂਗਰਸ, ਭਾਜਪਾ, ਆਰ.ਐਸ.ਐਸ., ਕੇਜਰੀਵਾਲਕੇ, ਬਾਦਲ ਕੰਪਨੀ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸਿੱਖਾਂ ਦੇ ਝੂਠੇ ਮੁਕਾਬਲਿਆਂ ਨੂੰ ਜਾਇਜ਼ ਦਸ ਰਹੀਆਂ ਹਨ ਅਤੇ ਇਸ ਕਰ ਕੇ ਇਹ ਧਿਰਾਂ ਦੋਸ਼ੀਆਂ ਦੇ ਹੱਕ ਵਿਚ ਭੁਗਤ ਕੇ ਕੋਈ ਵੀ ਪੜਤਾਲ ਕਰਾਉਣ ਤੋਂ ਇਨਕਾਰੀ ਹਨ। ਜੇਕਰ ਕਿਸੇ ਅਦਾਲਤ ਨੇ ਮਾੜੀ ਮੋਟੀ ਸਜ਼ਾ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਦਿਤੀ ਹੈ, ਉਹ ਵੀ ਇਨ੍ਹਾਂ ਧਿਰਾਂ ਤੇ ਦੋਸ਼ੀਆਂ ਦੀ ਨੀਂਦ ਹਰਾਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲਿਆਂ ਕਾਰਨ ਪੰਜਾਬ ਦੀ ਧਰਤੀ ਨਿਰਦੋਸ਼ਾਂ ਦੇ ਖ਼ੁੂਨ ਨਾਲ ਰੰਗੀ ਗਈ, ਪਰ ਇਨ੍ਹਾਂ ਧਿਰਾਂ ਨੇ ਕੇ.ਪੀ.ਐਸ. ਗਿੱਲ, ਵਿਰਕ, ਸੁਮੇਧ ਸੈਣੀ, ਉਮਰਾਨੰਗਲ, ਇਜ਼ਹਾਰ ਆਲਮ, ਮੁਹੰਮਦ ਮੁਸਤਫ਼ਾ, ਰਾਜਜੀਤ ਸਿੰਘ, ਸਵਰਨਾ ਘੋਟਣਾ, ਓ.ਪੀ. ਸ਼ਰਮਾ, ਡੀ.ਆਰ. ਭੱਟੀ, ਖੁੂਬੀ ਰਾਮ, ਗੁਰਮੇਲ ਬਾਈ, ਇਕਬਾਲ ਸਿੰਘ, ਐਸ.ਕੇ. ਸ਼ਰਮਾ ਵਰਗਿਆਂ, ਸੈਂਕੜਿਆਂ ਦੋਸ਼ੀਆਂ ਨੂੰ ਬਚਾਇਆ। ਇਨ੍ਹਾਂ ਸਾਰੀਆਂ ਧਿਰਾਂ ਨੂੰ ਪੰਜਾਬ ਵਿਚ ਇਕ ਵੀ ਝੂਠਾ ਮੁਕਾਬਲਾ ਨਜ਼ਰ ਨਹੀਂ ਆਇਆ। ਜੇਕਰ ਕਿਸੇ ਅਦਾਲਤ ਨੇ ਕੋਈ ਸਜ਼ਾ ਦਿਤੀ ਹੈ ਤਾਂ ਉਹ ਵੀ ਇਨ੍ਹਾਂ ਦੇ ਢਿੱਡੀ ਪੀੜ ਹੋ ਰਹੀ ਹੈ।

ਦੋਸ਼ੀ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਅਸੀਂ ਨਿਰਦੋਸ਼ਾਂ ਦੇ ਝੂਠੇ ਮੁਕਾਬਲੇ ਬਣਾ ਕੇ ਦੇਸ਼ ਭਗਤੀ ਦਾ ਕਾਰਜ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਕਾਂਗਰਸ, ਭਾਜਪਾ, ਆਰ.ਐਸ.ਐਸ., ਬਾਦਲ ਕੰਪਨੀ, ਕੇਜਰੀਵਾਲ ਕੰਪਨੀ ਸ੍ਰੀ ਦਰਬਾਰ ਸਾਹਿਬ ਉੱਪਰ ਤੋਪਾਂ-ਟੈਂਕਾਂ ਨਾਲ ਹਮਲਾ ਕਰ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰ ਕੇ, ਸੰਵਿਧਾਨ ਕਾਨੰੁੂਨ ਦੀਆਂ ਧੱਜੀਆਂ ਉਡਾ ਕੇ ਕੀਤੇ ਪਾਪ ਨੂੰ ਦੇਸ਼ ਭਗਤੀ ਦਾ ਕਾਰਜ ਦਸ ਰਹੀਆਂ ਹਨ।  ਜਥੇਬੰਦੀ ਨੇ ਕਿਹਾ ਕਿ ਚੋਰੀ ਛਪੇ ਪਹਿਲਾਂ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਮੰਨੂਵਾਦੀ ਧਿਰਾਂ, ਕਾਂਗਰਸ ਤੇ ‘ਆਪ’ ਮੁਆਫ਼ੀ ਦੇ ਚੁੱਕੀਆਂ ਹਨ।

ਇਹ ਸਾਰੀਆਂ ਧਿਰਾਂ ਸੱਭ ਸ਼ਰਮਾਂ ਲਾਹ ਕੇ ਅਦਾਲਤਾਂ ਦਾ ਮਖੌਲ ਉਡਾ ਰਹੀਆਂ ਹਨ ਅਤੇ ਝੂਠੇ ਮੁਕਾਬਲਿਆਂ ਨੂੰ ਦੇਸ਼ ਭਗਤੀ ਦਾ ਕਾਰਜ ਦਸ ਰਹੀਆਂ ਹਨ। ਅੱਜ ਵੀ ਇਸ ਕਾਰਨ ਝੂਠੇ ਮੁਕਾਬਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਝੂਠੇ ਮੁਕਾਬਲਿਆਂ ਦੇ ਦੋਸ਼ੀ ਤੇ ਝੂਠੇ ਮੁਕਾਬਲਿਆਂ ਦੀਆਂ ਹਾਮੀ ਧਿਰਾਂ ਝੂਠੀਆਂ ਕਹਾਣੀਆਂ ਘੜਨ ਦੀਆਂ ਮਾਹਰ ਹਨ। ਉਨ੍ਹਾਂ ਕਿਹਾ ਕਿ ਨਿਆਂਪ੍ਰਣਾਲੀ ਵਲੋਂ ਅੱਜ ਤਕ ਰਾਜ ਕਰਦੀਆਂ ਦੇ ਝੂਠ ਉਪਰ ਮੋਹਰ ਲਾਉਣ ਕਰ ਕੇ ਗ਼ੈਰ ਕਾਨੂੰਨੀ ਤੌਰ ’ਤੇ ਗ਼ੈਰ ਸੰਵਿਧਾਨਕ ਤੌਰ ਤੇ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੇ ਹੌਂਸਲੇ ਵਧੇ ਹਨ।

ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਮੁਕੰਮਲ ਸ਼ਾਂਤੀ ਲਈ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੀ ਪੜਤਾਲ ਨਿਰਪੱਖ ਤੌਰ ’ਤੇ ਹੋਵੇ ਅਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਪੀੜਤਾਂ ਵਿਚ ਵੰਡੀਆਂ ਜਾਣ। ਇਹ ਬਿਆਨ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਹਰਮਨਦੀਪ ਸਿੰਘ, ਕਾਬਲ ਸਿੰਘ ਜੋਧਪੁਰ , ਸਤਿੰਦਰ ਸਿੰਘ ਪਲਾਸੌਰ ਦੇ ਹਨ।

ਅੰਮ੍ਰਿਤਸਰ ਤੋਂ ਸੁਖਵਿੰਦਰਜੀਤ ਸਿੰਘ ਬਹੋੜੂ ਦੀ ਰਿਪੋਰਟ

(For more news apart from “Khalra Mission News in punjabi, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement