
Banur News: ਮਾਪਿਆਂ ਦਾ ਸੀ ਇਕਲੌਤਾ ਪੁੱਤ
Minor dies after shot Banur News in punjabi : ਬਨੂੜ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ ਇਥੇ ਜੰਗਪੁਰਾ 'ਚ 15 ਸਾਲਾਂ ਨਾਬਾਲਗ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਿੰਸਪਾਲ ਸਿੰਘ ਵਜੋਂ ਹੋਈ ਹੈ। ਪ੍ਰਿੰਸਪਾਲ ਸਿੰਘ ਲਾਇਸੈਂਸੀ ਰਿਵਾਲਵਰ ਨਾਲ ਰੀਲ ਬਣਾ ਰਿਹਾ ਸੀ ਕਿ ਅਚਾਨਕ ਰਿਵਾਲਵਰ ਵਜੋਂ ਗੋਲੀ ਚੱਲ ਪਈ।
ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਆਪਣੇ ਦੋਸਤਾਂ ਨੂੰ ਮਿਲਣ ਲਈ ਪਿੰਡ ਜਾਂਸਲੇ ਆਇਆ ਹੋਇਆ ਸੀ। 11 ਦੋਸਤ ਇਕੱਠੇ ਬੈਠ ਕੇ ਖੇਡ ਰਹੇ ਸਨ। ਉਸ ਦੇ ਦੋਸਤ ਦੇ ਪਿਤਾ ਕੋਲ ਘਰ ਲਾਇਸੈਂਸੀ ਪਿਸਤੌਲ ਸੀ, ਪਰ ਪਿਤਾ ਘਰ ਨਹੀਂ ਸੀ। ਉਹ ਸਾਰੇ ਉਸ ਪਿਸਤੌਲ ਨਾਲ ਖੇਡ ਰਹੇ ਸਨ ਕਿ ਅਚਾਨਕ ਪ੍ਰਿੰਸ ਦੇ ਸਿਰ ਵਿੱਚੋਂ ਗੋਲੀ ਲੰਘ ਗਈ। ਉਸ ਨੂੰ ਤੁਰੰਤ ਗਿਆਨ ਸਾਗਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਦੇਖ ਕੇ ਮਾਪੇ ਫੁੱਟ-ਫੁੱਟ ਕੇ ਰੋ ਪਏ। ਮ੍ਰਿਤਕ ਪ੍ਰਿੰਸ ਰਾਜਪੁਰਾ ਦੇ ਇੱਕ ਸਰਕਾਰੀ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।
(For more news apart from “Minor dies after shot Banur News in punjabi , ” stay tuned to Rozana Spokesman.)