
22 ਸਾਲਾਂ ਔਰਤ ਨੇ ਆਪਣੇ ਪਤੀ ਅਤੇ ਸੁਹਰੇ ਪਰਿਵਾਰ ਵਾਲਿਆਂ ਦੇ ਖਿਲਾਫ ਐਫਆਈਆਰ ਦਰਜ਼ ਕਰਵਾਈ
ਲੁਧਿਆਣਾ : 22 ਸਾਲਾਂ ਔਰਤ ਨੇ ਆਪਣੇ ਪਤੀ ਅਤੇ ਸੁਹਰੇ ਪਰਿਵਾਰ ਵਾਲਿਆਂ ਦੇ ਖਿਲਾਫ ਐਫਆਈਆਰ ਦਰਜ਼ ਕਰਵਾਈ ਹੈ। ਔਰਤ ਨੇ ਦੋਸ਼ ਲਗਾਇਆ ਹੈ ਕਿ ਉਸਦਾ ਪਤੀ ਐਚਆਈਵੀ ਪਾਜ਼ਿਟਿਵ ਹੈ ਅਤੇ ਉਨਾਂ ਨੇ ਇਹ ਗੱਲ ਲੁਕਾ ਕੇ ਉਸਦਾ ਵਿਆਹ ਕੀਤਾ। ਔਰਤ ਨੇ ਸੁਹਰੇ ਪਰਿਵਾਰ ਤੇ ਦਾਜ ਲਈ ਤੰਗ-ਪਰੇਸ਼ਾਨ ਕੀਤੇ ਜਾਣ ਦਾ ਵੀ ਦੋਸ਼ ਲਗਾਇਆ ਹੈ।
ਔਰਤ ਨੇ ਦਸਿਆ ਕਿ ਉਸਦਾ ਵਿਆਹ 19 ਜਨਵਰੀ ਨੂੰ ਪਟਿਆਲਾ ਦੇ ਇਕ ਪ੍ਰੋਫੈਸਰ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਸਦੇ ਪਤੀ ਨੇ ਉਸ ਨਾਲ ਸਰੀਰਕ ਸਬੰਧ ਨਹੀਂ ਬਣਾਏ ਤੇ ਬਹਾਨਾ ਬਣਾਇਆ ਕਿ ਉਸਨੂੰ ਕੋਈ ਸੰਕ੍ਰਮਣ ਹੈ। ਵਿਆਹ ਦੇ ਅੱਠ ਮਹੀਨਿਆਂ ਬਾਅਦ ਘਰ ਦੀ ਸਫਾਈ ਦੇ ਦੌਰਾਨ ਉਸਨੂੰ ਕੁਝ ਮੈਡੀਕਲ ਰਿਪੋਰਟਾਂ ਮਿਲੀਆਂ ਜਿਨਾਂ ਨੂੰ ਦੇਖਣ ਤੋਂ ਬਾਅਦ ਉਸਨੂੰ ਪਤਾ ਲਗਾ ਕਿ ਉਸਦਾ ਪਤੀ ਐਚਆਈਵੀ ਪਾਜ਼ਿਟਿਵ ਹੈ।
ਔਰਤ ਨੇ ਆਪਣੇ ਪੇਕੇ ਪਰਿਵਾਰ ਨੂੰ ਇਹ ਗੱਲ ਦਸੀ ਤਾਂ ਉਨਾਂ ਨੇ ਸੁਹਰੇ ਪਰਿਵਾਰ ਵਾਲਿਆਂ ਨੂੰ ਸ਼ਿਕਾਇਤ ਕੀਤੀ। ਔਰਤ ਦਾ ਕਹਿਣਾ ਹੈ ਕਿ ਸੁਹਰੇ ਪੱਖ ਨੇ ਉਸਨੂ ਦਾਜ ਲਈ ਵੀ ਤੰਗ ਕੀਤਾ। ਪੀੜਤ ਨੇ ਇਸ ਤੋਂ ਬਾਅਦ ਮਹਿਲਾ ਸੈਲ ਵਿਚ ਪਤੀ ਅਤੇ ਸੁਹਰੇ ਪਰਿਵਾਰ ਵਾਲਿਆਂ ਖਿਲਾਫ ਕੇਸ ਦਰਜ਼ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।