
ਕੈਪਟਨ ਸਰਕਾਰ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਸ਼ਾਸਨ ਪ੍ਰਸ਼ਾਸਨ ਵੱਲੋਂ ਬੁਹਤ ਬੁਰਾ ਵਿਵਹਾਰ ਅਤੇ ਤਸ਼ਦੱਦ ਦੇ ਸ਼ਿਕਾਰ ਵਿੱਚ ਜੀਵਨ ਗੁਜ਼ਾਰਨ ਲਈ ...
ਚੰਡੀਗੜ੍ਹ, 28 ਸਤੰਬਰ : ਕੈਪਟਨ ਸਰਕਾਰ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਸ਼ਾਸਨ ਪ੍ਰਸ਼ਾਸਨ ਵੱਲੋਂ ਬੁਹਤ ਬੁਰਾ ਵਿਵਹਾਰ ਅਤੇ ਤਸ਼ਦੱਦ ਦੇ ਸ਼ਿਕਾਰ ਵਿੱਚ ਜੀਵਨ ਗੁਜ਼ਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ,ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦੀਆਂ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਗ੍ਰਹਿ ਵਿਭਾਗ 'ਔਰਤਾਂ ਨੂੰ ਸੁਰੱਖਿਆ ਪ੍ਰਦਾਨ' ਕਰਨ ਵਿੱਚ ਅਸਫਲ ਸਾਬਿਤ ਹੋ ਰਿਹਾ ਹੈ।
ਉਹਨਾਂ ਅੱਗੇ ਕਿਹਾ ਕਿ ਪੁਲਿਸ ਦਾ ਰਾਜਨੀਤਕ ਕਰਨ ਹੋਣ ਕਾਰਨ ਨਿਆਂ ਮਿਲਣਾ ਮੁਸ਼ਕਿਲ ਹੋ ਗਿਆ ਹੈ ਕੈਪਟਨ ਸਰਕਾਰ ਵਿੱਚ ਔਰਤਾਂ ਤੇ ਲੜਕੀਆਂ ਨਾਲ ਬਲਾਤਕਾਰ, ਨਿਰਵਸਤਰ, ਸੋਸ਼ਣ, ਅਪਹਰਣ ਅਤੇ ਸ਼ਰੇਆਮ ਬੇਇੱਜ਼ਤੀ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੰਜਾਬ ਸੈਕਟਰੀਏਟ ਵਿਚੋਂ 'ਗੈਰ ਹਾਜ਼ਿਰ ਮੁੱਖ ਮੰਤਰੀ' ਨੂੰ ਆਪਣੀ ਕਾਰਜਸ਼ੈਲੀ ਨੂੰ ਪੜਚੋਲ ਕਰਨ ਦੀ ਅਪੀਲ ਕਰਦਿਆਂ ਔਰਤਾਂ ਦੀ ਸੁਰੱਖਿਆ ਨੂੰ
Capt Amrinder Singh
ਯਕੀਨੀ ਬਣਾਉਣ ਲਈ ਵਹਿਸ਼ੀਆਨਾ ਤੌਰ ਤਰੀਕਿਆਂ ਨਾਲ ਕੰਮ ਕਰਨ ਵਾਲੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਪਹਿਲਕਦਮੀਂ ਕਰਨੀ ਚਾਹੀਦੀ ਹੈ। ਸ੍ਰ ਕੈਂਥ ਨੇ ਦੱਸਿਆ ਕਿ ਪੰਜਾਬ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਚਿੰਤਾ ਦਾ ਵਿਸ਼ਾ ਹੈ ਔਰਤਾਂ ਨਾਲ ਅਜਿਹਾ ਅਣਮਨੁੱਖੀ ਵਿਵਹਾਰ ਸਰਕਾਰੀ ਤੰਤਰ ਰਾਹੀਂ ਹੋਣਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਚੁੱਪ ਚਾਪ ਤਮਾਸ਼ਾ ਦੇਖਣਾ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਚੁੱਪ ਰਹਿਣਾਂ,ਅਜਿਹੇ ਘਿਨੌਣੇ ਅਪਰਾਧ ਵਿੱਚ ਚੁੱਪੀ ਧਾਰਕੇ ਬੜੀ ਬੇਸ਼ਰਮੀ ਨਾਲ ਬੈਠੇ ਹਨ।
ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਗੰਭੀਰ ਘਟਨਾਵਾਂ ਉਤੇ ਨੋਟਿਸ ਲੈਣਾਂ, ਕੈਪਟਨ ਸਰਕਾਰ ਦੀ ਕਾਰਜ਼ਸੈਲੀ ਉਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਉੱਤੇ ਜ਼ਾਲਮ ਤੌਰ ਤਰੀਕਿਆਂ ਨਾਲ ਔਰਤਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨਿੰਦਾ ਕਰਦਾ ਹੈ ਗਰੀਬ ਮਜ਼ਲੂਮਾਂ ਔਰਤਾਂ ਨੂੰ ਨਿਆਂ ਦਿਵਾਉਣ ਲਈ ਪੰਜਾਬੀਆਂ ਨੂੰ ਅਪੀਲ ਕਰਦਿਆਂ ਸਰਕਾਰੀ ਦਹਿਸ਼ਤਗਰਦੀ ਫੈਲਾਉਣ ਵਾਲੀਆਂ ਇਕਜੁੱਟ ਹੋਣਾ ਚਾਹੀਦਾ ਹੈ
ਅਤੇ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਸਿਆਸੀ ਪਾਰਟੀਆਂ ਦੇ ਇਸਤਰੀ ਵਿੰਗਾ ਦਾ ਅਜਿਹੀਆਂ ਘਟਨਾਵਾਂ ਪ੍ਰਤੀ ਚੁੱਪ ਰਹਿਣਾਂ ਗੁਲਾਮ ਮਾਨਸਿਕਤਾ ਦਾ ਵਰਤਾਰਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਸ੍ਰ ਕੈਂਥ ਨੇ ਕਿਹਾ ਕਿ ਪੁਲਿਸ ਨੂੰ ਰਾਜਨੀਤਕ ਤੰਤਰ ਤੋਂ ਦੂਰ ਰੱਖਿਆ ਜਾਵੇ,ਪ੍ਰਾਸ਼ਾਸਨੀਕ ਸੁਧਾਰਾਂ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ।