
'ਪਰਿਵਾਰ ਦੀ ਆਪਸੀ ਗੱਲ ਹੈ ਜੇ ਕੋਈ ਨਰਾਜ਼ਗੀ ਹੋਈ ਆਪਸ ਵਿਚ ਸੁਲਝਾ ਲਈ ਜਾਵੇਗੀ'
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਹਲਚਲ ਮਚ ਗਈ ਹੈ। ਸਿੱਧੂ ਦੇ ਅਸਤੀਫੇ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਦਿੱਤਾ ਕਿ ਪਰਿਵਾਰ ਦੀ ਆਪਸੀ ਗੱਲ ਹੈ ਜੇ ਕੋਈ ਨਰਾਜ਼ਗੀ ਹੋਈ ਆਪਸ ਵਿਚ ਸੁਲਝਾ ਲਈ ਜਾਵੇਗੀ।
Amrinder Singh Raja Warring
ਨਵਜੋਤ ਸਿੰਘ ਸਿੱਧੂ ਬੜੇ ਹੀ ਸੂਝਵਾਨ ਵਿਅਕਤੀ ਹਨ ਅਤੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਆਗੂ ਹਨ। ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਉਹਨਾਂ ਦੇ ਮੋਢਿਆ ਤੇ ਜ਼ਿੰਮੇਵਾਰੀ ਹੈ।
Amrinder Singh Raja Warring
ਹੁਣ ਕੀ ਗੱਲ ਹੋਈ ਹੈ ਇਹ ਤਾਂ ਮਿਲ ਕੇ ਹੀ ਪਤਾ ਲੱਗੇਗਾ। ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿਂਘ ਸਿੱਧੂ ਉਹਨਾਂ ਦੇ ਵੱਡੇ ਭਰਾ ਵਰਗੇ ਹਨ। ਉਹਨਾਂ ਨਾਲ ਮਿਲ ਕੇ ਗੱਲ ਕਰਾਂਗੇ।
Amrinder Singh Raja Warring