
'ਇੱਥੇ ਕਈ ਆਏ ਤੇ ਕਈ ਗਏ ਬੈਟਿੰਗ ਤੇ ਬਾਲਿੰਗ ਕਰਕੇ ਚਲੇ ਗਏ'
ਚੰਡੀਗੜ੍ਹ -ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਹਲਚਲ ਮਚ ਗਈ ਹੈ। ਸਿੱਧੂ ਦੇ ਅਸਤੀਫੇ ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਬਹੁਤ ਹੀ ਖ਼ੁਸ਼ੀ ਦਾ ਮਾਹੌਲ ਹੈ। ਅੱਜ ਸਾਰੇ ਕਾਂਗਰਸੀ ਮੰਤਰੀ ਬਹੁਤ ਖੁਸ਼ ਹਨ। ਸਾਰੇ ਇਕਜੁਟ ਹਨ।
Ravneet Bittu
ਹਰੇਕ ਕੋਨੇ ਤੋਂ ਕਾਂਗਰਸੀ ਵਰਕਰ ਇਥੇ ਕੰਮ ਕਰ ਰਿਹਾ ਹੈ ਪਰ ਕੁੱਝ ਬੰਦੇ ਅਜਿਹੇ ਵੀ ਹੁੰਦੇ ਹਨ ਜੋ ਖਰਾਬੀ ਕਰ ਦਿੰਦੇ ਹਨ ਜਿਹਨਾਂ ਨੇ ਸਿਰ ਵਿਚ ਸੁਆਹ ਪਾਉਣੀ ਹੁੰਦੀ ਹੈ। ਪਰ ਸ਼ਾਇਦ ਉਹ ਕਾਂਗਰਸ ਦੀ ਵਿਚਾਰਤਾਰਾ ਨੂੰ ਨਹੀਂ ਜਾਣਦੇ। ਪਰ ਅੱਜ ਜੇ ਕੋਈ ਸੁਖਜਿੰਦਰ ਰੰਧਾਵੇ ਦੇ ਮਹਿਕਮੇ ਤੋਂ ਖ਼ੁਸ਼ ਨਹੀਂ ਹੈ ਤਾਂ ਇਹ ਕੰਮ ਪਾਰਟੀ ਦਾ ਹੈ।
Ravneet Bittu
ਕਿਸੇ ਨੇ ਇਹ ਕਿਹਾ ਕਿ ਉਹ ਪ੍ਰਧਾਨ ਕਿਉਂ ਬਣੇ। ਕਿਸੇ ਨੇ ਕਿਹਾ ਕਿ ਕਿਹੜਾ ਅਹੁਦਾ ਕਿਸਨੂੰ ਮਿਲਣ ਚਾਹੀਦਾ। ਬਿੱਟੂ ਨੇ ਕਿਹਾ ਕਿ ਬੰਦਿਆਂ ਨਾਲ ਕਦੇ ਪਾਰਟੀ ਨੂੰ ਨੁਕਸਾਨ ਨਹੀਂ ਹੁੰਦਾ।
Ravneet Bittu
ਲੋਕ ਪਾਰਟੀਆਂ ਵਿਚ ਆਉਂਦੇ ਹਨ ਚਲੇ ਜਾਂਦੇ ਹਨ। 'ਕਾਂਗਰਸ 'ਚ ਕਈ ਆਏ ਬੈਟਿੰਗ ਤੇ ਬਾਲਿੰਗ ਕਰਕੇ ਚਲੇ ਗਏ, ਹੁਣ ਰੁੱਸਿਆਂ ਨੂੰ ਕੋਈ ਨਹੀਂ ਮਨਾਏਗਾ ਤੇ ਇਕ ਬੰਦੇ ਦੇ ਜਾਣ ਨਾਲ ਪਾਰਟੀ ਨਹੀਂ ਰੁਕਦੀ ਇਹ 100 ਸਾਲ ਪੁਰਾਣੀ ਪਾਰਟੀ ਹੈ, ਹੁਣ ਕੋਈ ਮਰਜ਼ੀ ਰੁੱਸੀ ਜਾਵੇ ਕੋਈ ਮਨਾਉਣ ਨਹੀਂ ਆਵੇਗਾ।