ਮਹਿਲਾਵਾਂ ਪ੍ਰਤੀ ਘਟੀਆਂ ਸੋਚ ਰੱਖਣ ਵਾਲਾ ਮੰਤਰੀ ਚੰਨੀ ਬਰਖਾਸਤ ਕਰੋ : ਰਾਜ ਲਾਲੀ ਗਿੱਲ
Published : Oct 28, 2018, 6:41 pm IST
Updated : Oct 28, 2018, 6:41 pm IST
SHARE ARTICLE
Memorandum to sack cabinet minister Charanjit Singh Channi for harassing woman
Memorandum to sack cabinet minister Charanjit Singh Channi for harassing woman

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...

ਚੰਡੀਗੜ੍ਹ (ਸਸਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਕੈਬਿਨੇਟ 'ਚੋਂ ਬਰਖਾਸਤਗੀ ਅਤੇ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

fjfhsjDemand for taking action against Charanjit Chaniਚਰਨਜੀਤ ਸਿੰਘ ਚੰਨੀ ਵਲੋਂ ਇਕ ਮਹਿਲਾ ਆਈ.ਏ.ਐਸ ਅਧਿਕਾਰੀ ਨੂੰ ਅੱਧੀ-ਅੱਧੀ ਰਾਤ ਨੂੰ ਇਤਰਾਜਯੋਗ ਐਸ.ਐਮ.ਐਸ (ਸੰਦੇਸ਼) ਭੇਜਣ ਦੇ ਮਾਮਲੇ 'ਤੇ ਘੇਰਦੇ ਹੋਏ 'ਆਪ' ਮਹਿਲਾ ਵਿੰਗ ਪ੍ਰਧਾਨ ਰਾਜ ਲਾਲੀ ਗਿੱਲ ਨੇ ਮੀਡੀਆ ਸਾਹਮਣੇ ਕਿਹਾ ਕਿ ਜੋ ਮੰਤਰੀ ਇਕ ਮਹਿਲਾ ਅਧਿਕਾਰੀ ਨਾਲ ਅਜਿਹੀ ਘਟੀਆ ਹਰਕਤ ਕਰ ਸਕਦਾ ਹੈ, ਬਤੌਰ ਮੰਤਰੀ ਉਸ ਕੋਲ ਆਪਣੇ ਕੰਮਕਾਰਾਂ ਅਤੇ ਫਰਿਆਦਾਂ ਸ਼ਿਕਾਇਤਾਂ ਲੈ ਕੇ ਜਾਣ ਵਾਲੀਆਂ ਆਮ ਮਹਿਲਾਵਾਂ ਨਾਲਾ ਉਹ ਕਿਸ ਹੱਦ ਤੱਕ ਜਾ ਸਕਦਾ ਹੈ,

ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਲਈ ਚਰਨਜੀਤ ਸਿੰਘ ਚੰਨੀ ਦੀ ਮਹਿਲਾਵਾਂ ਪ੍ਰਤੀ ਮਾਨਸਿਕਤਾ ਬੇਹੱਦ ਘਟੀਆ ਹੈ ਅਤੇ ਉਸ ਦਾ ਸੱਤਾ ਦੀ ਤਾਕਤ ਨਾਲ ਖੁੱਲੇ ਫਿਰਨਾ ਸਮਾਜ ਖਾਸ ਕਰਕੇ ਔਰਤਾਂ ਲਈ ਬੇਹੱਦ ਖਤਰਨਾਕ ਹੈ। 'ਆਪ' ਮਹਿਲਾ ਵਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਾਹਮਣੇ ਰੋਸ਼ ਪ੍ਰਦਰਸ਼ਨ ਕਰਨ ਜਾ ਰਿਹਾ ਸੀ, ਪਰੰਤੂ 'ਆਪ' ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਪੁਲਿਸ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਪਹਿਲਾਂ ਹੀ ਚੰਡੀਗੜ੍ਹ ਕਲੱਬ ਵਾਲੇ ਚੌਂਕ 'ਤੇ ਨਾਕਾਬੰਦੀ ਕਰਕੇ ਰੋਕ ਲਿਆ ਗਿਆ।

MeToo MovementMeToo Movementਜਿਥੇ ਆਪ ਮਹਿਲਾ ਵਿੰਗ ਨੇ ਕੈਰਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਅਤੇ ਰਾਹੁਲ ਗਾਂਧੀ ਵਿਰੁੱਧ ਦਬ ਕੇ ਨਾਅਰੇਬਾਜੀ ਕੀਤੀ। ਮੈਡਮ ਰਾਜ ਲਾਲੀ ਗਿੱਲ ਨੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਦੋਸ਼ ਲਗਾਇਆ ਕਿ ਉਨ੍ਹਾਂ ਸੰਬੰਧਿਤ ਮਹਿਲਾ ਅਧਿਕਾਰੀ ਉੱਤੇ ਦਬਾਅ ਪਾ ਕੇ ਸਮਝੌਤਾ ਕਰਾਇਆ ਅਤੇ ਆਪਣੇ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜੋ ਕਾਨੂੰਨੀ ਅਤੇ ਨੈਤਿਕ ਤੌਰ 'ਤੇ ਸਹੀ ਨਹੀਂ ਹੈ।

ਰਾਜ ਲਾਲੀ ਗਿੱਲ ਨੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੀ ਕੇਂਦਰੀ ਇੰਚਾਰਜ ਆਸ਼ਾ ਕੁਮਾਰੀ ਵਲੋਂ ਚੰਨੀ ਨੂੰ ਕਲੀਨ ਚਿੱਟ ਦਿਤੇ ਜਾਣ 'ਤੇ ਅਫਸੋਸ ਜਤਾਇਆ ਅਤੇ ਕਿਹਾ ਕਿ ਕਾਂਗਰਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। 'ਆਪ' ਮਹਿਲਾ ਵਿੰਗ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਔਰਤਾਂ ਪ੍ਰਤੀ ਦੋਗਲੀ ਨੀਤੀ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਪਾਸੇ 'ਮੀ-ਟੂ' ਦੇ ਸਮਰਥਨ 'ਚ ਔਰਤਾਂ ਦੇ ਸਨਮਾਨ ਨੂੰ ਸਰਬੋਤਮ ਦੱਸਣ ਵਾਲੇ ਰਾਹੁਲ ਗਾਂਧੀ ਕੇਂਦਰੀ ਮੰਤਰੀ ਐਮ.ਜੇ ਅਕਬਰ ਦਾ ਅਸਤੀਫਾ ਮੰਗਦੇ ਹਨ,

MeTooMeToo ​ਦੂਜੇ ਪਾਸੇ ਉਸੇ ਤਰ੍ਹਾਂ ਦੇ ਦੋਸ਼ਾਂ 'ਚ ਘਿਰੇ ਅਪਣੇ ਮੰਤਰੀ ਨੂੰ ਬਚਾ ਰਹੇ ਹਨ। ਰਾਜ ਲਾਲੀ ਗਿੱਲ ਨੇ ਚੇਤਾਵਨੀ ਦਿਤੀ ਕਿ ਜੇਕਰ ਵਿਦੇਸ਼ ਫੇਰੀ ਤੋਂ ਵਾਪਸੀ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਨੂੰ ਬਰਖਾਸਤ ਨਾ ਕੀਤਾ ਤਾਂ 'ਆਪ' ਮਹਿਲਾ ਵਿੰਗ ਕਾਂਗਰਸ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢੇਗਾ। ਰੋਸ਼ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਅੰਕਿਤ ਬਾਂਸਲ ਮੈਮੋਰੰਡਮ ਲੈਣ ਪਹੁੰਚੇ ਅਤੇ ਉਨ੍ਹਾਂ ਭਰੋਸਾ ਦਿਤਾ

ਕਿ ਉਹ 'ਆਪ' ਮਹਿਲਾ ਵਿੰਗ ਦਾ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾ ਦੇਣਗੇ। ਇਸ ਮੌਕੇ ਰਜਿੰਦਰਪਾਲ ਕੌਰ ਛੀਨਾ, ਸਤਵੰਤ ਕੌਰ ਘੁੰਮਣ, ਸਵਰਨ ਲਤਾ, ਕਸ਼ਮੀਰ ਕੌਰ, ਬਲਵਿੰਦਰ ਕੌਰ ਧਨੌੜਾ, ਮੈਡਮ ਜੋਗਿੰਦਰ ਕੌਰ ਸਹੋਤਾ, ਮੀਨਾ ਸ਼ਰਮਾ, ਪ੍ਰਭਜੋਤ ਕੌਰ, ਅਨੂੰ ਬੱਬਰ, ਸੁਖਵਿੰਦਰ ਕੌਰ, ਅਤੇ ਡਾ. ਮੀਨਾ ਗਾਂਧੀ ਤੋਂ ਇਲਾਵਾ 'ਆਪ' ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਸੁਖਵਿੰਦਰ ਸੁੱਖੀ, ਬੀ.ਐਸ. ਘੁੰਮਣ, ਦਿਲਾਬਰ ਸਿੰਘ, ਗੋਬਿੰਦਰ ਮਿਤੱਲ ਆਦਿ ਉਚੇਚੇ ਤੌਰ 'ਤੇ ਮੌਜੂਦ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement