ਕਰਵਾ ਚੌਥ ‘ਤੇ ਕੁੜੀ ਦੇ ਬਵਾਇਫਰੈਂਡ ਦੇ ਨਾ ਆਉਣ ‘ਤੇ ਕੁੜੀ ਨੇ ਕੀਤੀ ਖ਼ੁਦਕੁਸ਼ੀ
Published : Oct 28, 2018, 3:07 pm IST
Updated : Oct 28, 2018, 3:08 pm IST
SHARE ARTICLE
The girl committed suicide at Karwa Chauth
The girl committed suicide at Karwa Chauth

ਖਾਲਸਾ ਕਾਲਜ ਬੀ.ਐਸ.ਸੀ. ਸਾਇੰਸ ਦੀ ਵਿਦਿਆਰਥਣ ਨੇ ਸ਼ਨੀਵਾਰ ਦੇਰ ਸ਼ਾਮ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ...

ਅੰਮ੍ਰਿਤਸਰ (ਪੀਟੀਆਈ) : ਖਾਲਸਾ ਕਾਲਜ ਬੀ.ਐਸ.ਸੀ. ਸਾਇੰਸ ਦੀ ਵਿਦਿਆਰਥਣ ਨੇ ਸ਼ਨੀਵਾਰ ਦੇਰ ਸ਼ਾਮ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਕੁੜੀ ਨੇ ਅਪਣੇ ਬਵਾਇਫਰੈਂਡ ਲਈ ਕਰਵਾ ਚੌਥ ਦਾ ਵਰਤ ਰੱਖਿਆ ਸੀ ਪਰ ਉਸ ਨੇ ਆਉਣ ਤੋਂ ਮਨ੍ਹਾ ਕਰ ਦਿਤਾ ਤਾਂ ਕੁੜੀ ਨੇ ਅਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਫਾਹਾ ਲਾ ਲਿਆ। ਜਾਣਕਾਰੀ  ਦੇ ਮੁਤਾਬਕ ਕਾਦੀਆ ਨਿਵਾਸੀ (22) ਸਾਲ ਦੀ ਕੁੜੀ ਖਾਲਸਾ ਕਾਲਜ ਵਿਚ ਬੀ.ਐਸ.ਈ. ਸਾਇੰਸ ਕਰ ਰਹੀ ਸੀ।

ਇਸ ਦੌਰਾਨ ਉਸ ਦੀ ਦੋਸਤੀ ਪੱਟੀ ਦੇ ਇਕ ਨੌਜਵਾਨ ਦੇ ਨਾਲ ਹੋ ਗਈ। ਹੌਲੀ-ਹੌਲੀ ਦੋਸਤੀ ਪਿਆਰ ਵਿਚ ਬਦਲ ਗਈ। ਇਸ ਦੇ ਤਹਿਤ ਸ਼ਨੀਵਾਰ ਨੂੰ ਕਰਵਾ ਚੌਥ ਦੌਰਾਨ ਕੁੜੀ ਨੇ ਅਪਣੇ ਬਵਾਇਫਰੈਂਡ ਦੇ ਨਾਮ ‘ਤੇ ਵਰਤ ਰੱਖ ਲਿਆ। ਪੂਰਾ ਦਿਨ ਭੁੱਖੀ ਤਿਹਾਈ ਕੁੜੀ ਅਪਣੇ ਬਵਾਇਫਰੈਂਡ ਦਾ ਇੰਤਜ਼ਾਰ ਕਰਦੀ ਰਹੀ, ਸ਼ਾਮ ਨੂੰ ਚੰਨ ਨਿਕਲਣ ‘ਤੇ ਜਦੋਂ ਕੁੜੀ ਦਾ ਬਵਾਇਫਰੈਂਡ ਨਹੀਂ ਆਇਆ ਤਾਂ ਉਹ ਉਦਾਸ ਹੋ ਗਈ ਇਸ ਉਤੇ ਕੁੜੀ ਨੇ ਅਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ। 

ਥੋੜ੍ਹੀ ਦੇਰ ਬਾਅਦ ਉਸ ਦੀਆਂ ਸਹੇਲੀਆਂ ਨੇ ਦਰਵਾਜਾ ਖੜਕਾਇਆ ਪਰ ਉਸ ਨੇ ਦਰਵਾਜਾ ਨਹੀਂ ਖੋਲ੍ਹਿਆ, ਸ਼ੱਕ ਹੋਣ ‘ਤੇ ਉਨ੍ਹਾਂ ਨੇ ਕਾਲਜ ਪ੍ਰਬੰਧਕ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਤੁਰਤ ਮੌਕੇ ‘ਤੇ ਪਹੁੰਚ ਕੇ ਕਾਲਜ ਪ੍ਰਬੰਧਨ ਨੇ ਪੁਲਿਸ ਦੀ ਮਦਦ ਨਾਲ ਦਰਵਾਜਾ ਤੋੜਿਆ ਅਤੇ ਵੇਖਿਆ ਦੀ ਕੁੜੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਏ.ਡੀ.ਸੀ.ਪੀ. ਲਖਬੀਰ ਸਿੰਘ  ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਮਾਮਲੇ ‘ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

ਇਹ ਵੀ ਪੜ੍ਹੋ : ਗੁਰਦਾਸਪੁਰ/ਦੀਨਾਨਗਰ, ਸਥਾਨਕ ਐਸ.ਐਸ.ਐਮ ਕਾਲਜ ਵਿਚ ਰਾਜੇਸ਼ ਸਲਾਰੀਆ ਬੀ.ਐਸ.ਸੀ ਦਾ ਵਿਦਿਆਰਥੀ ਹੈ, ਦੇ ਪਰਵਾਰਕ ਜੀਆਂ ਨੇ ਦਸਿਆ ਹੈ ਕਿ ਸ਼ਨੀਵਾਰ ਵਾਲੇ ਦਿਨ ਜਦੋਂ ਕਲਾਸ ਰੂਮ ਵਿਚ ਇਕ ਅਧਿਆਪਿਕਾ ਵਲੋਂ ਉਸ ਨੂੰ ਕੋਈ ਪ੍ਰਸ਼ਨ ਹੱਲ ਨਾ ਕਰਨ ਤੇ ਅਧਿਆਪਿਕਾ ਨੇ ਗੁੱਸੇ 'ਚ ਉਸ ਨੂੰ ਬੇਇਜ਼ਤ ਕਰ ਕੇ ਕਲਾਸ ਤੋਂ ਬਾਹਰ ਕੱਢ ਦਿਤਾ। ਉਹ ਕਾਲਜ ਦੀ ਕਨਟੀਨ ਵਿਚ ਜਾ ਕੇ ਬੈਠ ਗਿਆ ਅਤੇ ਉਥੇ ਕੁੱਝ ਸਮੇਂ ਬਾਅਦ ਕਾਲਜ ਦੇ ਪ੍ਰਿੰਸੀਪਲ ਅਤੇ ਸਕਿਊਰਿਟੀ ਗਾਰਡ ਉਥੇ ਪਹੁੰਚੇ

ਅਤੇ ਉਸ ਨੂੰ ਇਕ ਸਾਇਡ ਤੇ ਲੈ ਜਾ ਕੇ ਮਾਰਕੁੱਟ ਕਰ ਕੇ ਬੇਇੱਜਤ ਕੀਤਾ। ਛੁੱਟੀ ਤੋਂ ਬਾਅਦ ਉਸ ਨੇ ਪਿੰਡ ਪੰਡੋਰੀ ਜਾ ਕੇ ਅਪਣੇ ਪਰਵਾਰਕ ਜੀਆਂ ਅਤੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰ ਕੇ ਜਦੋਂ ਸਹਾਇਤ ਮੰਗੀ ਤਾਂ ਸਰਪੰਚ ਵਲੋਂ ਇਸ ਮਾਮਲੇ ਵਿਚ ਕੋਈ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰਨ ਤੇ ਉਹ ਮਾਨਸਿਕ ਤਨਾਅ ਵਿਚ ਆ ਗਿਆ ਅਤੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ,

ਮਗਰ ਘਰ ਵਾਲਿਆਂ ਨੂੰ ਸਮਾਂ ਰਹਿੰਦੇ ਪਤਾ ਚਲ ਜਾਣ ਤੇ ਉਸ ਨੂੰ ਬਚਾ ਲਿਆ ਗਿਆ। ਉਕਤ ਵਿਦਿਆਰਥੀ ਦੇ ਪਰਵਾਰਕ ਜੀਅ ਕਾਲਜ ਵਿਚ ਆ ਗਏ ਅਤੇ ਕੁੱਝ ਹੋਰਨਾਂ ਵਿਦਿਆਰਥੀਆਂ ਨਾਲ ਰੋਸ ਧਰਨਾ ਸ਼ੁਰੂ ਕਰ ਦਿਤਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement