
ਸ਼ੰਕਰ ਆਈਏਐਸ ਅਕਾਦਮੀ ਦੇ ਫਾਉਂਡਰ ਅਤੇ ਸੀਈਓ ਪ੍ਰੋਫੈਸਰ ਸ਼ੰਕਰ ਦੇਵਰਾਜਨ ਨੇ 45 ਸਾਲ ਦੀ ਉਮਰ ਵਿਚ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ।ਸਿਵਲ ਸੇਵਾ ਪ੍ਰੀਖਿਆ ਲਈ ...
ਚੇਨਈ (ਭਾਸ਼ਾ) :- ਸ਼ੰਕਰ ਆਈਏਐਸ ਅਕਾਦਮੀ ਦੇ ਫਾਉਂਡਰ ਅਤੇ ਸੀਈਓ ਪ੍ਰੋਫੈਸਰ ਸ਼ੰਕਰ ਦੇਵਰਾਜਨ ਨੇ 45 ਸਾਲ ਦੀ ਉਮਰ ਵਿਚ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਸਿਵਲ ਸੇਵਾ ਪ੍ਰੀਖਿਆ ਲਈ ਚੇਨਈ ਦੇ ਪ੍ਰਸਿੱਧ ਕੋਚਿੰਗ ਸੰਸਥਾਨ ਸ਼ੰਕਰ ਆਈਏਐਸ ਅਕਾਦਮੀ ਦੇ ਸੰਸਥਾਪਕ ਪ੍ਰੋਫੈਸਰ ਸ਼ੰਕਰ ਦੇਵਰਾਜਨ ਨੇ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਵੀਰਵਾਰ ਨੂੰ ਉਹ ਚੇਨਈ ਵਿਖੇ ਅਪਣੇ ਘਰ ਵਿਚ ਮ੍ਰਿਤਕ ਪਾਏ ਗਏ। ਪੁਲਿਸ ਨੇ ਉਨ੍ਹਾਂ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿਤੀ ਹੈ। ਦੱਸਿਆ ਜਾ ਰਿਹਾ ਕਿ ਦੇਵਰਾਜਨ ਨੇ ਨਿਜੀ ਕਾਰਨਾਂ ਕਰ ਕੇ ਆਤਮ ਹੱਤਿਆ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪ੍ਰੋਫੈਸਰ ਸ਼ੰਕਰ ਦੇਵਰਾਜਨ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਉਨ੍ਹਾਂ ਨੂੰ ਨਿਜੀ ਹਸਪਤਾਲ ਵੀ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਦੱਸ ਦਈਏ ਕਿ ਸ਼ੰਕਰ ਦੇਵਰਾਜਨ ਆਪਣੇ ਕੋਚਿੰਗ ਸੰਸਥਾਨ ਸ਼ੰਕਰ ਆਈਏਐਸ ਅਕਾਦਮੀ ਲਈ ਤਮਿਲਨਾਡੂ ਸਹਿਤ ਪੂਰੇ ਦੇਸ਼ ਵਿਚ ਪ੍ਰਸਿੱਧ ਸਨ।
ਉਨ੍ਹਾਂ ਨੇ ਸਾਲ 2004 ਵਿਚ ਚੇਨਈ ਵਿਚ ਸ਼ੰਕਰ ਆਈਏਐਸ ਅਕਾਦਮੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ 900 ਤੋਂ ਜ਼ਿਆਦਾ ਨੌਜਵਾਨਾਂ ਨੂੰ ਆਈਏਐਸ ਅਧਿਕਾਰੀ ਬਣਾ ਕੇ ਉਨ੍ਹਾਂ ਦਾ ਸੁਫ਼ਨਾ ਪੂਰਾ ਕਰ ਚੁੱਕੇ ਹਨ। ਉਥੇ ਹੀ ਸ਼ੰਕਰ ਦੇਵਰਾਜਨ ਦੇ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣ ਉੱਤੇ ਵਿਦਿਆਰਥੀਆਂ ਵਿਚ ਸੋਗ ਦਾ ਮਾਹੌਲ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਏ ਹਨ।
ਸ਼ੰਕਰ ਦੇਵਰਾਜਨ ਨੇ 2004 ਵਿਚ ਅੰਨਾ ਨਗਰ, ਚੇਨਈ ਵਿਚ ਸ਼ੰਕਰ ਆਈਐਸ ਅਕਾਦਮੀ ਦੀ ਸ਼ੁਰੂਆਤ ਕੀਤੀ ਸੀ। ਇਹ ਰਾਜ ਦੀ ਪਹਿਲੀ ਅਕਾਦਮੀ ਸੀ ਜਿਸ ਦਾ ਟੀਚਾ ਆਈਏਐਸ ਅਤੇ ਆਈਪੀਐਸ ਉਮੀਦਵਾਰਾਂ ਨੂੰ ਸਿਖਲਾਈ ਦੇਣਾ ਹੈ। ਉਨ੍ਹਾਂ ਦੀ ਅਕਾਦਮੀ ਵਿਚ ਖਾਸ ਤੌਰ 'ਤੇ ਪੱਛੜੀਆਂ ਜਾਤੀਆਂ ਦੇ ਲੋਕਾਂ ਉੱਤੇ ਖਾਸ ਧਿਆਨ ਦਿਤਾ ਜਾਂਦਾ ਸੀ। ਤਾਂਕਿ ਉਹ ਭਵਿੱਖ ਵਿਚ ਸਫਲਤਾ ਹਾਸਲ ਕਰ ਸਕਣ। ਕ੍ਰਿਸ਼ਣਗਿਰੀ ਦੇ ਰਹਿਣ ਵਾਲੇ ਸ਼ੰਕਰ ਇਕ ਅਜਿਹੇ ਪਰਵਾਰ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਦਾ ਪਰਵਾਰ ਖੇਤੀ ਕਰਦਾ ਸੀ।