ਦੀਵਾਲੀ ਤੋਂ ਪਹਿਲਾਂ ਸੋਨਾ ਹੋਇਆ ਮਹਿੰਗਾ ਚਾਂਦੀ ਵੀ ਨਹੀਂ ਰਹੀ ਪਿੱਛੇ
Published : Oct 28, 2020, 10:54 pm IST
Updated : Oct 28, 2020, 10:55 pm IST
SHARE ARTICLE
Gold
Gold

ਸੋਨੇ ਦੀ ਕੀਮਤ 188 ਰੁਪਏ ਵੱਧ ਗਈ, ਜਦੋਂ ਕਿ ਚਾਂਦੀ 342 ਰੁਪਏ ਹੋਈ ਮਹਿੰਗੀ

ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਹੀ ਸੋਨਾ ਅਲੇ ਚਾਂਦੀ ਦੀਆਂ ਕੀਮਤਾਂ ਵੱਧ ਗਈਆਂ ਹਨ । ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ 188 ਰੁਪਏ ਵੱਧ ਗਈ, ਜਦੋਂ ਕਿ ਚਾਂਦੀ 342 ਰੁਪਏ ਮਹਿੰਗੀ ਹੋ ਗਈ । ਜਾਣਕਾਰੀ ਮੁਤਾਬਿਕ ਐੱਚ. ਡੀ. ਐੱਫ. ਸੀ.ਸਕਿਓਰਟੀਜ਼ ਮੁਤਾਬਕ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 188 ਰੁਪਏ ਵੱਧ ਕੇ 51,220 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ।

GoldGold
 

ਜਦਕਿ ਚਾਂਦੀ 342 ਰੁਪਏ ਦੀ ਤੇਜ਼ੀ ਨਾਲ 62,712 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਹੇ । ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 51,032 ਰੁਪਏ ਪ੍ਰਤੀ 10 ਗ੍ਰਾਮ ਸੀ ਅਤੇ ਚਾਂਦੀ ਦੀ ਕੀਮਤ 62,370 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ । ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ ਕਿ ਰੁਪਏ ਦੇ ਮੁੱਲ ਵਿਚ ਗਿਰਾਵਟ ਆਉਣ ਨਾਲ ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ 188 ਰੁਪਏ ਚੜ੍ਹ ਗਈ ।

GoldGold
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 16 ਪੈਸੇ ਦੀ ਗਿਰਾਵਟ ਨਾਲ 73.87 ਪ੍ਰਤੀ ਡਾਲਰ 'ਤੇ ਬੰਦ ਹੋਈ ਹੈ । ਸਟਾਕ ਮਾਰਕੀਟ ਭਾਰੀ ਵਿਕਵਾਲੀ ਕਾਰਨ ਅਤੇ ਅਮਰੀਕੀ ਕਰੰਸੀ ਵਿਚ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਮਜਬੂਤੀ ਦੀ ਵਜ੍ਹਾ ਨਾਲ ਰੁਪਏ ਵਿਚ ਗਿਰਾਵਟ ਦਰਜ ਹੋਈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਮਾਮੂਲੀ ਗਿਰਾਵਟ ਨਾਲ 1,906.70 ਡਾਲਰ ਪ੍ਰਤੀ ਔਂਸ ਜਦੋਂ ਕਿ ਚਾਂਦੀ 24.45 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement