ਢੀਂਡਸਾ ਤੇ ਖਹਿਰਾ ਦੀ ਮੁਲਾਕਾਤ ਨੇ ਛੇੜੀ ਚਰਚਾ
Published : Oct 28, 2020, 8:20 am IST
Updated : Oct 28, 2020, 8:20 am IST
SHARE ARTICLE
Parminder Singh Dhindsa-Sukhpal Khaira-Sukhdev Singh Dhindsa
Parminder Singh Dhindsa-Sukhpal Khaira-Sukhdev Singh Dhindsa

ਮੁਲਾਕਾਤ ਮਗਰੋਂ ਸਿੱਧੂ, ਬੈਂਸ, ਖਹਿਰਾ ਤੇ ਢੀਂਡਸਾ ਵਲੋਂ ਤੀਸਰਾ ਮੋਰਚਾ ਬਣਾਉਣ ਦੀਆਂ ਕਿਆਸ ਆਰਾਈਆਂ ਸ਼ੁਰੂ

ਬਰਨਾਲਾ (ਹਰਜਿੰਦਰ ਸਿੰਘ ਪੱਪੂ) : ਪਿਛਲੇ ਦਿਨੀਂ ਦੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਦਿੱਗਜ਼ ਨੌਜਵਾਨ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਪਾਲ ਸਿੰਘ ਖਹਿਰਾ 'ਚ ਹੋਈ ਮੁਲਾਕਾਤ ਤੋਂ ਬਾਅਦ ਕਈ ਤਰ੍ਹਾਂ ਦੇ ਰਾਜਨੀਤਕ ਚਰਚੇ ਸ਼ੁਰੂ ਹੋ ਚੁੱਕੇ ਹਨ।

Parminder Singh DhindsaParminder Singh Dhindsa

ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਤੋਂ ਵੱਖ ਹੋ ਕੇ ਅਪਣਾ ਵੱਖਰਾ ਡੈਮੋਕ੍ਰੈਟਿਕ ਅਕਾਲੀ ਦਲ ਬਣਾਉਣ ਵਾਲੇ ਢੀਂਡਸਾ ਪਰਵਾਰ ਵਲੋਂ 2022 ਦੀਆਂ ਚੋਣਾਂ ਨੂੰ ਮੁੱਖ ਰਖਦਿਆਂ ਅਕਾਲੀ ਦਲ ਤੇ ਕਾਂਗਰਸ ਵਿਰੋਧੀ ਪਾਰਟੀਆਂ ਨਾਲ ਰਾਬਤਾ ਸ਼ੁਰੂ ਕੀਤਾ ਹੈ ਤਾਂ ਕਿ ਤੀਸਰੀ ਰਾਜਨੀਤੀ ਧਿਰ ਬਣਾ ਕੇ ਇਨ੍ਹਾਂ ਪਾਰਟੀਆਂ ਨੂੰ ਮਾਤ ਦਿਤੀ ਜਾ ਸਕੇ।

Sukhdev Singh Dhindsa and Sukhpal KhairaSukhdev Singh Dhindsa and Sukhpal Khaira

ਪਰਮਿੰਦਰ ਸਿੰਘ ਢੀਂਡਸਾ ਤੇ ਖਹਿਰਾ ਦੀ ਮੁਲਾਕਾਤ ਤੋਂ ਬਾਅਦ ਤੀਸਰੇ ਮੋਰਚੇ ਦੇ ਹੋਂਦ ਵਿਚ ਆਉਣ ਦੇ ਅਨੁਮਾਨ ਲੱਗਣੇ ਸ਼ੁਰੂ ਹੋ ਚੁੱਕੇ ਹਨ। ਰਾਜਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਅਗਰ ਪੰਜਾਬ ਦੇ ਚਾਰ ਕਦਾਵਾਰ ਤੇ ਲੋਕਾਂ ਦੇ ਹਰਮਨ ਪਿਆਰੇ ਆਗੂ ਨਵਜੋਤ ਸਿੰਘ ਸਿੱਧੂ, ਸਿਮਰਨਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਢੀਂਡਸਾ ਇੱਕਠੇ ਹੋ ਕੇ ਤੀਸਰਾ ਬਦਲ ਦੇਣ ਲਈ ਰਾਜਸੀ ਮੈਦਾਨ 'ਚ ਉਤਰ ਸਕਦੇ ਹਨ।

Navjot Singh SidhuNavjot Singh Sidhu

ਬਾਦਲਾਂ ਦੀ ਅਗਵਾਈ ਵਾਲਾ ਅਕਾਲੀ ਦਲ ਅਜੇ ਤਕ ਬੇਅਦਬੀ ਤੋਂ ਉਭਰ ਨਹੀਂ ਸਕਿਆ ਜਦਕਿ ਵੱਡੇ-ਵੱਡੇ ਨਾ ਪੂਰੇ ਹੋਣ ਵਾਲੇ ਵਾਅਦਿਆਂ ਦੇ ਤਹਿਤ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਦੇ ਕਾਰਜਕਾਲ ਤੋਂ ਪੰਜਾਬ ਦੇ ਲੋਕ ਸੰਤੁਸ਼ਟ ਨਹੀਂ। 2017 'ਚ 20 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਪਿਛਲੀ ਵਾਰ ਦੀ ਤਰ੍ਹਾਂ ਚੱਲੀ ਹਨ੍ਹੇਰੀ ਇਸ ਵਾਰ ਉਹ ਹਵਾ ਕਿਤੇ ਦਿਖਾਈ ਨਹੀਂ ਦੇ ਰਹੀ ਜਦਕਿ ਕਰੋੜਾਂ ਰੁਪਏ ਭੇਜਣ ਵਾਲੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ ਇਸ ਪਾਰਟੀ ਤੋਂ ਹੱਥ ਪਿਛੇ ਖਿੱਚ ਲਏ ਹਨ।

Shiromani Akali Dal Shiromani Akali Dal

ਨਵਜੋਤ ਸਿੰਘ ਸਿੱਧੂ ਰਾਜਨੀਤੀ ਵਿਚ ਡੱਕ-ਡੋਲੇ ਖਾ ਰਹੇ ਹਨ ਅਗਰ ਸਿੱਧੂ ਉਕਤ ਤਿੰਨੇ ਤੇਜ਼ ਤਰਾਰ ਆਗੂਆਂ ਨਾਲ ਹੱਥ ਮਿਲਾਉਂਦੇ ਹਨ ਤਾਂ ਕਾਂਗਰਸ ਪਾਰਟੀ ਲਈ ਤਕੜਾ ਝਟਕਾ ਹੋਵੇਗਾ ਕਿਉਂਕਿ ਕਈ ਕਾਂਗਰਸੀ ਵਿਧਾਇਕ ਤੇ ਆਗੂ ਸਿੱਧੂ ਦੇ ਪਾਲੇ ਵਿਚ ਆ ਸਕਦੇ ਹਨ। ਹਰ ਮੁੱਦੇ 'ਤੇ ਖੁਲ੍ਹ ਕੇ ਬੋਲਣ ਵਾਲੇ ਤੇ ਹਰ ਪੀੜਤ ਨਾਲ ਖੜ੍ਹਣ ਵਾਲੇ ਸੁਖਪਾਲ ਸਿੰਘ ਖਹਿਰਾ ਦਾ ਰਾਜਸੀ ਭਵਿੱਖ ਫਿਲਹਾਲ ਡਿੱਕ-ਡੋਲੇ ਖਾ ਰਿਹਾ ਹੈ।

Parkash singh badalParkash singh badal

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤਕਰੀਬਨ 4 ਦਹਾਕੇ ਨਾਲ ਰਹਿਣ ਵਾਲੇ ਸੁਖਦੇਵ ਸਿੰਘ ਢੀਂਡਸਾ ਦੇ ਹੋਣਹਾਰ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਚਾਰ ਵਾਰ ਵਿਧਾਇਕ ਬਣ ਕੇ ਅਕਾਲੀ ਸਰਕਾਰ 'ਚ ਲੰਮਾ ਸਮਾਂ ਕੈਬਨਿਟ ਵਜ਼ੀਰ ਰਹਿਣ ਵਾਲੇ ਇਸ ਨੌਜਵਾਨ ਆਗੂ ਦਾ ਹਰ ਵਰਗ 'ਚ ਚੰਗਾ ਪ੍ਰਭਾਵ ਹੈ ਪਰ ਅਗਰ ਇਕੱਲੇ ਚੋਣ ਮੈਦਾਨ 'ਚ ਉਤਰਦੇ ਹਨ ਤਾਂ ਸਫ਼ਲਤਾ ਮਿਲਣੀ ਅਸੰਭਵ ਹੈ।

Sukhdev Singh DhindsaSukhdev Singh Dhindsa

ਹਮੇਸ਼ਾ ਸੁਰਖ਼ੀਆਂ 'ਚ ਰਹਿਣ ਵਾਲੇ ਬੈਂਸ ਭਰਾਵਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਦੂਜੀ ਵਾਰ ਵਿਧਾਇਕ ਬਨਣ ਵਾਲੇ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਨੂੰ ਵੀ ਇੱਕਲਿਆ ਸਫ਼ਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ।

ਉਕਤ ਚਾਰੇ ਆਗੂ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਦੇ ਹੋਏ ਅਪਣੀ ਵੱਖਰੀ-ਵੱਖਰੀ ਡਫ਼ਲੀ ਵਜਾਉਣ ਦੀ ਬਜਾਏ ਇੱਕਠੇ ਹੋ ਕੇ 2022 ਦੀਆਂ ਚੋਣਾਂ 'ਚ ਉਤਰਦੇ ਹਨ ਤਾਂ ਰਾਜਨੀਤੀ 'ਚ ਨਵਾਂ ਕ੍ਰਿਸ਼ਮਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਚਾਰੇ ਆਗੂ ਆਉਣ ਵਾਲੇ ਦਿਨਾਂ ਵਿਚ ਇੱਕਠੇ ਦਿਖਾਈ ਦੇਣਗੇ ਜਾਂ ਫਿਰ ਅਕਾਲੀ ਤੇ ਕਾਂਗਰਸ ਵਾਲੀ ਡਫ਼ਲੀ ਹੀ ਵੱਜਦੀ ਦਿਖਾਈ ਦੇਵੇਗੀ ਇਸ ਉਪਰ ਲੋਕਾਂ ਦੀਆਂ ਨਜ਼ਰਾਂ ਰਹਿਣਗੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement